ਸਵਰਗਵਾਸੀ ਜਥੇਦਾਰ ਜੋਰਾ ਸਿੰਘ ਭਾਗੀਕੇ ਦੀ ਧਰਮਪਤਨੀ ਅਤੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਸੱਸ ਮਾਤਾ ਬਲਬੀਰ ਕੌਰ ਦਾ ਦਿਹਾਂਤ , ਵਿਧਾਇਕ ਕਾਕਾ ਲੋਹਗੜ ,ਮਨਜੀਤ ਬਿਲਾਸਪੁਰੀ ਤੇ ਹਜ਼ਾਰਾਂ ਸੰਗਤਾਂ ਹੋਈਆਂ ਸੰਸਕਾਰ ਵਿਚ ਸ਼ਾਮਲ

ਨਿਹਾਲ ਸਿੰਘ ਵਾਲਾ , 26 ਅਪਰੈਲ (ਜਸ਼ਨ)-ਸਵਰਗਵਾਸੀ ਜਥੇਦਾਰ ਜੋਰਾ ਸਿੰਘ ਭਾਗੀਕੇ   ਦੇ ਧਰਮਪਤਨੀ ਅਤੇ ਬੀਬੀ ਰਾਜਵਿੰਦਰ ਕੌਰ ਭਾਗੀਕੇ   ਅਤੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਦੇ ਸੱਸ ਮਾਤਾ ਬਲਬੀਰ ਕੌਰ ਦਾ ਅੱਜ ਦਿਹਾਂਤ ਹੋ ਗਿਆ । ਅੱਜ ਅੰਤਿਮ ਸਸਕਾਰ ਮੌਕੇ ਹਲਕਾ ਧਰਮਕੋਟ ਤੋਂ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ , ਵਿਧਾਇਕ ਮਨਜੀਤ ਸਿੰਘ ਬਿਲਾਸਪੁਰ , ਪੰਜਾਬ ਕਾਂਗਰਸ ਦੇ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ , ਡਾ ਤਾਰਾ ਸਿੰਘ ਸੰਧੂ ਬੁਲਾਰਾ ਕਾਂਗਰਸ  ਅਤੇ ਇਲਾਕੇ ਦੇ ਆਗੂਆਂ ਅਤੇ ਆਮ ਲੋਕਾਂ ਨੇ  ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਿੱਖ ਸਿਆਸਤ ਵਿਚ ਸੰਘਰਸ਼ ਦਾ ਇਕ ਅਧਿਆਇ ਅੱਜ ਉਸ ਸਮੇਂ ਸੰਪੂਰਨ ਹੋ ਗਿਆ ਜਦੋਂ ਮਾਤਾ ਬਲਬੀਰ ਕੌਰ ਭਾਗੀਕੇ ਦੇ ਅਕਾਲ ਚਲਾਣੇ ਦੀ ਖਬਰ ਮੋਗਾ ਜਿਲੇ ਅਤੇ ਮਾਲਵੇ ਦੇ ਸਮੁੱਚੇ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਸਵ: ਜ਼ੋਰਾ ਸਿੰਘ ਭਾਗੀਕੇ ਦੀ ਉਂਗਲ ਫੜ ਕੇ ਸਿਆਸਤ ਦੇ ਪਿੜ ਵਿਚ ਆਉਣ ਵਾਲੇ ਸਿਆਸੀ ਆਗੂ ਅਤੇ ਆਮ ਲੋਕ ਆਪ ਮੁਹਾਰੇ ਪਿੰਡ ਭਾਗੀਕੇ ਵਿਖੇ ਮਾਤਾ ਬਲਬੀਰ ਕੌਰ ਦੇ ਅੰਤਿਮ ਦਰਸ਼ਨਾਂ ਲਈ ਪਹੁੰਚਣੇ ਸ਼ੁਰੂ ਹੋ ਗਏ। ਅੰਤਿਮ ਸਸਕਾਰ ਦਾ ਸਮਾਂ ਭਾਵੇਂ 3 ਵਜੇ ਰੱਖਿਆ ਗਿਆ ਸੀ, ਪਰ ਘੰਟਿਆਂ ਪਹਿਲਾਂ ਲੋਕਾਂ ਦਾ ਇਕੱਠ ਦਰਸਾ ਰਿਹਾ ਸੀ ਕਿ ਸਵ: ਜੱਥੇਦਾਰ ਜ਼ੋਰਾ ਸਿੰਘ ਭਾਗੀਕੇ ਅਤੇ ਸਮੁੱਚੇ ਪਰਿਵਾਰ ਨੇ ਲੋਕਾਂ ਲਈ ਵਿਚਰਦਿਆਂ ਲੋਕ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ ਜਿਸ ਦੀ ਬਦੌਲਤ ਅੱਜ ਲੋਕ ਮਾਤਾ ਬਲਬੀਰ ਕੌਰ ਨੂੰ ਇਕ ਪਲ ਮੁੜ ਤੋਂ ਦੇਖ ਲੈਣਾ ਚਾਹੁੰਦੇ ਸਨ। ਅੱਜ ਉਨਾਂ ਦੇ ਅੰਤਿਮ ਸੰਸਕਾਰ ਮੌਕੇ ਸੇਜਲ ਅੱਖਾਂ ਨਾਲ ਵਿਦਾ ਕਰਦਿਆਂ ਸੰਗਤਾਂ ਦੇ ਦਰਿਆ ਵਿਚ ਮਾਤਾ ਬਲਬੀਰ ਕੌਰ ਦੀ ਨੂੰਹ ਸਾਬਕਾ ਵਿਧਾਇਕ ਅਤੇ ਮੌਜੂਦਾ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਸ਼ਾਮਲ ਨਹੀਂ ਹੋ ਸਕੀ। ਕਾਂਗਰਸ ਦੇ ਯੂਥ ਆਗੂ ਰੁਪਿੰਦਰ ਸਿੰਘ ਦੀਨਾ ਨੇ ‘ਸਾਡਾ ਮੋਗਾ ਡਾਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿਧ ਨੂੰ ਦੱਸਿਆ ਕਿ ਬੀਬੀ ਰਾਜਵਿੰਦਰ ਕੌਰ ਅਜੇ ਪਿਛਲੇ ਹਫਤੇ ਹੀ ਅਮਰੀਕਾ ਦੌਰੇ ਤੇ ਗਏ ਸਨ ਤੇ ਉਨਾਂ 15 ਮਈ ਨੂੰ ਵਾਪਸ ਇੰਡੀਆ ਪਰਤਣਾ ਸੀ, ਪਰ ਇਸ ਅਣਹੋਣੀ ਕਰਕੇ ਉਹ ਹੁਣ 4 ਮਈ ਨੂੰ ਹੀ ਵਾਪਸ ਪੰਜਾਬ ਪਰਤ ਆਉਣਗੇ। ਦੀਨਾ ਨੇ ਦੱਸਿਆ ਕਿ ਮਾਤਾ ਬਲਬੀਰ ਕੌਰ ਨਮਿੱਤ ਪਾਠਾਂ ਦੇ ਭੋਗ 6 ਮਈ ਨੂੰ ਪਾਏ ਜਾਣਗੇ। ਉਨਾਂ ਦੱਸਿਆ ਕਿ ਮਾਤਾ ਬਲਬੀਰ ਕੌਰ 85 ਸਾਲ ਦੀ ਉਮਰ ਦੇ ਬਾਵਜੂਦ ਚੜਦੀ ਕਲਾਂ ’ਚ ਸਨ ਪਰ ਦਿਲ ਦੀ ਬੀਮਾਰੀ ਦੇ ਚੱਲਦਿਆਂ ਅਜੇ ਬੀਤੇ ਦਿਨੀਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਖੁਦ ਮਾਤਾ ਜੀ ਦੇ ਦਿਲ ਵਿਚ ਸਟੰਟ ਪਵਾ ਕੇ ਲਿਆਏ ਸਨ ਪਰ ਛੁੱਟੀ ਮਿਲਣ ਅਤੇ ਘਰ ਵਾਪਸ ਆਉਣ ਉਪਰੰਤ ਕੁਝ ਦਿਨਾਂ ਬਾਅਦ ਅਚਾਨਕ ਤਬੀਅਤ ਵਿਗੜਨ ਤੇ ਮੋਗਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਅੱਜ ਉਨਾਂ ਆਪਣੇ ਆਖਰੀ ਸਾਹ ਲਏ। ਅੱਜ ਮਾਤਾ ਬਲਬੀਰ ਕੌਰ ਦੇ ਅੰਤਿਮ ਸੰਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਸੱਘੜ ਸਿੰਘ  ਸੈਦੋਕੇ, ਸਵਰਨ ਸਿੰਘ ਆਦੀਵਾਲ , ਰੁਪਿੰਦਰ ਸਿੰਘ ਦੀਨਾ, ਪ੍ਰਧਾਨ ਹਰਨੇਕ ਸਿੰਘ ਰਾਮੂਵਾਲਾ, ਪ੍ਰਧਾਨ ਇੰਦਰਜੀਤ ਜੌਲੀ, ਚੇਅਰਮੈਨ ਭਜਨ ਸਿੰਘ ਜੈਦ, ਪਰਮਜੀਤ ਸਿੰਘ ਨੰਗਲ, ਪ੍ਰਧਾਨ ਕਾਲੂ ਰਾਮ, ਚੇਅਰਮੈਨ ਸਤਿੰਦਰ ਸਿੰਘ ਦੀਨਾ, ਮੇਜਰ ਸਿੰਘ ਸੇਖੋ, ਸਰਪੰਚ ਗੁਰਨਾਮ ਸਿੰਘ ਮਧੇਕੇ, ਸਰਪੰਚ ਰਾਮ ਸਿੰਘ ਮਾਣੂਕੇ, ਸਰਪੰਚ ਦਰਸ਼ਨ ਸਿੰਘ ਬੁੱਟਰ, ਸਤਨਾਮ ਸਿੰਘ ਸ਼ੰਦੇਸੀ, ਪ੍ਰਧਾਨ ਕਰਮਜੀਤ ਸਿੰਘ ਬੁਰਜ, ਸਰਪੰਚ ਗੁਰਜੰਟ ਸਿੰਘ ਕਿਸ਼ਨਗੜ, ਅਮਰਜੀਤ ਸਿੰਘ ਰੌਤਾ, ਕੁਲਬੀਰ ਲੱਡੂ , ਪਰਦੀਪ ਸਿੰਘ ਖਾਈ, ਸਰਪੰਚ ਦਰਸ਼ਨ ਸਿੰਘ ਬਾਰੇਵਾਲਾ, ਗੁਰਦੀਪ ਸਿੰਘ ਮਾਣੂਕੇ, ਹਰਫੂਲ ਸਿੰਘ, ਦਾਰਾ ਸਿੰਘ ਭਾਗੀਕੇ, ਸਰਪੰਚ ਕੁਲਦੀਪ ਸਿੰਘ ਭਾਗੀਕੇ, ਸਰਪੰਚ ਗੁਰਨਾਮ ਸਿੰਘ ਭਾਗੀਕੇ, ਪ੍ਰਧਾਨ ਰਣਜੀਤ ਸਿੰਘ ਭਾਗੀਕੇ, ਰਵੀ ਬੱਧਨੀ, ਵਿਸ਼ਾਲ ਬੱਧਨੀ ਰਾਮ ਸਿੰਘ ਬਧਨੀ, ਸੁਰਜੀਤ ਸਿੰਘ ਦੁੱਨੇਕੇ, ਡਾਇਰੈਕਟਰ ਸਿਕੰਦਰ ਸਿੰਘ ਬੌਡੇ,ਸਰਪੰਚ ਗੁਰਸੇਵਕ ਸਿੰਘ ਮੀਨੀਆ, ਸਰਪੰਚ ਦਲੀਪ ਸਿੰਘ ਪੱਤੋ,ਸਰਪੰਚ ਸਵਰਨ ਸਿੰਘ ਮੱਦੋਕੇ, ਰੀਡਰ ਗੁਰਮੇਲ ਸਿੰਘ, ਸੈਕਟਰੀ ਹਾਕਮ ਸਿੰਘ ਮਾਰਕੀਟ ਕਮੇਟੀ, ਦਵਿੰਦਰ ਸਿੰਘ ਸੁਪਰਵਾਈਜ਼ਰ, ਸਮੂਹ ਸਟਾਫ ਬੀ ਡੀ ਪੀ ੳ ਦਫਤਰ,ਨੰਬਰਦਾਰ ਅਜਮੇਰ ਸਿੰਘ ਖਾਈ, ਗੁਰਮੇਲ ਸਿੰਘ ਖਾਈ, ਨਿਰਮਲ ਸਿੰਘ ਨਿੰਮਾ ਬੁਰਜ, ਕੈਪਟਨ ਸੁਖਦੇਵ ਸਿੰਘ ਤਖਤੂਪੁਰਾ, ਮਹਿੰਦਰ ਸਿੰਘ ਰਾਮਾ, ਹੈਪੀ ਪੱਤੋ,ਰੇਸ਼ਮ ਸਿੰਘ ਚੂਹੜਚੱਕ  ,ਇਕਬਾਲ ਭਾਰਤੀ, ਬਿੱਟੂ ਘੋਲੀਆ, ਜਗਮੀਤ ਸੈਦੋਕੇ, ਯਾਦਵਿੰਦਰ ਸਿੰਘ ਮਧੇਕੇ, ਟੋਨਾ ਬਾਰੇਵਾਲਾ, ਅਮਰਜੀਤ ਸਿੰਘ ਨੰਗਲ, ਨਿਰਮਲ ਸਿੰਘ ਭੱਟੀ, ਪ੍ਰਧਾਨ ਦਵਿੰਦਰ ਸਿੰਘ ਧੂਰਕੋਟ, ਰਵੀ ਤਖਾਣਵੱਧ, ਅਮਨਾ ਤਖਤੂਪੁਰਾ, ਜੀਵਨ ਬੱਧਨੀ, ਸਰਪੰਚ ਹਰਮੇਲ ਕੌਰ ਰਾਮੂਵਾਲਾ ਹਰਚੌਕਾ, ਸੁਰਜੀਤ ਸਿੰਘ ਰਣੀਆ, ਜਸਵੰਤ ਸਿੰਘ ਪੱਪੀ ਰਾਊਕੇ ਆਦਿ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ