ਵੀਰ ਸਿੰਘ ਸਕੂਲ ਦਾ ਬਾਰ੍ਹਵੀਂ ਜਮਾਤ ਦੇ ਸਾਇੰਸ ਅਤੇ ਕਾਮਰਸ ਦਾ ਨਤੀਜਾ ਸ਼ਾਨਦਾਰ ਰਿਹਾ

ਸਮਾਲਸਰ,28 ਅਪ੍ਰੈਲ (ਜਸਵੰਤ ਗਿੱਲ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਦਾ ਬਾਰ੍ਹਵੀਂ ਸਾਇੰਸ, ਕਾਮਰਸ ਤੇ ਆਰਟਸ ਦਾ ਨਤੀਜਾ ਬਹੁਤ ਵਧੀਆ ਰਿਹਾ।  ਫਸਟ ਡਵੀਜ਼ਨ ਵਿੱਚ 70 ਬੱਚੇ, 30 ਬੱਚੇ ਸੈਕਿੰਡ ਡਵੀਜ਼ਨ ਵਿੱਚ  ਅਤੇ 10 ਬੱਚੇ ਥਰਡ ਡਵੀਜ਼ਨ ਵਿੱਚ ਪਾਸ ਹੋਏ। ਸਕੂਲ ਵਿੱਚ ਮੈਡੀਕਲ ਦੇ ਪੁਜ਼ੀਸਨ ਵਾਲੇ ਬੱਚੇ ਮਨਵਿੰਦਰ ਕੌਰ ਨਾਥੇਵਾਲਾ ਨੇ ਪਹਿਲਾ ਸਥਾਨ 86%, ਰਮਨਦੀਪ ਕੌਰ ਨੱਥੂਵਾਲਾ ਨੇ ਦੂਜਾ ਸਥਾਨ 76%, ਜਸਕਰਨ ਸਿੰਘ ਮਾਹਲਾ ਖੁਰਦ 74% ਤੇ ਲਵਵੀਰ ਕੌਰ ਨਾਥੇਵਾਲਾ 72% ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਵਿੱਚੋਂ ਕਾਮਰਸ ਦੀ ਕਰਮਜੀਤ ਕੌਰ ਨੱਥੂਵਾਲਾ ਪਹਿਲਾ ਸਥਾਨ 79%, ਕਿਰਨਪ੍ਰੀਤ ਕੌਰ ਨੱਥੂਵਾਲਾ ਨੇ ਦੂਜਾ ਸਥਾਨ 73%, ਸੁਖਵਿੰਦਰ ਕੌਰ ਭਲੂਰ 69%, ਬਹਾਦਰ ਸਿੰਘ ਵੱਡਾ ਘਰ 69% ਅਤੇ ਸ਼ਰਨਪ੍ਰੀਤ ਸਿੰਘ ਹਰੀਏਵਾਲਾ 69% ਨੇ ਤੀਜਾ ਸਥਾਨ ਹਾਸਲ ਕੀਤਾ।ਸਕੂਲ ਵਿੱਚੋਂ ਆਰਟਸ ਦੇ ਹਰਮੀਤ ਸਿੰਘ ਫਿੱਡੇ ਨੇ ਪਹਿਲਾ ਸਥਾਨ 68%, ਹਰਮਨਦੀਪ ਸਿੰਘ ਹਰੀਏਵਾਲਾ ਨੇ ਦੂਜਾ ਸਥਾਨ 67% ਅਤੇ ਜਸਵੀਰ ਕੌਰ ਡੇਮਰੂ ਨੇ ਤੀਜਾ ਸਥਾਨ 66% ਨਾਲ ਹਾਸਲ ਕੀਤਾ। ਪਿੰ੍ਰਸੀਪਲ ਤੇਜਿੰਦਰ ਕੌਰ ਗਿੱਲ, ਮੈਨਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ ਅਤੇ ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਨੇ ਅਧਿਆਪਕਾਂ, ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ। ਇਹ ਸਿਹਰਾ ਮਿਹਨਤੀ ਸਟਾਫ ਦੇ ਸਿਰ ਜਾਂਦਾ ਹੈ।