ਬੂਟਾ ਸਿੰਘ ਸੋਸਣ ਦੀ ਮਾਤਾ ਰੇਸ਼ਮ ਕੌਰ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ ਵੱਖ ਰਾਜਸੀ ਪਾਰਟੀ ਦੇ ਆਗੂਆਂ ਅਤੇ ਹਜ਼ਾਰਾਂ ਸੰਗਤਾਂ ਨੇ ਦਿੱਤੀਆਂ ਸ਼ਰਧਾਂਜਲੀਆਂ

ਮੋਗਾ, 27 ਅਪਰੈਲ (ਜਸ਼ਨ)- ਮਾਰਕੀਟ ਸੋਸਾਇਟੀ ਮੋਗਾ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਬੂਟਾ ਸਿੰਘ ਸੋਸਣ ਦੀ ਮਾਤਾ ਰੇਸ਼ਮ ਕੌਰ ਪਤਨੀ ਜਿਉਣ ਸਿੰਘ ਬਰਾੜ ਨਮਿਤ ਰੱਖੇ ਗਏ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਸੋਸਣ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਬਾਬਾ ਇਕਬਾਲ ਸਿੰਘ ਲੰਗੇਆਣਾ ਵਾਲਿਆਂ ਦੇ ਕੀਰਤਨੀ ਜਥੇ ਨੇ ਵਿਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ । ਇਸ ਮੌਕੇ ਬਾਬਾ ਬਲਦੇਵ ਸਿੰਘ ਜੋਗੇ ਵਾਲਿਆਂ ਨੇ ਵਿੱਛੜੀ ਹੋਈ ਰੂਹ ਦੀ ਸ਼ਾਂਤੀ ਲਈ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ। ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਆਖਿਆ ਕਿ ਉਹ ਮਾਵਾਂ ਮਹਾਨ ਹੰੁਦੀਆਂ ਨੇ ਜੋ ਆਪਣੇ ਬੱਚਿਆਂ ਨੂੰ ਸੇਵਾ ਅਤੇ ਸਿਮਰਨ ਦੀ ਗੁੜਤੀ ਦਿੰਦਿਆਂ ਸਿੱਖੀ ਫਲਸਫ਼ੇ ਅਨੁਸਾਰ ਜੀਵਨ ਜਿਉਣ ਦੀ ਜਾਚ ਸਿਖਾਉਂਦੀਆਂ ਨੇ। ਉਹਨਾਂ ਆਖਿਆ ਕਿ ਮਾਤਾ ਰੇਸ਼ਮ ਕੌਰ ਨੇ ਇਹ ਫਰਜ਼ ਭਲੀਭਾਂਤ ਨਿਭਾਏ ਇਸੇ ਕਰਕੇ ਉਹਨਾਂ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਤੋਂ ਇਲਾਵਾ ਸਰਪੰਚ ਬੂਟਾ ਸਿੰਘ ਸੋਸਣ ਨੇ ਸਮੁੱਚੇ ਇਲਾਕੇ ਵਿਚ ਸਮਾਜਿਕ ਅਤੇ ਰਾਜਨੀਤਕ ਪ੍ਰਭਾਵ ਕਾਇਮ ਕੀਤਾ ਹੈ। ਇਸ ਮੌਕੇ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ ਨੇ ਆਖਿਆ ਕਿ ਮਾਤਾ ਰੇਸ਼ਮ ਕੌਰ ਦੀ ਬਦੌਲਤ ਹੀ ਉਹਨਾਂ ਦੇ ਪਤੀ ਸ: ਜਿਉਣ ਸਿੰਘ ਆਪਣਾ ਜੱਦੀ ਪਿੰਡ ਮਾਹਲਾ ਛੱਡ ਕੇ ਸੋਸਣ ਵਿਖੇ ਵੱਸ ਗਏ ਅਤੇ ਇਹ ਮਾਤਾ ਰੇਸ਼ਮ ਕੌਰ ਦਾ ਹੀ ਦਿ੍ਰੜ ਸੰਕਲਪ ਸੀ ਕਿ ਜਿਸ ’ਤੇ ਪੂਰਾ ਉਤਰਦਿਆਂ ਸਮੁੱਚਾ ਪਰਿਵਾਰ ਲੋਕ ਸੇਵਾ ਦੇ ਰਾਹ ਤੁਰਿਆ ਤੇ ਫਿਰ ਸਮਾਜ ਨੇ ਵੀ ਇਸ ਦਰਵੇਸ਼ ਮਾਤਾ ਦੀ ਸ਼ਖਸੀਅਤ ਨੂੰ ਸੱਜਦਾ ਕਰਦਿਆਂ ਪਰਿਵਾਰ ਨੂੰ ਮਾਣ ਸਤਿਕਾਰ ਬਖਸ਼ਿਆ। ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਮਾਤਾ ਰੇਸ਼ਮ ਕੌਰ ਨੂੰ ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ ਵਾਲੀ ਨਿਸ਼ਕਾਮ ਸੇਵਕ ਕਰਾਰ ਦਿੱਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰਾਜਵੰਤ ਸਿੰਘ ਮਾਹਲਾ ਨੇ ਮਾਤਾ ਰੇਸ਼ਮ ਕੌਰ ਦੇ ਸਾਦਾ ਜੀਵਨ ਅਤੇ ਪਰਿਵਾਰ ਨੂੰ ਸਫਲਤਾ ਦੇ ਰਾਹ ਤੋਰਨ ਲਈ ਤਮਾਮ ਉਮਰ ਕੀਤੀਆਂ ਘਾਲਣਾਵਾਂ ਦਾ ਜ਼ਿਕਰ ਕੀਤਾ। ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ,CONG DISTT PRESIDENT VEERPAL KAUR JOHALਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਤਰਸੇਮ ਸਿੰਘ ਰੱਤੀਆਂ, ਮੇਅਰ ਅਕਸ਼ਿਤ ਜੈਨ, ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦਪੁਰਾਣਾ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ, ਬਲਜੀਤ ਸਿੰਘ ਮੰਗੇ ਵਾਲਾ, ਪੀ ਏ ਗੁਰਜੰਟ ਸਿੰਘ ਰਾਮੂਵਾਲਾ,ਉਪਿੰਦਰ ਸਿੰਘ ਗਿੱਲ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ, ਰਣਵਿੰਦਰ ਸਿੰਘ ਪੱਪੂ ਰਾਮੰੂਵਾਲਾ, ਬੂਟਾ ਸਿੰਘ ਰਣਸੀਹ,ਚੇਅਰਮੈਨ ਸੁਖਚਰਨ ਸਿੰਘ ਛਿੰਦਾ,ਪਰਉਪਕਾਰ ਸਿੰਘ ਸੰਘਾ ਐਡਵੋਕੇਟ,ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ, ਰਾਕੇਸ਼ ਸਿੰਘ ਭੇਖਾ, ਸੁਖਵਿੰਦਰ ਸਿੰਘ ਬਰਾੜ, ਰਵਿੰਦਰ ਸਿੰਘ ਰਾਜੂ ਲੰਢੇ ਕੇ, ਰਵਦੀਪ ਸਿੰਘ ਸਰਪੰਚ ਦਾਰਾਪੁਰ,  ਜ਼ਿਲਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ, ਸੁਰਜੀਤ ਸਿੰਘ ਸਰਪੰਚ ਸੰਧੂਆਂ ਵਾਲਾ,ਗੁਰਦੀਪ ਸਿੰਘ ਦੌਲਤਪੁਰਾ, ਗੁਰਬਿੰਦਰ ਸਿੰਘ ਸਿੰਘਾਂਵਾਲਾ, ਅੰਗਰੇਜ਼ ਸਿੰਘ, ਤਜਿੰਦਰ ਸਿੰਘ ਸਰਪੰਚ ਕਾਹਨ ਸਿੰਘ ਵਾਲਾ, ਬਲਦੇਵ ਸਿੰਘ ਸਰਪੰਚ ਖੁਖਰਾਣਾ, ਬਲਜਿੰਦਰ ਸਿੰਘ ਸਰਪੰਚ ਮਹੇਸ਼ਰੀ, ਨਰਿੰਦਰ ਸਿੰਘ ਸਰਪੰਚ ਬੁੱਕਣ ਵਾਲਾ, ਤੀਰਥ ਸਿੰਘ ਸਰਪੰਚ ਸਿੰਘਾਂਵਾਲਾ, ਲਵਜੀਤ ਸਿੰਘ ਸਰਪੰਚ ਕੋਟ ਭਾਊ, ਤਰਸੇਮ ਸਿੰਘ ਸਰਪੰਚ ਬਘੇਲੇਵਾਲਾ, ਦਰਸ਼ਨ ਸਿੰਘ ਢਿੱਲੋਂ, ਇੰਦਰਜੀਤ ਸਿੰਘ, ਗੁਰਚਰਨ ਸਿੰਘ ਕਾਲੀਏ ਵਾਲਾ, ਬਲਕਾਰ ਸਿੰਘ ਸਰਪੰਚ ਮੰਗੇਵਾਲਾ, ਬਲਜਿੰਦਰ ਸਿੰਘ ਦਾਰਾਪੁਰ, ਜਸਵੰਤ ਸਿੰਘ ਵੜੈਚ ਬੀ.ਡੀ.ਪੀ.ਓ. ਮੋਗਾ, ਸੁਖਦੇਵ ਸਿੰਘ ਸਰਪੰਚ ਖੋਸਾ, ਸ਼ੋ੍ਰਮਣੀ ਅਕਾਲੀ ਦਲ ਬੀ ਸੀ ਵਿੰਗ ਦੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ, ਸ਼ੋ੍ਰਮਣੀ ਅਕਾਲੀ ਦਲ ਬੀ ਸੀ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਕਮਲਜੀਤ ਸਿੰਘ ਮੋਗਾ, ਗੁਰਵਿੰਦਰ ਸਿੰਘ ਦੌਲਤਪੁਰਾ, ਗੁਰਜੰਟ ਸਿੰਘ ਦੌਲਤਪੁਰਾ, ਸੁਖਵਿੰਦਰ ਸਿੰਘ ਬਰਾੜ, ਨਰਿੰਦਰਪਾਲ ਸਿੰਘ, ਕੁਲਦੀਪ ਸਿੰਘ ਜੋਗੇਵਾਲਾ, ਊਧਮ ਸਿੰਘ ਸਰਪੰਚ ਜੋਗੇਵਾਲਾ, ਹਰਵਿੰਦਰ ਸਿੰਘ ਸਰਪੰਚ ਗੱਜਣ ਵਾਲਾ, ਹਰਵਿੰਦਰ ਸਿੰਘ ਸਰਪੰਚ ਗੱਜਣ ਵਾਲਾ, ਨਵਦੀਪ ਸਿੰਘ ਸੰਘਾ, ਸਵਰਨ ਸਿੰਘ ਸਰਪੰਚ ਚੋਟੀਆਂ,  ਨਿਰਮਲ ਸਿੰਘ ਘੱਲ ਕਲਾਂ, ਜਗਰੂਪ ਸਿੰਘ ਘੱਲ ਕਲਾਂ, ਬਲਜੀਤ ਸਿੰਘ ਸਰਪੰਚ ਘੱਲ ਕਲਾਂ, ਪੰਚਾਇਤ ਸਕੱਤਰ ਗੁਰਸੇਵਕ ਸਿੰਘ, ਨੰਬਰਦਾਰ ਹਰਜੀਤ ਸਿੰਘ, ਸੂਬੇਦਾਰ ਗੁਰਦੀਪ ਸਿੰਘ, ਮੁਕੰਦ ਸਿੰਘ ਮੋਠਾਂ ਵਾਲੀ, ਸਰਪੰਚ ਗੁਰਪ੍ਰੀਤ ਸਿੰਘ ਮੋਠਾਂ ਵਾਲੀ, ਗੁਰਚਰਨ ਸਿੰਘ ਸਿੰਘਾਂਵਾਲਾ, ਬਲਦੇਵ ਸਿੰਘ ਘੱਲ ਕਲਾਂ,ਕਰਮ ਸਿੰਘ ਸਰਪੰਚ ਮਾਹਲਾ ਖ਼ੁਰਦ, ਸਾਬਕਾ ਚੇਅਰਮੈਨ ਕਰਤਾਰ ਸਿੰਘ ਵੱਡਾ ਘਰ, ਸਾਬਕਾ ਚੇਅਰਮੈਨ ਮੱਲ ਸਿੰਘ ਸਾਫ਼ੂਵਾਲਾ,ਸਰਪੰਚ ਬਲਦੇਵ ਸਿੰਘ ਮੱਲਾਂਵਾਲਾ, ਚੇਅਰਮੈਨ  ਨੱਥਾ ਸਿੰਘ ਤਖਾਣਵੱਧ,ਪਰਮਜੀਤ ਸਿੰਘ,ਨਿਰਮਲ ਸਿੰਘ ਜੋਗੇਵਾਲਾ,ਨਸੀਬ ਸਿੰਘ ਸਾਬਕਾ ਸਰਪੰਚ, ਹਰਿੰਦਰ ਸਿੰਘ ਬਰਾੜ,ਟਹਿਲ ਸਿੰਘ ਝੰਡੇਆਣਾ,ਦਵਿੰਦਰ ਤਿਵਾੜੀ, ਜਗਰਾਜ ਸਿੰਘ ਡਗਰੂ, ਸੁਖਮੰਦਰ ਸਿੰਘ ਡਗਰੂ, ਹਰਮੇਲ ਸਿੰਘ ਮੌੜ, ਜਗਦੀਸ ਸਿੰਘ ਸਰਪੰਚ ਚੋਟੀਆਂ ਥੋਬਾ, ਸੁਰਜੀਤ ਸਿੰਘ ਡਰੋਲੀ ਭਾਈ,ਬਚਿੱਤਰ ਸਿੰਘ, ਗੁਰਦੀਪ ਸਿੰਘ ਮਹੇਸ਼ਰੀ, ਜਵਾਹਰ ਸਿੰਘ ਸਰਪੰਚ ਰਾਜੇਆਣਾ,ਬਲਤੇਜ ਸਿੰਘ ਝੰਡੇਆਣਾ,ਕਰਮ ਸਿੰਘ ਸਰਪੰਚ ਮਾਹਲਾ ਖੁਰਦ,ਗੁਰਮੀਤ ਸਿੰਘ ਸਾਫ਼ੂਵਾਲਾ,ਜਗਜੀਤ ਸਿੰਘ ਬਰਾੜ ਮੈਨੇਜਰ ਐੱਚ ਡੀ ਐੱਫ ਸੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਰਿਸ਼ਤੇਦਾਰ ਹਾਜ਼ਰ ਸਨ। ਇਸ ਮੌਕੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ,ਗਰਾਮ ਪੰਚਾਇਤ ,ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਜੀਵਨ ਸਿੰਘ ਕਲੱਬ ਵੱਲੋਂ ਭੇਜੇ ਸ਼ੋਕ ਮਤੇ ਪੜੇ ਗਏ। ਪਰਿਵਾਰ ਵੱਲੋਂ ਪਿੰਡ ਦੇ ਸਕੂਲਾਂ,ਗੁਰਦੁਆਰਾ ਸਾਹਿਬ ,ਕੁਟੀਆ ਸਾਹਿਬ ਅਤੇ ਮੰਦਰ ਲਈ ਦਾਨ ਵੀ ਦਿੱਤਾ ਗਿਆ। ਗੁਰੂ ਕਾ ਅਤੁੱਟ ਲੰਗਰ ਸਾਰਾ ਦਿਨ ਵਰਤਦਾ ਰਿਹਾ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ