ਮੈਕਰੋ ਗਲੋਬਲ ਮੋਗਾ ਆਪਣੀਆਂ ਸ਼ਾਨਦਾਰ ਸੇਵਾਵਾਂ ਲਈ ਵਚਨਬੱਧ-ਗੁਰਮਿਲਾਪ ਸਿੰਘ ਡੱਲਾ

ਮੋਗਾ, 23 ਅਪ੍ਰੈਲ (ਜਸ਼ਨ)-ਮੈਕਰੋ ਗਲੋਬਲ ਮੋਗਾ ਪੰਜਾਬ ਦੀ ਨਾਮਵਰ ਸੰਸਥਾ ਵਜੋਂ ਉਭਰਦੀ ਹੋਈ ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਪਹਿਲੀ ਪਸੰਦ ਬਣ ਗਈ ਹੈ। ਵਿਦੇਸਾਂ ‘ਚ ਪੜ੍ਹਾਈ ਕਰਨ ਦੇ ਇਛੁੱਕ ਵਿਦਿਆਰਥੀ ਅੰਗਰੇਜ਼ੀ ’ਚ ਮੁਹਾਰਤ ਹਾਸਲ ਕਰਨ ਲਈ ਆਈਲਜ਼  ਦੀਆਂ ਕਲਾਸਾਂ ਲਗਾਉਣਾ ਚਾਹੁੰਦੇ ਹਨ ਉਹ ਮੈਕਰੋ ਗਲੋਬਲ ਵਲੋਂ ਵੱਖ-ਵੱਖ ਸ਼ਹਿਰਾਂ ‘ਚ ਸਥਾਪਿਤ ਕੀਤੇ ਆਈਲਜ਼ ਸੈਂਟਰਾਂ ਤੋਂ ਟ੍ਰੇਨਿੰਗ ਲੈ ਸਕਦੇ ਹਨ । ਹਰ ਸ਼ਹਿਰ ਵਿਚ ਸਥਿਤ ਆਈਲਜ਼ ਸੈਂਟਰ ‘ਚ ਆਧੁਨਿਕ ਤਰੀਕੇ ਨਾਲ ਕੋਚਿੰਗ ਦੇਣ ਲਈ ਮਿਹਨਤੀ ਤੇ ਤਜ਼ੁਰਬੇਕਾਰ ਸਟਾਫ ਨਿਯੁਕਤ ਕੀਤਾ ਗਿਆ ਹੈ । ਸੰਸਥਾ ਆਈਲਜ਼ ਦੀ ਕੋਚਿੰਗ ਤੋਂ ਇਲਾਵਾ ਇੰਮੀਗਰੇਸਨ ਨਾਲ ਸਬੰਧਿਤ ਵਿਜਟਰ ਵੀਜਾ, ਸਟੂਡੈਂਟ ਵੀਜਾ, ਡਿਪੈਂਡਟ ਵੀਜਾ ਤੇ ਓਪਨ ਵਰਕ ਪਰਮਿਟ ਅਪਲਾਈ ਕਰਨ ਵਾਲਿਆਂ ਲਈ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਸੰਸਥਾ ਦੇ ਐਮ. ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਵਿਦੇਸ਼ ਜਾਣ ਦੇ  ਚਾਹਵਾਨ ਵਿਦਿਆਰਥੀ ਆਪਣੇ ਉੱਜਲ ਭਵਿੱਖ ਲਈ ਮੋਗਾ, ਜਗਰਾਉਂ, ਲੁਧਿਆਣਾ, ਮੋਹਾਲੀ, ਬਰਨਾਲਾ, ਦੋਰਾਹਾ, ਖੰਨਾ, ਫਰੀਦਕੋਟ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਮਾਨਸਾ, ਭਗਤਾ ਭਾਈ ਕਾ, ਰਾਏਕੋਟ, ਸੰਗਰੂਰ ਤੇ ਸੁਖਾਨੰਦ ਦਫਤਰ ਤੋਂ ਸੇਵਾਵਾਂ ਲੈ ਸਕਦੇ ਹਨ । ਡੱਲਾ ਨੇ ਆਖਿਆ ਕਿ ਸੰਸਥਾ ਦੇ ਸਾਰੇ ਦਫਤਰ ਆਪਣੀਆਂ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹਨ ਇਸੇ ਲਈ ਸੰਸਥਾ ਆਪਣੀ ਚੰਗੀ ਕਾਰਗੁਜਾਰੀ ਕਾਰਨ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ।