ਯੂਨੀਕ ਸਕੂਲ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ

ਸਮਾਲਸਰ,28 ਅਪ੍ਰੈਲ (ਜਸਵੰਤ ਗਿੱਲ)-ਇਲਾਕੇ ਦੀ ਨਾਮਵਾਰ ਸੰਸਥਾ ਯੂਨੀਕ  ਸਕੂਲ ਆਫ਼ ਸੀਨੀਅਰ ਸੈਕੰਡਰੀ ਸਟੱਡੀਜ਼ ਸਮਾਲਸਰ ਵਿਖੇ ਪ੍ਰਸ਼ਨੋਤਰੀ ਮੁਕਾਬਲੇ  ਹਿੰਦੀ ਅਧਿਆਪਕ ਟੀਨੂ ਬਾਲਾ  ਅਤੇ  ਸਾਇੰਸ ਅਧਿਆਪਕ ਕੁਲਜੀਤ ਸਿੰਘ ਅਤੇ ਕਾਮਰਸ ਲੈਕਚਰਾਰ ਵਿਜੇ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ ਅਤੇ ਇਸ ਵਿੱਚ ਅਲੱਗ ਅਲੱਗ ਵਿਭਾਗਾਂ ਦੇ ਵਿਦਿਆਰਥੀਆਂ ਦੀਆਂ ਦੋ ਦੋ ਟੀਮਾਂ ਬਣਾ ਕੇ ਉਹਨਾਂ ਵਿਚਕਾਰ ਸਾਇੰਸ ਅਤੇ ਜਰਨਲ ਨਾਲਜ ਨਾਲ ਸਬੰਧਤ ਮੁਕਾਬਲੇ ਕਰਵਾਏ ਗਏ,ਜਿਸ ਵਿੱਚ ਟੀਮ ਏ ਜੈਤੂ ਰਹੀ। ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ’ਚ ਤਮੰਨਾ ਅਰੋੜਾ (ਤੀਸਰੀ ਜਮਾਤ) , ਖੁਸ਼ਮਨਵੀਰ ਕੌਰ (ਦਸਵੀਂ ਜਮਾਤ) ,ਟਿ੍ਰਸ਼ਾ ਸ਼ਰਮਾ (ਸੱਤਵੀਂ) ਬਲਕਾਰ ਸਿੰਘ(ਛੇਵੀ) ,ਨਵਜੀਤ ਸਿਘ (ਪੰਜਵੀ),ਕੋਮਲਪ੍ਰੀਤ ਕੌਰ (ਅੱਠਵੀ) ,ਸਿਮਰਨਪ੍ਰੀਤ ਕੌਰ(ਨੌਵੀਂ) ,ਮਨਵੀਰ ਕੌਰ (ਚੌਥੀ )ਅਤੇ ਕੋਮਲਪ੍ਰੀਤ ਕੌਰ (ਨੌਵੀਂ ) ਆਦਿ ਸ਼ਾਮਲ ਸਨ  ਅਤੇ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਮਨਦੀਪ ਕੁਮਾਰ ਸੰਸਥਾ ਮੁਖੀ ਅਤੇ ਪਰਮਿੰਦਰ ਕੌਰ ਵਿਭਾਗ ਇੰਚਾਰਜ ਦੁਆਰਾ ਮੈਡਲ ਪਹਿਨਾ ਕੇ ਹੌਸਲਾ ਅਫਜਾਈ ਕੀਤੀ ਗਈ ।