ਜਗਤਾਰ ਸਿੰਘ ਭਾਈ ਰੂਪਾ ਦਾ ਸਨਮਾਨ 29 ਅਪ੍ਰੈਲ ਨੂੰ

ਬਰਗਾੜੀ 28 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ) -ਪੰਜਾਬੀ ਸਾਹਿਤ ਸਭਾ ਬਰਗਾੜੀ ਦੇ ਉਤਸ਼ਾਹੀ ਨੌਜਵਾਨ ਸਾਹਿਤਕਾਰ ਜਗਤਾਰ ਸਿੰਘ ਭਾਈਰੂਪਾ ਜਿਹਨਾਂ ਨੇ ਮਿੰਨੀ ਕਹਾਣੀ ਲੇਖਕ ਮੰਚ ਸ਼੍ਰੀ ਅਮ੍ਰਿਤਸਰ ਸਾਹਿਬ ਵੱਲੋਂ ਕਰਵਾਏ ਗਏ ਮਿੰਨੀ ਕਹਾਣੀ ਮੁਕਾਬਲੇ 'ਚ  ਕਹਾਣੀ 'ਚੱਕੇ ਦਾ ਲੀਵਰ' ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹਨਾਂ ਦੀ ਇਸ ਸ਼ਾਨਾਮੱਤੀ ਪ੍ਰਾਪਤੀ ਤੇ ਮੰਚ ਵੱਲੋਂ 29 ਅਪ੍ਰੈਲ ਦਿਨ ਐਤਵਾਰ ਨੂੰ ਬੁਢਲਾਡਾ ਵਿਖੇ ਇਕ ਮਿੰਨੀ ਕਹਾਣੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾ ਰਿਹਾ ਹੈ। ਪੰਜਾਬੀ ਸਾਹਿਤ ਸਭਾ ਬਰਗਾੜੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਨੀ, ਈਸਰ ਸਿੰਘ ਲੰਭਵਾਲੀ, ਸੂਬੇਦਾਰ ਮੁਨਸ਼ੀ ਸਿੰਘ ਪ੍ਰਧਾਨ ਸਤਨਾਮ ਬੁਰਜ ਹਰੀਕਾ, ਮਨਪ੍ਰੀਤ ਸਿੰਘ ਬਰਗਾੜੀ, ਟੇਕ ਚੰਦ ਅਰਸ਼ੀ, ਗੁਰਪ੍ਰੀਤ ਸਿੰਘ ਮਾਨ ਮੌੜ ਆਦਿ ਤੋਂ ਇਲਾਵਾ ਸਮੂਹ ਸਾਹਿਤਕ ਪ੍ਰੇਮੀਆਂ ਨੇ ਜਗਤਾਰ ਸਿੰਘ ਭਾਈਰੂਪਾ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।