ਸਿਹਤਮੰਦ ਜੀਵਨ ਲਈ ਯੋਗਾ ਬਹੁਤ ਹੀ ਮਹੱਤਵਪੂਰਨ-ਪੂਨਮ ਸ਼ਰਮਾ

ਮੋਗਾ, 26 ਅਪ੍ਰੈਲ (ਜਸ਼ਨ )-ਸਿਹਤਮੰਦ ਜੀਵਨ ਜਿਉਣ ਲਈ ਯੋਗ ਬਹੁਤ ਹੀ ਮਹੱਤਵਪੂਰਨ ਹੈ। ਇਹ ਸ਼ਰੀਰ ਦੇ ਸਾਰੇ ਅੰਗਾਂ ਨੂੰ ਚੁਸਤ ਅਤੇ ਦਰੁਸਤ ਰੱਖਦਾ ਹੈ। ਯੋਗ ਨਾਲ ਸਾਡਾ ਮਨ ਅਤੇ ਸ਼ਰੀਰ ਵੀ ਤੰਦਰੁਸਤ ਰਹਿੰਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਲਿਟਲ ਮਿਲੇਨੀਅਮ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਬੱਚਿਆਂ ਦੇ ਲਗਾਏ ਯੋਗ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆ ਕੀਤਾ। ਉਹਨਾਂ ਕਿਹਾ ਕਿ ਸਵੇਰੇ ਜਲਦੀ ਉਠ ਕੇ ਯੋਗਾ ਕਰਨ ਨਾਲ ਵਿਦਿਆਰਥੀਆਂ ਦੀ ਇਕਾਗਰਤਾ ਵਧੀਆ ਹੁੰਦੀ ਹੈ ਅਤੇ ਉਹ ਹਰੇਕ ਖੇਤਰ ਵਿੱਚ ਅੱਵਲ ਰਹਿੰਦੇ ਹਨ। ਇਸ ਨਾਲ ਵਿਦਿਆਰਥੀਆਂ ਦਾ ਮਨ ਅਤੇ ਤਨ ਦੋਨੋਂ ਸਿਹਤਮੰਦ ਰਹਿੰਦੇ ਹਨ। ਇਸ ਮੌਕੇ ਸਕੂਲ ਟੀਚਰ ਰਵੀਨਾ, ਕਿਰਨਦੀਪ, ਸ਼ਰੂਤੀ,ਜਸਮੀਤ ਅਤੇ ਸੋਨੀਆ ਨੇ ਬੱਚਿਆਂ ਨੂੰ ਰੋਜ਼ਾਨਾ ਯੋਗਾ ਕਰਨ ਲਈ ਪ੍ਰੇਰਿਤ ਕੀਤਾ।