ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਕਾਲਜ ‘ਚ ਅਕਾਦਮਿਕ ਸੈਸ਼ਨ 2017-18 ਦੀ ਸਮਾਪਤੀ ਮੌਕੇ ਹੋਏ ਸਮਾਗਮ ‘ਮਹਿਫ਼ਲ-ਏ-ਰੁਖ਼ਸਤ’ਨੇ ਛੱਡੀਆਂ ਅਮਿੱਟ ਯਾਦਾਂ

ਸੁਖਾਨੰਦ,25 ਅਪਰੈਲ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਮੋਗਾ ਦੇ ਅਕਾਦਮਿਕ ਸੈਸ਼ਨ 2017-18 ਦੀ ਸਮਾਪਤੀ ਮੌਕੇ ਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਦੀਆਂ ਜੂਨੀਅਰ ਵਿਦਿਆਰਥਣਾਂ ਵੱਲੋਂ ਸੀਨੀਅਰ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।’ਮਹਿਫ਼ਲ-ਏ-ਰੁਖ਼ਸਤ’ ਦੌਰਾਨ ਮੰਚ ਸੰਚਾਲਨ ਵਿਦਿਆਰਥਣਾਂ ਦੁਆਰਾ ਹੀ ਕੀਤਾ ਗਿਆ। ਇਸ ਮੌਕੇ ਰੰਗ ਬਿਰੰਗੇ ਅੰਦਾਜ਼ ਵਿੱਚ ਤੋਹਫ਼ੇ, ਤਾਰੀਫ਼ ਭਰੇ ਸ਼ਬਦਾਂ ਨਾਲ ਵਿਦਾ ਹੋ ਰਹੀਆਂ ਵਿਦਿਆਰਥਣਾਂ ਨੂੰ ਭੇਂਟ ਕੀਤੇ ਗਏ। ਆਪਣੀ ਪੜ੍ਹਾਈ ਪੂਰੀ ਕਰ  ਚੁੱਕੀਆਂ ਵਿਦਿਆਰਥਣਾਂ ਨੇ ਵੀ ਨਮ ਅੱਖਾਂ ਨਾਲ ਕਾਲਜ ਵਿੱਚ ਬਿਤਾਏ ਖੱਟੇ-ਮਿੱਠੇ ਪਲਾਂ ਨੂੰ ਸਾਂਝਾ ਕੀਤਾ ਅਤੇ ਕਾਲਜ  ਦੀ ਤਰੱਕੀ ਲਈ ਕਾਮਨਾ ਕੀਤੀ। ਇਸ ਵਿਸ਼ੇਸ਼ ਮੌਕੇ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਅਤੇ ਸਾਰਿਆਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਅਤੇ ਸਾਥੀ ਵਿਦਿਆਰਥਣਾਂ ਨਾਲ ਇਹਨਾਂ ਯਾਦਗਾਰੀ ਪਲਾਂ ਨੂੰ ਕੈਮਰੇ ਵਿਚ ਕੈਦ ਕਰ ਲਿਆ । ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ, ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਅਤੇ ਉੱਪ-ਪਿ੍ਰੰਸੀਪਲ ਮੈਡਮ ਗੁਰਜੀਤ ਕੌਰ ਨੇ ਵੀ ਵਿਦਿਆਰਥਣਾਂ ਨੂੰ ਪ੍ਰੀਖਿਆ ਵਿੱਚ ਸਫ਼ਲਤਾ ਹਾਸਿਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।