ਸੈਕਟਰੀ ਅਨਵਰ ਹੂਸੈਨ ਜੀਰਾ ਦੀ ਟੀਮ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਜੀਰਾ ਪੁੱਜਣ ’ਤੇ ਕੀਤਾ ਗਿਆ ਨਿੱਘਾ ਸਵਾਗਤ

ਜੀਰਾ,26 ਅਪਰੈਲ (ਜਸ਼ਨ)-ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਲਕਾ ਜੀਰਾ ਵਿਖੇ ਪਹੰੁਚ ਕੇ ਕਾਂਗਰਸੀ ਵਰਕਰਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨਾਲ ਓ ਐੱਸ ਡੀ ਗੁਰਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ । ਇਸ ਮੌਕੇ ਅਨਵਰ ਹੂਸੈਨ ਜੀਰਾ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਯੋਗ ਅਗਵਾਈ ਹੇਠ ਸਾਰਜ ਸਿੰਘ ਜੀਰਾ ਚੇਅਰਮੈਨ ਪੰਜਾਬ ਇੰਟਕ ਕਾਂਗਰਸ ,ਜ਼ਿਲਾ ਮੋਗਾ ਤੋਂ ਪਰਮਿੰਦਰ ਕੌਰ ਸਹੋਤਾ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਕਮੇਟੀ  (ਇੰਟਕ)  ਅਤੇ ਸਮੂਹ ਕਾਂਗਰਸੀ ਵਰਕਰਾਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਉਹਨਾਂ ਨੂੰ ਮੰਤਰੀ ਬਣਨ ਦੀ ਵਧਾਈ ਵੀ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ ਵਿਚ ਅਨਵਰ ਹੂਸੈਨ ਜੀਰਾ ਸੈਕਟਰੀ ,ਸਾਰਜ ਸਿੰਘ ਜੀਰਾ ਚੇਅਰਮੈਨ, ਪਰਮਿੰਦਰ ਕੌਰ ਸਹੋਤਾ ਪ੍ਰਧਾਨ ਇੰਟਕ ਵੱਲੋਂ ਗੁਰਨਾਮ ਸਿੰਘ ਬਲਖੰਡੀ ਨੂੰ ਪ੍ਰਧਾਨ ਜ਼ਿਲਾ ਮੋਗਾ ਇੰਟਕ  ਨਿਯੁਕਤ ਕੀਤਾ ਗਿਆ । ਇਸ ਮੌਕੇ ਪਰਮਿੰਦਰ ਕੌਰ ਸਹੋਤਾ ਤੋਂ ਇਲਾਵਾ ਹਰਦੀਪ ਕੌਰ ਰੰਡਿਆਲਾ,ਬਲਾਕ ਪ੍ਰਧਾਨ ਗੁਰਪ੍ਰੀਤ ਕੌਰ ਕੋਰੇਵਾਲਾ,ਜ਼ਿਲਾ ਪ੍ਰਧਾਨ ਗੁਰਦਾਸ ਸਿੰਘ ਬਲਖੰਡੀ,ਮਲਕੀਤ ਸਿੰਘ ਖੋਸਾ ਕੋਟਲਾ ਅਤੇ ਮੇਜਰ ਸਿੰਘ ਕੋਰੇਵਾਲਾ ਹਾਜ਼ਰ ਸਨ ।