ਮਾਉਟ ਲਿਟਰਾ ਜ਼ੀ ਸਕੂਲ ‘ਚ ਰੈੱਡ ਦਿਵਸ ਮਨਾਉਂਦਿਆਂ ਪਿ੍ਰੰਸੀਪਲ ਨਿਰਮਲ ਧਾਰੀ ਨੇ ਆਖਿਆ ‘ਰੰਗ ਹਰ ਬੱਚੇ ਦੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਦੇ ਨੇ’

ਮੋਗਾ, 24 ਅਪ੍ਰੈਲ (ਜਸ਼ਨ )-ਮਾਉਟ ਲਿਟਰਾ ਜ਼ੀ ਸਕੂਲ ਦੇ ਕਿੰਡਰ ਗਾਰਡਨ ਵਿਚ ਅੱਜ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਰੈਡ ਦਿਵਸ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਰੰਗ ਹਰ ਬੱਚੇ ਦੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਦੇ ਹਨ ਅਤੇ ਹਰੇਕ ਰੰਗ ਦੀ ਆਪਣੀ ਅਹਿਮੀਅਤ ਹੰੁਦੀ ਹੈ। ਉਹਨਾਂ ਕਿਹਾ ਕਿ ਅੱਜ ਬੱਚੇ ਘਰ ਤੋਂ ਲਾਲ ਰੰਗ ਦੇ ਕਪੜੇ ਅਤੇ ਲਾਲ ਰੰਗ ਦੀ ਚੀਜ਼ਾਂ ਤਿਆਰ ਕਰਕੇ ਲੈ ਕੇ ਆਏ ਹਨ । ਬੱਚਿਆਂ ਦੀਆਂ ਕਲਾਸਾਂ ਨੂੰ ਲਾਲ ਰੰਗ ਨਾਲ ਸਜਾਵਟ ਕੀਤੀ ਗਈ, ਜੋ ਆਕਰਸ਼ਣ ਦਾ ਕੇਂਦਰ ਲੱਗ ਰਹੀਆਂ ਸਨ। ਉਹਨਾਂ ਕਿਹਾ ਕਿ ਇਸ ਪ੍ਰਕਾਰ ਦੇ ਦਿਵਸ ਦਾ ਆਯੋਜਨ ਕਰਨ ਦਾ ਮੰਤਵ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨਾ ਹੈ। ਇਸ ਪ੍ਰਕਾਰ ਦੇ ਮੁਕਾਬਲੇ ਦਾ ਆਯੋਜਨ ਭਵਿੱਖ ਵਿਚ ਵੀ ਸਕੂਲ ਵੱਲੋਂ ਕੀਤਾ ਜਾਂਦਾ ਰਹੇਗਾ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।