ਗੁੁਰਦੁਆਰਾ ਬਾਬੇ ਸ਼ਹੀਦਾਂ ਚੰਦ ਪੁਰਾਣਾ ਵਿਖੇ 30 ਅਪਰੈਲ ਨੂੰ ਹੋਵੇਗਾ ਅੰਮਿ੍ਰਤ ਸੰਚਾਰ,ਸਵੇਰੇ 8 ਵਜੇ ਤੋਂ 2 ਵਜੇ ਤੱਕ ਸਜਣਗੇ ਭਾਰੀ ਦੀਵਾਨ

ਬਾਘਾਪੁਰਾਣਾ,28 ਅਪਰੈਲ (ਜਸ਼ਨ)-ਆਸਥਾ ਅਤੇ  ਮਨੁੱਖਤਾ ਦੀ ਭਲਾਈ ਦੇ ਕੇਂਦਰ ਵਜੋਂ ਪੂਰੀ ਦੁਨੀਆਂ ਵਿਚ ਜਾਣੇ ਜਾਂਦੇ ਪ੍ਰਸਿੱਧ ਧਾਰਮਿਕ ਅਸਥਾਨ ਅਤੇ ਸਮਾਜ ਭਲਾਈ ਦੇ ਨਾਲ ਨਾਲ ਧਰਮ ਪ੍ਰਚਾਰ ਵਿਚ ਮੋਹਰੀ ਗੁਰਦੁਅਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਮੋਗਾ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਦੇ ਉੱਦਮ ਉਪਰਾਲੇ ਨਾਲ ਵੈਸਾਖ ਮਹੀਨੇ ਦੀ ਪੂਰਨਮਾਸ਼ੀ ਤੇ 30 ਅਪ੍ਰੈਲ ਦਿਨ ਸੋਮਵਾਰ ਨੂੰ ਗੁਰੂਆਂ ਦੇ ਸਜੇ ਹੋਏ ਪੰਜ ਪਿਆਰੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਕਰਵਾਉਣਗੇ। ਬਾਬਾ ਗੁਰਦੀਪ ਸਿੰਘ ਨੇ ਸਾਧ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਹੈ ਕਿ ਜਿਹੜੇ ਪ੍ਰਾਣੀ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਉਹ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਪਹੁੰਚ ਜਾਣ, ਅੰਮ੍ਰਿਤ ਅਭਿਲਾਸ਼ੀਆਂ ਨੂੰ ਕਕਾਰ ਗੁਰੂ ਘਰ ਵੱਲੋਂ ਫਰੀ ਦਿੱਤੇ ਜਾਣਗੇ ਤੇ ਬਸਤਰ ਵੀ ਵੰਡੇ ਜਾਣਗੇ। ਜੋ ਸੰਗਤ 20 ਕਿਲੋਮੀਟਰ ਦੀ ਦੂਰੀ ਤੋਂ ਆਵੇਗੀ ਉਹਨਾਂ ਨੂੰ ਕਿਰਾਇਆ ਵੀ ਦਿੱਤਾ ਜਾਵੇਗਾ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਸ੍ਰੀ ਅਖੰਡ ਪਾਠਾਂ ਦੇ ਲੜੀ ਦੇ ਭੋਗ ਪਾਏ ਜਾਣਗੇ ਤੇ ਉਪਰੰਤ ਰੱਬੀ ਬਾਣੀ ਦਾ ਕੀਰਤਨ ਹੋਵੇਗਾ ਅਤੇ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ। ਉਹਨਾਂ ਕਿਹਾ ਕਿ ਆਓ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਦੇ ਪੁੱਤਰ ਬਣੀਏ ਅਤੇ ਦੀਵਾਨ ਸੁਣ ਕੇ ਆਪਣਾ ਜੀਵਨ ਸਫਲ ਕਰੀਏ। ਇਸ ਮੌਕੇ ਬਾਬਾ ਜੀ ਦੇ ਨਾਲ ਹੈਡ ਗੰ੍ਰਥੀ ਸੁੱਚਾ ਸਿੰਘ, ਅਜਮੇਰ ਸਿੰਘ, ਸੁਖਦੇਵ ਸਿੰਘ, ਗੁਰਜੰਟ ਸਿੰਘ ਪ੍ਰਧਾਨ, ਰਾਜਵਿੰਦਰ ਸਿੰਘ ਸੁਲਗਣੀ, ਹਰਜੀਤ ਸਿੰਘ ਮੋਗਾ ਅਤੇ ਭਾਈ ਚਮਕੌਰ ਸਿੰਘ ਚੰਦ ਪੁਰਾਣਾ ਆਦਿ ਹਾਜ਼ਰ ਸਨ।