ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਦਾ ਬਾਰ੍ਹਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ

ਫ਼ਿਰੋਜ਼ਪੁਰ,24 ਅਪ੍ਰੈਲ (ਪੰਕਜ ਕੁਮਾਰ )- ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਫ਼ਿਰੋਜ਼ਪੁਰ ਬਾਰ੍ਹਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ ਇਹ ਜਾਣਕਾਰੀ ਸਕੂਲ ਦੇ ਪਿ੍ਰੰਸੀਪਲ/ਡਿਪਟੀ ਡੀ.ਈ.ੳ ਪ੍ਰਗਟ ਸਿੰਘ ਬਰਾੜ ਦੁਆਰਾ ਦਿੱਤੀ ਗਈ। ਪਿ੍ਰੰਸੀਪਲ ਸ੍ਰ: ਪ੍ਰਗਟ ਸਿੰਘ ਬਰਾੜ ਨੇ  ਦੱਸਿਆ ਕਿ ਮੈਡੀਕਲ, ਨੌਨ ਮੈਡੀਕਲ ਅਤੇ ਕਾਮਰਸ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫ਼ੀਸਦੀ ਰਿਹਾ। ਮੈਡੀਕਲ ਦੀ ਵਿਦਿਆਰਥਣ ਅਮਨਦੀਪ ਕੌਰ 90%, ਸੰਜਨਾ 83%, ਨੌਨ ਮੈਡੀਕਲ ਦੀ ਵਿਦਿਆਰਥਣ ਪ੍ਰਵੀਨ ਕੌਰ 86%, ਸੰਦੀਪ ਕੌਰ 85%, ਅਨੂ 84% ਅਤੇ ਕਾਮਰਸ ਦੀ ਵਿਦਿਆਰਥਣ ਨਵਨੀਤ ਕੌਰ 89.78%, ਹਰਪ੍ਰੀਤ ਕੌਰ 89.10%, ਜਸਪ੍ਰੀਤ ਕੌਰ 86% ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਹਾਸਿਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਪਿ੍ਰੰਸੀਪਲ ਪ੍ਰਗਟ ਸਿੰਘ ਬਰਾੜ ਤੇ ਪੂਰੇ ਸਟਾਫ਼ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।   

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ