ਸਿਹਤ ਵਿਭਾਗ ਨੇ 2021 ਤੱਕ ਮਲੇਰੀਏ ਦੇ ਖਾਤਮੇ ਦਾ ਟੀਚਾ ਮਿਥਿਆ ਡਾ: ਸ਼ੁਸ਼ੀਲ ਜੈਨ

ਮੋਗਾ,24 ਅਪਰੈਲ (ਜਸ਼ਨ)-ਭਾਰਤ ਸਰਕਾਰ ਨੇ 2021 ਤੱਕ ਮਲੇਰੀਏ ਦੇ ਖਾਤਮੇ ਦਾ ਟੀਚਾ ਮਿਥਿਆ ਹੈ, ਜਿਸ ਦੀ ਪ੍ਾਪਤੀ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਿਮਾਰੀ ਪ੍ਤੀ ਜਾਗਰੂਕ ਕਰਕੇ ਇਸ ਤੋਂ ਬਚਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ । ਇਸ ਸਬੰਧੀ ਸਿਹਤ ਵਿਭਾਗ ਦੇ ਮਿਹਨਤੀ ਕਰਮਚਾਰੀਆਂ ਵੱਲੋਂ ਚੇਚਕ ਅਤੇ ਪੋਲੀਓ ਵਰਗੀਆਂ ਬਿਮਾਰੀਆਂ ਨੂੰ ਖਤਮ ਕਰਨ ਤੋਂ ਬਾਅਦ ਮਲੇਰੀਏ ਖਿਲਾਫ ਮੁਹਿੰਮ ਵਿੱਢ ਦਿੱਤੀ ਗਈ ਹੈ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸਿਵਲ ਸਰਜਨ ਮੋਗਾ ਵੱਲੋਂ ਅੱਜ ਦਫਤਰ ਸਿਵਲ ਸਰਜਨ ਮੋਗਾ ਵਿਖੇ ਮਲੇਰੀਏ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕਰਨ ਮੌਕੇ ਕੀਤਾ । ਇਸ ਮੌਕੇ ਉਹਨਾਂ ਦੱਸਿਆ ਕਿ ਇਸ ਵਾਰ ਵਿਸ਼ਵ ਮਲੇਰੀਆ ਦਿਵਸ ਦਾ ਸਲੋਗਨ ‘ਰੈਡੀ ਟੂ ਬੀਟ ਮਲੇਰੀਆ’ ( ਮਲੇਰੀਏ ਦੇ ਖਾਤਮੇ ਲਈ ਤਿਆਰ ) ਰੱਖਿਆ ਗਿਆ ਹੈ ਤੇ ਇਸ ਸਾਲ ਸਿਹਤ ਵਿਭਾਗ ਮੋਗਾ ਵੱਲੋਂ ਮਲੇਰੀਏ ਦੇ ਨਾਲ ਨਾਲ ਡੇਂਗੂ ਨਾਲ ਵੀ ਨਿਪਟਣ ਲਈ ਸਮੇਂ ਤੋਂ ਕਾਫੀ ਪਹਿਲਾਂ ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੇ ਅੱਛੇ ਨਤੀਜੇ ਆਉਣ ਦੀ ਸੰਭਾਵਨਾ ਹੈ। ਇਸ ਮੌਕੇ ਜਿਲਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਅਰੋੜਾ ਨੇ ਦੱਸਿਆ ਕਿ ਮਲੇਰੀਆ ਫੀਮੇਲ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਕਿ ਸਾਫ ਅਤੇ ਗੰਧਲੇ ਪਾਣੀ ਤੇ ਪੈਦਾ ਹੁੰਦਾ ਹੈ ਤੇ ਆਮ ਤੌਰ ਤੇ ਰਾਤ ਜਾਂ ਸਵੇਰ ਵੇਲੇ ਕੱਟਦਾ ਹੈ । ਇਸ ਨਾਲ ਕਾਂਬੇ ਨਾਲ ਤੇਜ ਬੁਖਾਰ, ਸਿਰ ਦਰਦ, ਥਕਾਵਟ, ਕਮਜੋਰੀ, ਪੇਟ ਦਰਦ ਅਤੇ ਪਸੀਨੇ ਜਿਹੇ ਲੱਛਣ ਦੇਖਣ ਵਿੱਚ ਮਿਲਦੇ ਹਨ । ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ ਦੇ ਆਲੇ ਦੁਆਲੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਤੇ ਇਹਨਾਂ ਟੋਇਆਂ ਨੂੰ ਮਿੱਟੀ ਨਾਲ ਭਰ ਦਿਓ, ਛੱਪੜਾਂ ਵਿੱਚ ਕਾਲੇ ਤੇਲ ਦਾ ਛਿੜਕਾਓ ਕਰੋ ਜਾਂ ਉਹਨਾਂ ਵਿੱਚ ਗੰਬੂਜੀਆ ਮੱਛੀ ਛੱਡ ਦਿਓ । ਸਰੀਰ ਨੂੰ ਪੂਰੀ ਤਰਾਂ ਢਕ ਕੇ ਰੱਖੋ ਤੇ ਮੱਛਰ ਭਜਾਊ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ । ਉਹਨਾਂ ਕਿਹਾ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ, ਇਸ ਲਈ ਬੁਖਾਰ ਹੋਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਡਾਕਟਰੀ ਸਲਾਹ ਨਾਲ ਜਰੂਰੀ ਟੈਸਟ ਮੁਫਤ ਕਰਵਾਉ। ਉਹਨਾਂ ਦੱਸਿਆ ਕਿ 25 ਜੂਨ ਨੂੰ ਵਿਸ਼ਵ ਮਲੇਰੀਆ ਦਿਵਸ ਦੇ ਸਬੰਧ ਵਿੱਚ ਜਿਲਾ ਪੱਧਰੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਮੋਗਾ ਵਿਖੇ ਰੱਖਿਆ ਗਿਆ ਹੈ, ਜਿਸ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ । ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਗੁਰਮੀਤ ਸਿੰਘ, ਜਿਲਾ ਪ੍ੀਵਾਰ ਭਲਾਈ ਅਫਸਰ ਡਾ. ਰੁਪਿੰਦਰ ਕੌਰ, ਸੁਪਰਡੰਟ ਮੈਡਮ ਜਸਵੀਰ ਕੌਰ, ਮੈਡਮ ਕਿ੍ਸ਼ਨਾ ਰਾਣੀ, ਸੁਪਰਡੰਟ ਰੇਸ਼ਮ ਸਿੰਘ, ਅਮਿ੍ਤ ਸ਼ਰਮਾ, ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ, ਪਰਮਜੀਤ ਸਿੰਘ ਕੈਲਾ ਅਤੇ ਰਣਜੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ ।