ਯੁਵਕ ਸੇਵਾਵਾਂ ਕਲੱਬ ਦੇ ਸ੍ਰਪਰਸਤ ਜਸਦੀਸ਼ ਸਿੰਘ ਬਰਾੜ ਨੂੰ ਸਦਮਾ ਮਾਤਾ ਦਾ ਦੇਹਾਂਤ, ਅੰਤਿਮ ਅਰਦਾਸ 29 ਅਪ੍ਰੈਲ ਨੂੰ

ਬਰਗਾੜੀ 28 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ)- ਯੁਵਕ ਸੇਵਾਵਾਂ ਕਲੱਬ ਬੁਰਜ ਹਰੀਕਾ ਦੇ ਸ੍ਰਪਰਸਤ ਜਸਦੀਸ਼ ਸਿੰਘ ਬਰਾੜ ਅਤੇ ਗੁਰਮੀਤ ਸਿੰਘ ਬਰਾੜ ਯੂ. ਐਸ. ਏ ਦੇ  ਮਾਤਾ ਬਲਦੇਵ ਕੌਰ (60) ਸੰਖੇਪ ਬੀਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਮੌਤ ’ਤੇ ਜਸਵਿੰਦਰ ਸਿੰਘ ਪ੍ਰਧਾਨ, ਸਤਨਾਮ ਬੁਰਜ ਹਰੀਕਾ, ਮੱਖਣ ਸਿੰਘ ਸਰਪੰਚ, ਨਛੱਤਰ ਸਿੰਘ ਨੰਬਰਦਾਰ, ਮਾ. ਬਲਦੇਵ ਸਿੰਘ ਹਲਕਾ ਵਿਧਾਇਕ ਜੈਤੋ, ਜਗਰੂਪ ਸਿੰਘ ਪੰਚ, ਬਲਦੀਪ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ, ਜਗਮੀਤ ਸਿੰਘ, ਜਗਦੇਵ ਸਿੰਘ ਪ੍ਰਧਾਨ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਜਸਮੇਲ ਸਿੰਘ ਬਰਾੜ, ਪਿ੍ਰਤਪਾਲ ਸਿੰਘ ਬਰਾੜ, ਦਰਸ਼ਨ ਸਿੰਘ ਢਿੱਲਵਾਂ, ਬੇਅੰਤ ਸਿੰਘ ਬੁਰਜ, ਸਤਿੰਦਰ ਸਿੰਘ ਪ੍ਰਧਾਨ, ਬਲੌਰ ਸਿੰਘ, ਭੁਪਿੰਦਰ ਸਿੰਘ ਬਰਾੜ, ਜੱਸੂ ਬਰਾੜ, ਕੌਰ ਸਿੰਘ ਪ੍ਰਧਾਨ, ਜਗਸੀਰ ਸਿੰਘ ਪ੍ਰਧਾਨ ਆਦਿ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਬਲਦੇਵ ਕੌਰ ਦੀ ਅੰਤਿਮ ਅਰਦਾਸ 29 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਨਿਸ਼ਾਨ ਸਾਹਿਬ ਪਿੰਡ ਬੁਰਜ ਹਰੀਕਾ (ਫਰੀਦਕੋਟ) ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।