ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟਾਂ ਕਰਨ ਵਾਲੇ ਗਰੋਹ ਦਾ ਸ਼ਿਕਾਰ ਬਣਿਆ ਲੁਹਾਰਾ ਵਾਸੀ ਜਸਪਾਲ ਸਿੰਘ ..

ਕੋਟ ਈਸੇ ਖਾਂ ,25 ਅਪ੍ਰੈਲ (ਖੇਤਪਾਲ ਸਿੰਘ) :ਕੋਟ ਈਸੇ ਖਾਂ ਇਲਾਕੇ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਵਿੱਚ ਕੋਈ ਕਮੀ ਆਉਂਦੀ ਨਜਰ ਨਹੀਂ ਆ ਰਹੀ, 24ਅਪ੍ਰੈਲ ਰਾਤ 7.30 ਵਜੇ ਮੋਗੇ ਤੋਂ ਵਾਪਸ ਆਪਣੇ ਪਿੰਡਾ ਲੁਹਾਰਾ ਪਰਤ ਰਹੇ ਜਸਪਾਲ ਸਿੰਘ ਮਠਾੜੂ ਪੁੱਤਰ ਕੇਹਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਜਦ ਉਹ ਆਪਣੇ ਪਿੰਡ ਲੁਹਾਰਾ ਨੂੰ ਆ ਰਿਹਾ ਸੀ ਤਾਂ ਪਿੰਡ ਦੇ ਇੱਟਾਂ ਦੇ ਭੱਠੇ ਕੋਲ ਉਸਦੇ ਬਰਾਬਰ ਇੱਕ ਮੋਟਰ ਸਾਇਕਲ ਤੇ ਸਵਾਰ ਦੋ ਨੌਜਵਾਨਾਂ ਨੇ ਮੇਰੀਆਂ ਅੱਖਾਂ ਵਿੱਚ ਮਿਰਚਾਂ ਧੂੜ ਦਿੱਤੀਆਂ ਤੇ ਮੇਰਾ ਬਟੂਆ ਕੱਢਕੇ ਫਰਾਰ ਹੋ ਗਏ  ਜਿਸ ਵਿੱਚ ਕਰੀਬ 19 ਹਜਾਰ ਰੁਪਏ ਸਨ । ਰਾਹਗੀਰਾਂ ਨੇ ਮੈਨੂੰ ਮੋਗੇ ਦੇ  ਹਸਪਤਾਲ ਦਾਖਲ ਕਰਵਾਇਆ ? ਤਕਰੀਬਨ ਢੇੜ ਘੰਟਾ ਮਗਰੋਂ ਮੈਨੂੰ ਜ਼ੀਰੇ ਲਾਗਲੇ ਪਿੰਡ ਵਾੜਾ ਪੋਹ ਵਿੰਡ ਤੋਂ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡਾ ਬਟੂਆ ਤੇ ਕੁੱਝ ਕਾਗਜ਼ਾਤ ਮਿਲੇ ਹਨ ਜਿਸ ਵਿੱਚ ਤੁਹਾਡਾ ਨੰਬਰ ਸੀ । ਮੇਰੇ ਬੇਟੇ ਵੱਲੋਂ ਥਾਣਾ ਕੋਟ ਈਸੇ ਖਾਂ ਵਿਖੇ ਲਿਖਤੀ ਸ਼ਿਕਾਇਤ ਦਰਜ਼ ਕਰਾ ਦਿੱਤੀ ਹੈ । ਜਿਕਰਯੋਗ ਹੈ ਕਿ ਕੋਟ ਈਸੇ ਖਾਂ ਸ਼ਹਿਰ ਤੇ ਨਾਲ ਲੱਗਦੇ ਇਲਾਕੇ ਵਿੱਚ ਪਿਛਲੇ ਕੁੱਝ ਸਮੇਂ ਦੌਰਾਣ ਲੁੱਟਾਂ ਵਿੱਚ ਬੇਤਹਾਸਾ ਵਾਧਾ ਹੋਇਆ ਹੈ । 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ