ਐਨ.ਆਰ.ਆਈ. ਦਲਜੀਤ ਸਿੰਘ ਚੀਮਾ ਨੇ ਸਰਕਾਰੀ ਸਕੂਲ ਬੁੱਘੀਪੁਰਾ ਨੂੰ ਦਾਨ ਕੀਤੇ 20 ਹਜ਼ਾਰ ਰੁਪਏ

ਮੋਗਾ,26 ਅਪਰੈਲ (ਜਸ਼ਨ)-ਐਨ.ਆਰ.ਆਈ.ਦਲਜੀਤ ਸਿੰਘ ਚੀਮਾ ਕੈਨੇਡਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦੇ ਵਿਦਿਆਰਥੀਆਂ ਲਈ 20 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਦਿੰਦਿਆਂ ਆਖਿਆ ਕਿ ਬੱਚੇ ਦੇਸ਼ ਦਾ ਭਵਿੱਖ ਹਨ, ਇਸ ਕਰਕੇ ਪ੍ਰਵਾਸੀ ਪੰਜਾਬੀਆਂ ਨੂੰ ਸਰਕਾਰੀ ਸਕੂਲਾਂ ਦੀ ਦਸ਼ਾ ’ਚ ਸੁਧਾਰ ਲਿਆਉਣ ਅਤੇ ਕਾਬਲ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਖੇ ਹੋਏ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਪ ਜਿਲਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ ਨੇ ਕੈਨੇਡਾ ਵਾਸੀ ਜ਼ੋਰਾ ਸਿੰਘ ਬੁੱਘੀਪੁਰਾ ਦੇ ਸਪੁੱਤਰ ਦਲਜੀਤ ਸਿੰਘ ਚੀਮਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਵਾਸੀਆਂ ਦੇ ਸਹਿਯੋਗ ਸਦਕਾ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮਾਡਲ ਸਕੂਲਾਂ ਵਰਗੀਆਂ ਸਹੂਲਤਾਂ ਦੇਣ ਦਾ ਸੁਪਨਾ ਪੂਰਾ ਹੋ ਰਿਹਾ ਹੈ। ਇਸ ਮੌਕੇ ਹੈੱਡ ਟੀਚਰ ਜਤਿੰਦਰ ਕੌਰ, ਮੈਂਬਰ ਬਲਦੇਵ ਸਿੰਘ, ਰਾਜ ਸਿੰਘ, ਜੋਇਲ ਜੈਨ, ਸਤਵੰਤ ਕੌਰ, ਜਤਿੰਦਰ ਕੌਰ, ਸਿਲਕੀ ,ਮਨਜੀਤ ਸਿੰਘ ਆਦਿ ਹਾਜ਼ਰ ਸਨ।