ਮਾਤਾ ਰੇਸ਼ਮ ਕੌਰ ਸੋਸਣ ਨਮਿੱਤ ਸ਼ਰਧਾਂਜਲੀ ਸਮਾਗਮ 27 ਨੂੰ

ਮੋਗਾ,26 ਅਪਰੈਲ (ਜਸ਼ਨ)- ਬੂਟਾ ਸਿੰਘ ਸੋਸਣ ਚੇਅਰਮੈਨ ਮਾਰਕੀਟ ਸੁਸਾਇਟੀ ਮੋਗਾ ਦੇ ਮਾਤਾ ਰੇਸ਼ਮ ਕੌਰ ਸੁਪਤਨੀ ਸ. ਜਿਉਣ ਸਿੰਘ ਬਰਾੜ ਸਾਬਕਾ ਮੈਂਬਰ ਪੰਚਾਇਤ ਪਿੰਡ ਸੋਸਣ 19 ਅਪਰੈਲ ਨੂੰ ਪ੍ਰਲੋਕ ਗਮਨ ਕਰ ਗਏ ਸਨ। ਉਨਾਂ ਦੀ ਆਤਮਿਕ ਸ਼ਾਂਤੀ ਲਈ ਪਾਠਾਂ ਦੇ ਭੋਗ ਪਿੰਡ ਸੋਸਣ ਵਿਖੇ 27 ਅਪ੍ਰੈਲ ਨੂੰ ਪਾਏ ਜਾਣਗੇ । ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਬੂਟਾ ਸਿੰਘ ਦੌਲਤਪੁਰਾ ਮੈਂਬਰ ਜ਼ਿਲਾ ਪ੍ਰੀਸ਼ਦ ਨੇ ਦੱਸਿਆ ਕਿ ਮਾਤਾ ਰੇਸ਼ਮ ਕੌਰ ਨਮਿੱਤ ਅੰਤਿਮ ਅਰਦਾਸ 27 ਅਪਰੈਲ ਦਿਨ ਸ਼ੁੱਕਰਵਾਰ ਨੂੰ 12 ਵਜੇ ਤੋਂ 1 ਵਜੇ ਤੱਕ ਪਿੰਡ ਸੋਸਣ ਦੇ  ਗੁਰਦੁਆਰਾ ਸਾਹਿਬ ਵਿਖੇ ਕੀਤੀ ਜਾਵੇਗੀ ਜਿੱਥੇ ਸਮੂਹ ਸੰਗਤ ਵਿਛੜੀ ਆਤਮਾ ਨੂੰ ਸ਼ਰਧਾਂਜਲੀਆਂ ਭੇਂਟ ਕਰੇਗੀ।