ਕਾਂਗਰਸ ਦੀ ਜਨ ਆਕਰੋਸ਼ ਰੈਲੀ ਦੀਆਂ ਤਿਆਰੀਆਂ ਸਬੰਧੀ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ‘ਚ ਹੋਈ ਵਿਸ਼ੇਸ਼ ਮੀਟਿੰਗ

ਮੋਗਾ,27 ਅਪਰੈਲ (ਜਸ਼ਨ)-ਅੱਜ ਮੋਗਾ ਵਿਖੇ ਕਾਂਗਰਸ ਦੇ ਦਫਤਰ  ਵਿਚ ਦਿੱਲੀ ਵਿਖੇ ਹੋਣ ਜਾ ਰਹੀ ਜਨ ਆਕਰੋਸ਼ ਰੈਲੀ ਦੇ ਸਬੰਧ ਵਿਚ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ 29 ਅਪਰੈਲ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਹੋਣ ਵਾਲੀ ਰੈਲੀ ਕਾਂਗਰਸ ਦੀ ਕੇਂਦਰ ਵਿਚ ਵਾਪਸੀ ਦਾ ਮੁੱਢ ਬੰਨੇਗੀ ਕਿਉਂਕਿ ਦੇਸ਼ ਦੇ ਹਰ ਬਸ਼ਿੰਦੇ ਦੇ ਮਨ ਵਿਚ ਐਨ ਡੀ ਏ ਸਰਕਾਰ ਖਾਸਕਰ ਨਰਿੰਦਰ ਮੋਦੀ ਅਤੇ ਭਗਵਾਕਰਨ ਦੀ  ਰਾਜਨੀਤੀ ਕਰਨ ਵਾਲੇ ਕਈ ਭਾਜਪਾਈਆਂ ਖਿਲਾਫ਼ ਸਖਤ ਨਰਾਜ਼ਗੀ ਪਾਈ ਜਾ ਰਹੀ ਹੈ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਕਦੇ ਰੇਡਿਓ ’ਤੇ ਅਤੇ ਕਦੇ ਟੀ ਵੀ ’ਤੇ ਲਾਰਿਆਂ ਦੀ ਰਾਜਨੀਤੀ ਕਰ ਰਹੇ ਹਨ ਪਰ ਦੇਸ਼ ਵਿਚ ਨਾ ਪੱਤਰਕਾਰ ਸੁਰੱਖਿਅਤ ਨੇ ਅਤੇ ਨਾ ਹੀ ਸਾਡੀਆਂ ਛੋਟੀਆਂ ਬੱਚੀਆਂ । ਉਹਨਾਂ ਆਖਿਆ ਕਿ ਹੋਰ ਤਾਂ ਹੋਰ ਨਿਆਂ ਪਾਲਿਕਾ ਵੀ ਦਬਾਅ ਵਿਚ ਹੈ।  ਇਸ ਮੌਕੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਜਸਵਿੰਦਰ ਸਿੰਘ ਬਲਖੰਡੀ,ਸੇਵਕ ਸਿੰਘ ਸੈਦੋਕੇ , ਜਰਨੈਲ ਸਿੰਘ ਖੰਬੇ ਆਦਿ ਦੀਆਂ ਰੈਲੀ ਸਬੰਧੀ ਡਿੳੂਟੀਆਂ ਲਗਾਉਣ ਦੇ ਨਾਲ ਨਾਲ ਉਹਨਾਂ ਨੂੰ ਬੱਸਾਂ ’ਤੇ ਲਗਾਏ ਜਾਣ ਵਾਲੇ ਬੈਨਰ ਦੇ ਨਮੂਨੇ ਵੀ ਜਾਰੀ ਕੀਤੇ। ਇਸ ਮੌਕੇ ਸਾਬਕਾ ਜ਼ਿਲਾ ਪ੍ਰਧਾਨ ਕਾਂਗਰਸ ਉਪਿੰਦਰ ਸਿੰਘ ਗਿੱਲ, ਵੀਰਪਾਲ ਕੌਰ ਜੌਹਲ ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ ,ਪਰਮਿੰਦਰ ਕੌਰ ਮੰਗੇਵਾਲਾ,ਸਤਨਾਮ ਸਿੰਘ ਸੰਦੇਸ਼ੀ ,ਇੰਦਰਜੀਤ ਸਿੰਘ ਬੀੜ ਚੜਿੱਕ ,ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ , ਜਰਨੈਲ ਸਿੰਘ ਖੰਬੇ ਬਲਾਕ ਪ੍ਰਧਾਨ,ਸੇਵਕ ਸਿੰਘ ਸੈਦੋਕੇ,ਹਰਭਜਨ ਸਿੰਘ ਸੋਸਣ ਪ੍ਰਧਾਨ ਬਲਾਕ 2, ਸੱਤਾ ਢੁੱਡੀਕੇ ਆਦਿ ਹਾਜ਼ਰ ਸਨ।