ਪੜੋ ਪੰਜਾਬ ,ਪੜਾਉ ਪੰਜਾਬ ਅਧੀਨ ਅੰਗਰੇਜ਼ੀ ਅਤੇ ਐੱਸ ਐੱਸ ਵਿਸ਼ੇ ਦੀ ਟ੍ਰੇਨਿੰਗ ਦਾ ਚੌਥਾ ਗੇੜ ਸਮਾਪਤ

ਮੋਗਾ, 26 ਅਪਰੈਲ (ਜਸ਼ਨ)- ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ,ਐਸ.ਸੀ.ਈ.ਆਰ.ਟੀ, ਮਾਨਯੋਗ ਸਿੱਖਿਆ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਅਤੇ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਤੇ ਗੁਰਦਰਸ਼ਨ ਸਿੰਘ ਬਰਾੜ ਜ਼ਿਲਾ ਸਿੱਖਿਆ ਅਫਸਰ (ਸੈ.ਸਿੱ) , ਡਾਈਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ ਅਤੇ ਅੰਗਰੇਜ਼ੀ ਵਿਸ਼ੇ ਦੇ ਡੀ.ਐਮ. ਸੁਖਜਿੰਦਰ ਸਿੰਘ ਦੀ  ਯੋਗ ਰਹਿਨੁਮਾਈ ਹੇਠ ਜ਼ਿਲਾ ਸਿਖਲਾਈ ਸੰਸਥਾ ਮੋਗਾ ਵਿਖੇ  9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆ ਲਈ ਕਰਵਾਏ ਜਾ ਰਹੇ ਇੰਗਲਿਸ਼ ਇਨਹੈਂਸਮੈਂਟ ਪ੍ਰੋਗਰਾਮ ਅਤੇ ਐੱਸ ਐੱਸ ਵਿਸ਼ੇ ਸਫਲਤਾ ਵੱਲ ਵੱਧਦੇ ਕਦਮ ਦੇ ਚੌਥੇ ਫੇਜ਼ ਦੇ ਅੰਤਿਮ ਦਿਨ ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ ਨੇ ਅੰਗਰੇਜ਼ੀ ਅਤੇ ਸ.ਸ ਵਿਸ਼ੇ ਦੀਆ ਚੱਲ ਰਹੀਆਂ ਵੱਖ-2 ਗਤੀਵਿਧੀਆਂ ਅਤੇ ਚਾਰਟ ਮੇਕਿੰਗ ਗਤੀਵਿਧੀਆਂ ਦਾ ਨਿਰੀਖਣ ਕੀਤਾ। ਇਸ ਮੌਕੇ ਬੀ.ਐਮ ਨਵਦੀਪ ਸਿੰਘ ਵੱਲੋਂ ਕਲਾਸਰੂਮ ਇੰਸ਼ਟਰਕਸ਼ਨ,ਐਨਰਜ਼ਾਈਜ਼ਰ ਅਤੇ 9ਵੀ./10ਵੀ ਸ਼੍ਰੇਣੀ ਨਾਲ ਸੰਬੰਧਿਤ ਟੂਲਜ਼,ਅਮਨਦੀਪ ਸਿੰਘ ਵੱਲੋ ਲਿਸਨਿੰਗ,ਸਪੀਕਿੰਗ,ਰੀਡਿੰਗ ਅਤੇ ਰਾਈਟਿੰਗ ਨਾਲ ਸੰਬੰਧਿਤ ਐਕਟੀਵੀਟੀਜ਼ ਅਤੇ ਪਲਵਿੰਦਰ ਸਿੰਘ ਵੱਲੋ ਸ.ਸ. ਵਿਸ਼ੇ ਨਾਲ ਸੰਬੰਧਿਤ ਨਕਸ਼ੇ,ਮੌਕ-ਪੋਲ ਕੁਇਜ਼ ਕੰਪੀਟੀਸ਼ਨ ਦੁਆਰਾ ਅੰਗਰੇਜ਼ੀ ਅਤੇ ਸ.ਸ ਵਿਸੇ ਨੂੰ ਐਕਟੀਵਿਟੀਜ਼ ਦੁਆਰਾ ਅਧਿਆਪਣ ਨੂੰ ਸਰਲ ਬਣਾਉਣ ਲਈ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਡਾਈਟ ਪਿ੍ਰੰਸੀਪਲ ਨੇ ਆਖਿਆ ਕਿ ਇਹਨਾਂ ਟ੍ਰੇਨਿੰਗ ਦਾ ਮੁੱਖ ਮੰਤਵ ਸਕੂਲਾਂ ਵਿੱਚ ਬੱਚਿਆਂ ਨੂੰ ਮਿਆਰੀ ਅਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨਾ ਹੈ। ਡਾਈਟ ਲੈਕਚਰਾਰ ਡਾ.ਰਾਜਬਿੰਦਰ ਸਿੰਘ ਨੇ ਸੈਮੀਨਾਰਾਂ ਦੇ ਮਹੱਤਵ ਅਤੇ ਲੋੜ ਬਾਰੇ ਚਰਚਾ ਕੀਤੀ। ਡੀ.ਐਮ ਅੰਗਰੇਜ਼ੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੂਰੇ ਜ਼ਿਲੇ ਦੇ ਵੱਖ-2 ਬਲਾਕਾਂ ਦੇ ਅਧਿਆਪਕ ਇਸ ਟ੍ਰੇਨਿੰਗ ਵਿੱਚ ਹਿੱਸਾ ਲੈ ਰਹੇ ਹਨ। ਇਸ ਟ੍ਰੇਨਿੰਗ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਸੁਣਨ,ਬੋਲਣ,ਪੜਨ ਅਤੇ ਲਿਖਣ ਕਲਾਂ ਨੂੰ  ਵਿਕਸਤ ਕਰਨਾ ਹੈ। ਇਸ ਦੌਰਾਨ ਅਧਿਆਪਕਾਂ ਨੂੰ ਸਹਾਇਕ ਸਮੱਗਰੀ ਵੀ ਮੁਹੱਈਆ ਕਰਵਾਈ ਗਈ ,ਜਿਸ ਨਾਲ ਉਹਨਾਂ ਨੇ ਵੱਖ-2 ਚਾਰਟ ਅਤੇ ਮਾਡਲ ਤਿਆਰ ਕੀਤੇ। ਇਸ ਮੌਕੇ ਡਾਈਟ ਲੈਕਚਰਾਰ ਮੈਡਮ ਕਿਰਨ,ਮੈਡਮ ਕਵਿਤਾ,ਮੈਡਮ ਰਸ਼ਮੀ ਗੁਪਤਾ ਬੀ.ਐਮ ਪ੍ਰਮੋਦ ਗੁਪਤਾ,ਸੰਦੀਪ ਵਿਭੂ ਅਤੇ ਵੱਖ-ਵੱਖ ਸਕੂਲਾਂ ਤੋ ਆਏ ਅਧਿਆਪਕ ਹਾਜ਼ਰ ਸਨ।