ਸਰਹੱਦ ਪਾਰ ਕਰਕੇ ਭਾਰਤ ਦਾਖਲ ਹੋਏ ਦੋ ਪਾਕਿ ਨੌਜਵਾਨਾਂ ਨੂੰ ਬਾਰਡਰ ਸਕਿੳੂਰਟੀ ਫੋਰਸ ਨੇ ਰੇਂਜਰਾਂ ਹਵਾਲੇ ਕੀਤਾ

ਫਿਰੋਜ਼ਪੁਰ, 24 ਅਪ੍ਰੈਲ (ਪੰਕਜ) : ਪਾਕਿਸਤਾਨ ਤੋਂ ਹਿੰਦੋਸਤਾਨ ਦੀ ਸਰਹੱਦ ਪਾਰ ਕਰਨ ਵਾਲੇ ਦੋ ਨੌਜਵਾਨਾਂ ਨੂੰ ਇਨਸਾਨੀਅਤ ਦੇ ਨਾਤੇ ਅੱਜ ਬਾਰਡਰ ਸਕਿੳੂਰਟੀ ਫੋਰਸ ਨੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ। ਫਿਰੋਜ਼ਪੁਰ ਤੋਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪੱਤਰਕਾਰ ਪੰਕਜ ਕੁਮਾਰ ਨੇ ਦੱਸਿਆ ਕਿ ਇਹ ਦੋਨੋਂ ਪਾਕਿਸਤਾਨੀ ਬਸ਼ਿੰਦੇ 21 ਅਪ੍ਰੈਲ ਨੂੰ ਹਿੰਦ-ਪਾਕਿ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤ ਦਾਖਲ ਹੋ ਗਏ ਸਨ, ਜਿੱਥੇ ਮੁਹੰਮਦ ਵਕਾਸ ਵਾਸੀ ਕਸੂਰ ਅਤੇ ਫੈਜ਼ਾਨ ਵਾਸੀ ਲਾਹੌਰ ਨੂੰ ਅਬੋਹਰ ਸੈਕਟਰ ਵਿਚ ਸਰਹੱਦ ਤੇ ਬੀ.ਐਸ.ਐਫ. ਨੇ ਕਾਬੂ ਕਰ ਲਿਆ ਸੀ। ਉਪਰੰਤ 23 ਅਪ੍ਰੈਲ ਨੂੰ ਹਿੰਦ ਪਾਕਿ ਕਮਾਂਡਰ ਪੱਧਰ ਦੀ ਹੋਈ ਮੀਟਿੰਗ ਵਿਚ ਖੁਸ਼ਮਿਜਾਜ਼ੀ ਦੇ ਮਾਹੌਲ ’ਚ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦਿੰਦਿਆਂ ਦੋਨਾਂ ਪਾਕਿ ਨੌਜਵਾਨਾਂ ਨੂੰ ਪਾਕਿਸਤਾਨ ਰੇਂਜ਼ਰਾਂ ਹਵਾਲੇ ਕਰਕੇ ਹਿੰਦੋਸਤਾਨ ਨੇ ਫ਼ਿਰਾਖ਼ਦਿਲੀ ਦਾ ਪ੍ਰਗਟਾਵਾ ਕੀਤਾ।
   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ