ਗ੍ਰਾਮ ਸਵਰਾਜ ਅਭਿਆਨ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜਿਲਾ ਮੋਗਾ ਵਲੋਂ ਮਨਾਇਆ ਗਿਆ ਸਵੱਛਤਾ ਦਿਵਸ

ਮੋਗਾ,24 ਅਪਰੈਲ (ਜਸ਼ਨ)- ਆਡੀਸ਼ਨਲ ਡਿਪਟੀ ਕਮੀਸ਼ਨਰ ਜਿਲਾ ਮੋਗਾ ਦੇ ਦਿਸ਼ਾ ਨਿਰਦੇਸ਼ਾ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜਿਲਾ ਮੋਗਾ ਵਲੋਂ ਗ੍ਰਾਮ ਸਵਰਾਜ ਅਭਿਆਨ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਵੱਖ-ਵੱਖ ਪਿੰਡਾਂ ਵਿੱਚ ਸਵੱਛਤਾ ਦਿਵਸ ਮਨਾਇਆ ਗਿਆ ਜਿਸ ਤਹਿਤ ਵਿਭਾਗ ਦੀਆਂ ਸ਼ੋਸ਼ਲ ਸਟਾਫ ਟੀਮਾਂ ਜਿਸ ਵਿੱਚ ਵਿਭਾਗ ਦੇ ਉੱਪ ਮੰਡਲ ਇੰਜੀਨੀਅਰਜ਼,ਜੂਨੀਅਰ ਇੰਜੀਨੀਅਰਜ਼,ਸਰਕਲ ਕੋਆਰਡੀਨੇਟਰਜ਼,ਐਚ ਆਰ ਡੀ,ਮਾਸਟਰ ਮੋਟੀਵੇਟਰਜ਼ ਅਤੇ ਮੋਟੀਵੇਟਰਜ਼ ਅਧਿਕਾਰੀਆਂ ਵਲੋਂ ਬਲਾਕ ਕੋਟ ਈਸੇ ਖਾਂ,ਮੋਗਾ 1 ਅਤੇ 2,ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤੀਆਂ ਗਤੀਵਿਧੀਆਂ ਤਹਿਤ ਲੋਕਾਂ ਨੂੰ ਸਾਫ-ਸਫਾਈ ਰੱਖਣ ਦੇ ਫਾਇਦੇ,ਸਵੱਛਤਾ ਪ੍ਰਤੀ ਚੇਤਨਾ ਅਤੇ ਖੁੱਲੇ ਵਿੱਚ ਜੰਗਲ ਪਾਣੀ ਜਾਣ ਦੇ ਦੁਸ਼ਟ ਪ੍ਰਭਾਵਾ ਬਾਰੇ ਜਾਣਕਾਰੀ ਦੇਣ ਲਈ ਮੋਰਨਿੰਗ ਨਿਗਰਾਨੀਆਂ,ਜਾਗਰੂਕਤਾ ਕੈਂਪਾਂ ਦੇ ਨਾਲ-ਨਾਲ ਸਕੂਲ ਰੈਲੀਆਂ ਅਤੇ ਰਾਤਰੀ ਚੌਪਾਲਾਂ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਪਿੰਡਾਂ ਦੇ ਲੋਕਾਂ ਨੂੰ ਉਪਰੋਕਤ ਅਨੁਸਾਰ ਜਾਣਕਾਰੀ ਦੇਣ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਸਹੀ ਵਰਤੋਂ,ਗੰਦਗੀ ਤੇ ਕੂੜਾ ਕਰਕਟ ਦੀ ਸਹੀ ਸੰਭਾਲ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਅਤੇ ਬੱਚਿਆਂ ਨੂੰ ਆਪਣੇ ਘਰ ਵਿੱਚ ਬਣੇ ਪਖਾਨੇ ਦੀ ਵਰਤੋਂ ਯਕੀਨੀ ਬਣਾਉਣ ਅਤੇ ਬਾਹਰ ਖੁੱਲੇ ਵਿੱਚ ਜੰਗਲ ਪਾਣੀ ਨਾ ਜਾਣ ਲਈ ਪ੍ਰੇਰਿਤ ਕੀਤਾ ਤਾਂ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵਲੋਂ ਚਲਾਏ ਜਾ ਰਹੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਪੂਰੇ ਪੰਜਾਬ ਅਤੇ ਦੇਸ਼ ਨੂੰ ਖੁੱਲੇ ਵਿੱਚ ਸ਼ੋਚ ਮੁਕਤ ਕੀਤਾ ਜਾ ਸਕੇ।ਇਸ ਮੋਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉੱਪ ਮੰਡਲ ਇੰਜੀਨੀਅਰ ਸ਼੍ਰੀ ਕਾਰਤਿਕ ਜਿੰਦਲ,ਸ਼੍ਰੀ ਕੁਲਦੀਪ ਸਿੰਘ,ਸ਼੍ਰੀ ਸੁਨੀਲ ਗਰਗ,ਜੇ ਈਜ਼ ਸ਼੍ਰੀ ਹਰਨੇਕ ਸਿੰਘ,ਅਮਿ੍ਰਤਪਾਲ ਸਿੰਘ,ਸਰਕਲ ਕੋਆਰਡੀਨੇਟਰ ਧਰਮਵੀਰ ਬਰਾੜ,ਐਚ ਆਰ ਡੀ ਗੁਰਮੀਤ ਸਿੰਘ,ਕੋਆਰਡੀਨੇਟਰ ਜਸਵਿੰਦਰ ਕੌਰ,ਮਾਸਟਰ ਮੋਟੀਵੇਟਰਜ਼ ਰਵਿੰਦਰਜੀਤ ਸਿੰਘ,ਮੀਤਪਾਲ ਸਿੰਘ,ਮਨਪ੍ਰੀਤ ਕੌਰ,ਗਨਸ਼ਾਮ ਭਾਰਤੀ,ਅਮਨਦੀਪ ਸਿੰਘ,ਸੁਖਦਰਸ਼ਨ ਸਿੰਘ,ਗੁਰਜੀਤ ਸਿੰਘ,ਪ੍ਰਮਿੰਦਰ ਸਿੰਘ,ਜਗਸੀਰ ਸਿੰਘ,ਗੁਰਜੀਤ ਸਿੰਘ ਅਤੇ ਮਨਦੀਪ ਕੌਰ ਤੇ ਮੋਟੀਵੇਟਰਜ਼ ਰੀਆ ਸ਼ਰਮਾਂ,ਹਰਪ੍ਰੀਤ ਸਿੰਘ,ਬਲਜੀਤ ਸਿੰਘ,ਮੇਹਰ ਸਿੰਘ,ਰਣਜੀਤ ਸਿੰਘ,ਪਰਮਜੀਤ ਸਿੰਘ,ਸੁਖਦੀਪ ਕੌਰ,ਮਨਦੀਪ ਸਿੰਘ,ਮਨਿੰਦਰ ਕੌਰ,ਗੁਰਪ੍ਰੀਤ ਸਿੰਘ,ਗੁਰਜਿੰਦਰ ਸਿੰਘ ਤੋਂ ਇਲਾਵਾ ਪਿੰਡਾਂ ਦੇ ਪੰਚ-ਸਰਪੰਚ ਤੇ ਸਕੂਲ ਦੇ ਅਧਿਆਪਕ ਤੇ ਪਿੰਡ ਵਾਸੀ ਵੀ ਹਾਜ਼ਰ ਸਨ।