ਮਾਉਟ ਲਿਟਰਾ ਜ਼ੀ ਸਕੂਲ ਵਿਚ ਮਨਾਇਆ ਵਿਸ਼ਵ ਧਰਤੀ ਦਿਵਸ

ਮੋਗਾ, 24 ਅਪ੍ਰੈਲ (ਜਸ਼ਨ)-ਮੋਗਾ ਸ਼ਹਿਰ ਦੇ ਨਾਂਅ ਨੂੰ ਪੂਰੇ ਭਾਰਤ ਵਿਚ ਮਸ਼ਹੂਰ ਗਰੀਨ ਸਕੂਲ ਅਵਾਰਡ ਹਾਸਲ ਕਰਨ ਵਾਲੇ ਮਾਉਟ ਲਿਟਰਾ ਜ਼ੀ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਵੱਖ-ਵੱਖ ਪ੍ਰੋਜੈਕਟਰ ਦੁਆਰਾ ਸੂਰਜ ਦੀ ਰੋਸ਼ਨੀ ਨਾਲ ੳੂਰਜਾ, ਹਵਾ ਅਤੇ ਪਾਣੀ ਨਾਲ ੳੂਰਜਾ ਬਣਾਉਣ ਅਤੇ ਉਨਾਂ ਦੇ ਇਸਤੇਮਾਲ ਸਬੰਧੀ ਜਾਗਰੂਕ ਕੀਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਧਰਤੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਨਾਂ ਦੀ ਦੇਖਭਾਲ ਕਰਨਾ ਹੁਣ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਸਕੂਲ ਵਲੋਂ ਬੱਚਿਆਂ ਨੂੰ ਬਿਜਲੀ ਦਾ ਘੱਟ ਪ੍ਰਯੋਗ ਕਰਨ ਸਬੰਧੀ ਪ੍ਰੋਜੈਕਟ ਵੀ ਦਿੱਤਾ। ਉਨਾਂ ਕਿਹਾ ਕਿ ਦਰੱਖਤਾਂ ਦੀ ਕਟਾਈ, ਧਰਤੀ ਤੇ ਪ੍ਰਦੂਸ਼ਣ ਫੈਲਾਉਣ ਅਤੇ ਪਾਣੀ ਦੀ ਜ਼ਿਆਦਾ ਮਾਤਰਾ ’ਚ ਬਰਬਾਦੀ ਸਾਡੇ ਲਈ ਬਹੁਤ ਵੱਡੀ ਭਿਆਨਕ ਸਮੱਸਿਆਵਾਂ ਨੂੰ ਸੱਦਾ ਦੇਣ ਵਾਲੀ ਹੈ। ਉਹਨਾਂ ਕਿਹਾ ਕਿ ਧਰਤੀ ਸਾਡੀ ਮਾਂ ਹੈ ਅਤੇ ਪਾਣੀ ਸਾਡਾ ਜੀਵਨ ਦਾ ਹਿੱਸਾ ਹੈ ਸਾਨੂੰ ਧਰਤੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣਾ ਸਾਡਾ ਫਰਜ਼ ਹੈ। ਇਸ ਸਮਾਗਮ ਵਿਚ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।