ਲਿਖਾਰੀ ਸਭਾ ਮੋਗਾ ਵੱਲੋਂ ਮਾ. ਆਤਮਾ ਸਿੰਘ ਚੜਿੱਕ ਦੀ ਕਾਵਿ-ਪੁਸਤਕ ‘ਬੇਪਤੇ ਦਾ ਪਤਾ’ ਉਪਰ ਗੋਸ਼ਟੀ 29 ਨੂੰ--ਸੁਰਜੀਤ ਸਿੰਘ ਕਾਉਂਕੇ

ਮੋਗਾ,26 ਅਪ੍ਰੈਲ (ਜਸ਼ਨ): ਲਿਖਾਰੀ ਸਭਾ ਮੋਗਾ ਵੱਲੋਂ ਮਾ. ਆਤਮਾ ਸਿੰਘ ਚੜਿੱਕ ਦੀ ਕਾਵਿ-ਪੁਸਤਕ ‘ਬੇਪਤੇ ਦਾ ਪਤਾ’ ਉਪਰ ਗੋਸ਼ਟੀ ਮਿਤੀ 29 ਅਪ੍ਰੈਲ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2 ਵਜੇ ਸਤੀਸ਼ ਲੂੰਬਾ ਭਵਨ ਨਛੱਤਰ ਸਿੰਘ ਧਾਲੀਵਾਲ ਹਾਲ ਮੋਗਾ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੌਕੇ ਸੁਰਜੀਤ ਸਿੰਘ ਕਾਉਂਕੇ  ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੌਕੇ ਸਾਹਿਤਕਾਰ ਤੇ ਕਾਲਮ ਨਵੀਸ ਗੁਰਚਰਨ ਸਿੰਘ ਨੂਰਪੁਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ। ਇਸ ਮੌਕੇ ਪੇਪਰ ਪੜ੍ਹਿਆ ਜਾਵੇਗਾ ਅਤੇ ਵੱਖ ਵੱਖ ਸਾਹਿਤਕਾਰਾਂ ਵੱਲੋਂ ਪੇਪਰ ਉੱਪਰ ਬਹਿਸ ਕਰਵਾਈ ਜਾਵੇਗੀ, ਉਪਰੰਤ ਹਾਜ਼ਰ ਲੇਖਕਾਂ ਵੱਲੋਂ ਕਵੀ ਦਰਬਾਰ ਹੋਵੇਗਾ। ਉਨਾਂ ਸਮੂਹ ਲੇਖਕਾਂ ਤੇ ਪਾਠਕਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਨਰਿੰਦਰ ਸ਼ਰਮਾ, ਸਰਪ੍ਰਸਤ ਅਸ਼ੋਕ ਚਟਾਨੀ ਤੋਂ ਇਲਾਵਾ ਹੋਰ ਨਾਵਲਕਾਰ ਤੇ ਸਾਹਿਤਕਾਰ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ