ਕਠੂਆਂ ਕਾਂਡ ਦੇ ਰੋਸ ਵੱਜੋਂ ਪਿੰਡ ਰਣ ਸਿੰਘ ਵਾਲਾ ਦੇ ਨਿਵਾਸੀਆਂ ਨੇ ਮੋਮਬੱਤੀ ਮਾਰਚ ਕੱਢਿਆ

ਬਰਗਾੜੀ 23 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ ਸਤਨਾਮ ਬੁਰਜ ਹਰੀਕਾ) ਪਿੰਡ ਰਣ ਸਿੰਘ ਵਾਲਾ ਦੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਕਠੂਆਂ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਅਤੇ ਮਾਸੂਮ ਬੱਚੀ ਆਸੀਫਾ ਨੂੰ ਇੰਨਸਾਫ ਦਿਵਾਉਣ ਲੲਂੀ ਪਿੰਡ ‘ਚ ਮੋਮਬੱਤੀਆਂ ਜਲਾ ਕੇ ਰੋਸ ਮਾਰਚ ਕੱਢਿਆ। ਇਸ ਸਮੇਂ ਬੋਲਦਿਆਂ ਭਾਈ ਸੁਖਚੈਨ ਸਿੰਘ ਖਾਲਸਾ ਨੇ ਕਿਹਾ ਕਿ ਕੇਂਦਰ ਭਾਜਪਾ ਸਰਕਾਰ ਅਤੇ ਆਰ. ਐਸ. ਐਸ. ਹਿੰਦੂਤਵ ਦਾ ਪੱਤਾ ਖੇਡਣਾ ਚਾਹੁੰਦੀ ਹੈ ਉਹ ਗਿਣੀ-ਮਿਥੀ ਸਾਜ਼ਿਸ ਤਹਿਤ ਘੱਟ ਗਿਣਤੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਅਕਾਲਗੜ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸੁਖਪਾਲ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆ ਦੱਸਿਆਂ ਕਿ ਸਾਡੇ ਦੇਸ਼  ਵਿੱਚ ਮੁਸਲਮ ਭਾਈਚਾਰੇ ਦੀ ਗਿਣਤੀ ਲੱਗਪਗ 28 ਕਰੋੜ ਦੇ ਕਰੀਬ ਹੋਣ ਬਾਵਜੂਦ ਵੀ  ਉਨਾਂ ਉੱਪਰ ਅਜਿਹੇ ਜੁਲਮ ਹੋ ਰਹੇ ਹਨ। ਇਸ ਦੇ ਮੁਕਾਬਲੇ ਸਿੱਖਾਂ ਦੀ ਗਿਣਤੀ ਤਾਂ ਬਹੁਤ ਹੀ ਘੱਟ ਹੈ। ਇਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਘੱਟ ਗਿਣਤੀ ਕੌਮਾਂ ਤੇ ਹੋ ਰਹੇ ਜੁਲਮਾਂ ਨੂੰ ਰੋਕਿਆ ਜਾ ਸਕੇ। ਇਸ ਸਮੇਂ ਕਾਕਾ ਸਿੰਘ ਅਮਰੀਕ ਸਿੰਘ ਗੁਰਚਰਨ ਸਿੰਘ ਜਸਪ੍ਰੀਤ ਸਿੰਘ ਗੁਰਮੁੱਖ ਸਿੰਘਮਨਪ੍ਰੀਤ ਸਿੰਘਪਿ੍ਰਤਪਾਲ ਸਿੰਘ ਬਰਗਾੜੀ ਬਲਕਾਰ ਸਿੰਘ ਨਿੱਕਾ ਸਿੰਘ ਗੁਰਦਿੱਤ ਸਿੰਘ ਨਿੱਕਾ ਗੁਰਪ੍ਰੇਮ ਸਿੰਘ ਸੁਖਪਾਲ ਸਿੰਘ ਸਿਵੀਆਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਔਰਤਾਂ ਅਤੇ ਨੌਜਵਾਨ ਹਾਜ਼ਰ ਸਨ।