ਬਾਬਾ ਈਸਰ ਸਿੰਘ ਕਾਲਜ਼ ਦੀ ਪਾਰਕਿੰਗ ਵਿੱਚੋਂ ਵਿਦਿਆਰਥੀ ਦਾ ਮੋਟਰ ਸਾਈਕਲ ਚੋਰੀ

 ਕੋਟ ਈਸੇ ਖਾਂ 26ਅਪ੍ਰੈਲ(ਖੇਤਪਾਲ ਸਿੰਘ) ਇਲਾਕੇ ਦੀ ਨਾਮੀ ਸੰਸਥਾਂ ਬਾਬਾ ਈਸਰ ਸਿੰਘ ਕਾਲਜ਼ ਗਗੜ੍ਹਾ ਦੇ ਵਿਦਿਆਰਥੀ ਦਾ ਕਾਲਜ਼ ਦੀ ਪਾਰਕਿੰਗ ਵਿੱਚੋਂ ਮੋਟਰ ਸਾਈਕਲ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ । 'ਸਾਡਾ ਮੋਗਾ ਡੌਟ ਕੌਮ' ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆ ਗੁਰਦੇਵ ਸਿੰਗ ਪੁੱਤਰ ਪਾਲਾ ਸਿੰਘ ਵਾਸੀ ਖੋਸਾ ਰਣਧੀਰ ਨੇ ਦੱਸਿਆ ਕਿ ਉਹਨਾ ਦਾ ਬੇਟਾ ਹਰ ਰੋਜ਼ ਦੀ ਤਰ੍ਹਾ ਕਾਲਜ਼ ਦੀ ਪਾਰਕਿੰਗ ਵਿੱਚ ਮੋਟਰ ਸਾਈਕਲ ਖੜ੍ਹਾ ਕਰਕੇ ਕਾਲਜ਼ ਅੰਦਰ ਗਿਆ ਅਤੇ ਵਾਪਸ ਜਾਣ ਵਾਸਤੇ ਬਾਹਰ ਆ ਕੇ ਵੇਖਿਆ ਤਾਂ ਉਸਦਾ ਮੋਟਰ ਸਾਈਕਲ ਨੰਬਰ PB33 D 4139 ਹੀਰੋ ਸਪਲੈਂਡਰ ਗਾਇਬ ਸੀ । ਉਹਨਾਂ ਦੱਸਿਆ ਕਿ ਚੋਰੀ ਦੀ ਲਿਖਤੀ ਦਰਖਾਸਤ ਪੁਲਿਸ ਨੂੰ ਦੇ ਦਿੱਤੀ ਗਈ ਹੈ ।ਮੌਕੇ ਤੇ ਮੌਜੂਦ ਭਾਕਿਯੂ ਕਾਦਿਆ ਦੇ ਸੂਬਾ ਆਗੂ ਸੁਖਜਿੰਦਰ ਸਿੰਘ ਖੋਸਾ ਨੇ ਇਲਾਕੇ ਅੰਦਰ ਵੱਡੀ ਪੱਧਰ ਤੇ ਹੋ ਰਹੀਆਂ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਬਾਰੇ ਪੁਲਿਸ ਪ੍ਰਸ਼ਾਸਨ ਤੋਂ ਹਲਾਤਾਂ ਤੇ ਕਾਬੂ ਪਾਉਣ ਦੀ ਮੰਗ ਕੀਤੀ ਤਾਂ ਜੋ ਹੋਰ ਅਜਿਹੀਆਂ ਘਟਨਾਵਾਂ ਨਾ ਵਾਪਰਨ ।