ਰਿਸ਼ੀਕੇਸ਼ ਵਿਖੇ ਹੋਏ ਅੰਤਰਰਾਸ਼ਟਰੀ ਯੋਗ ਅਤੇ ਸੰਸਕਾਰ ਚੈਂਪੀਅਨਸ਼ਿਪ ‘ਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸੁਖਾਨੰਦ,26 ਅਪਰੈਲ(ਜਸ਼ਨ)- ਅੰਤਰਰਾਸ਼ਟਰੀ ਯੋਗ ਅਤੇ ਸੰਸਕਾਰ ਚੈਂਪੀਅਨਸ਼ਿਪ, ਭਾਰਤੀ ਲੋਕ ਸਿੱਖਿਆ ਪਰਿਸ਼ਦ ਵੱਲੋਂ ਰਿਸ਼ੀਕੇਸ਼ ਵਿੱਚ ਆਯੋਜਿਤ ਕੀਤੀ ਗਈ। ਇਸ ਚੈਂਪੀਅਨਸ਼ਿਪ ਵਿੱਚ ਯੋਗਾ  ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਦੀ ਟੀਮ ਨੇ ਦੂਜਾ ਸਥਾਨ ਅਤੇ ਰਾਜਦੀਪ ਕੌਰ ਬੀ.ਏ. ਭਾਗ ਤੀਜਾ ਨੇ ਵਿਅਕਤੀਗਤ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ। ਯੋਗਾ ਮੁਕਾਬਲਿਆਂ ਦੌਰਾਨ ਸਹਾਇਕ ਪ੍ਰੋਫ਼ੈਸਰ ਕਿਰਨਜੀਤ ਕੌਰ ਨੇ ਜੱਜਾਂ ਦੇ ਸਹਾਇਕ ਅਧਿਕਾਰੀ ਦੀ ਭੂਮਿਕਾ ਨਿਭਾਈ।

ਇਸੇ ਸਥਾਨ ਤੇ ਵਿਸਾਖੀ ਉਤਸਵ ਸਮਾਰੋਹ ਵਿੱਚ ਸੁਖਾਨੰਦ ਦੀਆਂ ਵਿਦਿਆਰਥਣਾਂ ਨੇ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਦੇ ਹੋਏ ਗਿੱਧਾ, ਭੰਗੜਾ ਅਤੇ ਵਿਸਾਖੀ ਗੀਤ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਦੀ ਬੇਹਤਰੀਨ ਪੇਸ਼ਕਾਰੀ ਕੀਤੀ, ਜਿਸ ਵਿੱਚ ਸਰੋਤਿਆਂ ਦੀ ਵਾਹ-ਵਾਹੀ ਦੇ ਨਾਲ ਉਪਰੋਕਤ ਸੰਸਥਾ ਵੱਲੋਂ ਟਰਾਫ਼ੀ ਅਤੇ 11000 ਪਏ ਨਕਦ ਇਨਾਮ ਹਾਸਲ ਕੀਤਾ। ਸੱਭਿਆਚਾਰਕ ਪੇਸ਼ਕਾਰੀ ਕਰਨ ਵਾਲੀਆਂ ਵਿਦਿਆਰਥਣਾਂ ਦੀ ਅਗਵਾਈ ਸਹਾਇਕ ਪ੍ਰੋਫ਼ੈਸਰ ਕੰਵਲਜੀਤ ਕੌਰ ਖ਼ਾਲਸਾ, ਅਰਸ਼ਦੀਪ ਕੌਰ, ਗੁਰਮਿੰਦਰ ਕੌਰ ਅਤੇ ਹਿਨਾ ਨੇ ਕੀਤੀ, ਜਿੰਨਾਂ ਨੂੰ ਉੱਥੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਬੰਧਕਾਂ ਅਤੇ ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਨੇ ਇੰਨ੍ਹਾਂ ਸਫ਼ਲਤਾਵਾਂ ਲਈ ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਕੀਤੀ।