ਲੇਖਕ ਜਸਵੀਰ ਸ਼ਰਮਾ ਨੂੰ ਮਿਲਿਆ ‘ਵਿਰਸੇ ਦਾ ਵਾਰਸ’ ਦਾ ਖਿਤਾਬ

ਸ੍ਰੀ ਮੁਕਤਸਰ ਸਾਹਿਬ,24 ਅਪਰੈਲ (ਪੱਤਰ ਪਰੇਰਕ) -ਪੁਰਾਤਨ ਵਿਰਸੇ ਸਬੰਧੀ ਤਿੰਨ ਕਿਤਾਬਾਂ ਕਾਵਿ ਸੰਗ੍ਰਹਿ ਦੇ ਰੂਪ ਵਿੱਚ ਪਾਠਕਾਂ ਦੀ ਝੋਲੀ ਪਾਉਣ ਤੋਂ ਬਾਅਦ ਹੁਣ ਉਹਨਾਂ ਦੀ ਚੌਥੀ ਕਿਤਾਬ ‘ਵਿਰਸੇ ਦੀਆਂ ਅਣਮੁੱਲੀਆਂ ਯਾਦਾਂ’ ਜਲਦੀ ਹੀ ਪਾਠਕਾਂ ਦੀ ਝੋਲੀ ਪੈਣ ਵਾਲੀ ਹੈ। ਇਨਾਂ ਕਿਤਾਬਾਂ ਨੂੰ ਲਿਖ ਕੇ ਸੀਮਿਤ ਸਮੇਂ ਵਿੱਚ ਹੀ ਜਸਵੀਰ ਸਰਮਾ ਦੱਦਾਹੁੂਰ ਨੇ ਪੰਜਾਬੀ ਸਾਹਿਤ ਵਿੱਚ ਨਵੇਂ ਦਿਸਹੱਦੇ ਕਾਇਮ ਕਰ ਲਏ ਹਨ। ਉਹਨਾਂ ਦੀ ਲਿਖਣੀ ਤੋਂ ਪ੍ਰਭਾਵਿਤ ਹੋ ਕੇ ਸਾਹਿਤ ਸਭਾ ਚੀਮਾ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਆਪਣੀ ਸੰਸਥਾ ਵਲੋਂ ਜਸਵੀਰ ਸ਼ਰਮਾ ਦੱਦਾਹੂਰ ਨੂੰ ਵਿਰਸੇ ਦੇ ਵਾਰਿਸ ਖਿਤਾਬ ਨਾਲ ਨਿਵਾਜਿਆ ਹੈ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਹਿਤਕਾਰ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਸ਼ਰਮਾ  ਦੀਆਂ ਲਿਖਤਾਂ ਜਿਥੇ ਨਾਮੀ ਗਰਾਮੀ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ, ਉਥੇ ਸ਼ੋਸਲ ਮੀਡੀਏ ਤੇ ਵੀ ਇਨਾਂ ਦੀਆਂ ਰਚਨਾਵਾਂ ਛਾਈਆਂ ਹੋਈਆਂ ਹਨ। ਸਾਡੀ ਸਾਹਿਤ ਸਭਾ ਵਲੋਂ ਇਨ੍ਰਾਂ ਦੀਆਂ ਰਚਨਾਵਾਂ ਨੂੰ ਪੜਕੇ ਹੀ ਇਨਾਂ ਨੂੰ ਉਕਤ ਖਿਤਾਬ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਕਾਰਜ ਨੂੰ ਸਿਰੇ ਲਾਉਣ ਵਿੱਚ ਭਗਤ ਪੂਰਨ ਸਿੰਘ ਸਮਾਜ ਸੇਵੀ ਸੰਸਥਾ ਕੋਟ ਈਸੇ ਖਾਂ ਦਾ ਵੀ ਭਰਪੂਰ ਸਹਿਯੋਗ ਅਤੇ ਸਮਰਥਨ ਰਿਹਾ ਹੈ। ਖਿਤਾਬ ਮਿਲਣ ਤੋਂ ਬਾਅਦ ਉਹਨਾਂ ਨੂੰ ਬਾਬਾ ਬਲਵਿੰਦਰ ਸਿੰਘ ਚਾਹਲ ਅੰਮਿ੍ਰਤਸਰ ਵਾਲਿਆਂ ਨੇ ਵੀ ਵਧਾਈਆਂ ਦਿਤੀਆਂ ਅਤੇ ਕਿਹਾ ਕਿ ਅਜਿਹੇ ਖਿਤਾਬ ਵਿਰਲੇ ਲੇਖਕਾਂ ਦੇ ਹਿੱਸੇ ਹੀ ਆਉਂਦੇ ਹਨ। ਬਾਬਾ ਸੋਨੀ ਨੇ ਕਿਹਾ ਕਿ ਜਿਥੇ ਸ਼ਰਮਾ ਬਹੁਤ ਵਧੀਆ ਇਨਸਾਨ ਹਨ, ਉਥੇ ਵਿਰਸੇ ਵਰਗੇ ਪੁਰਾਤਨ ਅਤੇ ਔਖੇ ਵਿਸੇ ਤੇ ਲਿਖਣ ਵਾਲੇ ਮਹਾਨ ਲੇਖਕ ਵੀ ਬਣ ਚੁੱਕੇ ਹਨ। ਪੱਤਰਕਾਰਾਂ ਵਲੋਂ ਇਸ ਸਬੰਧ ਵਿੱਚ ਜਦੋਂ ਜਸਵੀਰ ਸ਼ਰਮਾ ਦੇ ਵਿਚਾਰ ਜਾਨਣੇ ਚਾਹੇ ਤਾਂ ਉਹਨਾਂ ਕਿਹਾ ਕਿ ਇਹ ਸਨਮਾਨ ਮੇਰਾ ਨਹੀਂ ਸਗੋਂ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਸਮੁੱਚੇ ਸਾਹਿਤਕਾਰਾਂ ਦਾ ਸਨਮਾਨ ਹੈ, ਜਿਨਾਂ ਨੇ ਮੈਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ। ਉਨਾਂ ਕਿਹਾ ਕਿ ਮੈਂ ਆਪਣੇ ਆਖਰੀ ਸਾਹ ਤੱਕ ਵਿਰਸਾ ਲੇਖਣੀ ਨੂੰ ਸਮਰਪਿਤ ਰਹਾਂਗਾ। ਉਹਨਾਂ ਨੇ ਸਾਹਿਤ ਸਭਾ ਚੀਮਾ ਅਤੇ ਭਗਤ ਪੂਰਨ ਸਿੰਘ ਸਮਾਜ ਸੇਵੀ ਸੰਸਥਾ ਤੋਂ ਇਲਾਵਾ ਸੋਨੀ ਸੇਵਾ ਆਸ਼ਰਮ ਅਤੇ ਇਲਾਕੇ ਭਰ ਦੇ ਸਾਹਿਤਕਾਰਾਂ ਅਤੇ ਪਾਠਕਾਂ ਦਾ ਧੰਨਵਾਦ ਕੀਤਾ। ਇਸ ਸਮੇਂ ਮਸਹੂਰ ਲੇਖਕ ਪ੍ਰਗਟ ਸਿੰਘ ਜੰਬਰ, ਰਾਜਵਿੰਦਰ ਸਿੰਘ ਰਾਜਾ, ਹਰਬੰਸ ਸਿੰਘ ਗਰੀਬ, ਲਾਲ ਚੰਦ ਰੁਪਾਣਾ ਅਤੇ ਜਗਤਾਰ ਸਿੰਘ ਰੁਪਾਣਾ ਆਦਿ ਵੀ ਹਾਜ਼ਰ ਸਨ।