ਡਾਕਟਰ ਮੈਂ ਆਂ ਕਿ ਤੂੰ’ ,ਤਿੰਨ ਥਾਵਾਂ ਤੋਂ ਟੁੱਟੀ ਸੱਜੀ ਲੱਤ ਦੀ ਬਜਾਏ ਖੱਬੀ ਲੱਤ ਦੀ ਰਿਪੋਰਟ ਬਣਾਉਣ ਵਾਲੇ ਡਾਕਟਰ ਨੇ ਮਰੀਜ਼ ਨਾਲ ਕੀਤੀ ਤਾਨਾਸ਼ਾਹੀ

ਫਾਜ਼ਿਲਕਾ, 18 ਅਪਰੈਲ (ਦਲੀਪ ਦੱਤ)-ਡਾਕਟਰ ਦੀ ਅਣਗਹਿਲੀ ਕਾਰਨ ਮਰੀਜ਼ ਦੀ ਟੁੱਟੀ ਹੋਈ ਸੱਜੀ ਲੱਤ ਦੀ ਬਜਾਏ ਖੱਬੀ ਲੱਤ ਦਾ ਇਲਾਜ ਮਰੀਜ਼ ਲਈ ਖਾਮਖਾਹ ਦੀ ਪਰੇਸ਼ਾਨਂ ਦਾ ਸਬੱਬ ਬਣਿਆ। ਇਹ ਘਟਨਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਖੇ ਵਾਪਰੀ ਜਦੋਂ ਮਰੀਜ਼ ਵੱਲੋਂ ਖੱਬੀ ਲੱਤ ਵਿਚ ਦਰਦ ਦੀ ਸ਼ਿਕਾਇਤ ਉਪਰੰਤ ਡਾਕਟਰ ਨੇ ਸੱਜੇ ਪੈਰ ਦਾ ਐਕਸਰੇ ਕਰ ਦਿੱਤਾ। ਪੱਕਾ ਪਿੰਡ ਦੇ ਨਿਵਾਸੀ ਨੇ ਡਾਕਟਰ ਵੱਲੋਂ ਗਲਤ ਰਿਪੋਰਟ ਬਣਾਉਣ ਦੇ ਦੋਸ਼ ਲਗਾਉਂਦਿਆਂ ਆਖਿਆ ਕਿ ਉਸ ਦੇ ਪਿੰਡ ਦੇ ਕੁਝ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਕਾਰਨ ਉਸ ਦੀ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੇ ਪੈਰ ’ਤੇ ਸੱਟਾਂ ਵੱਜੀਆਂ । ਡਾ: ਨਵਦੀਪ ਕੁਮਾਰ ਨੇ ਐੱਮ ਐੱਲ ਆਰ ਬਣਾਉਂਦਿਆਂ ਸੱਜੇ ਪੈਰ ਦੀ ਬਜਾਏ ਖੱਬੇ ਪੈਰ ਦੀ ਰਿਪੋਰਟ ਬਣਾ ਦਿੱਤੀ ਜਦਕਿ ਉਹ ਪੈਰ ਬਿਲਕੁੱਲ ਠੀਕ ਸੀ । ਜਦ ਉਸ ਨੇ ਇਸ ਸਬੰਧੀ ਡਾਕਟਰ ਨੂੰ ਅਹਿਸਾਸ ਕਰਵਾਇਆ ਤਾਂ ਡਾਕਟਰ ਅੱਗ ਬਬੂਲਾ ਹੋ ਕੇ ਬੋਲਿਆ ‘ਡਾਕਟਰ ਮੈਂ ਆਂ ਕਿ ਤੂੰ’ । ਮਰੀਜ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਸਰਜਨ ਦੇ ਧਿਆਨ ਵਿਚ ਲਿਆਂਦਾ ਤਾਂ ਮਰੀਜ਼ ਕੁਲਵਿੰਦਰ ਸਿੰਘ ਦੀ ਰਿਪੋਰਟ ਦੁਬਾਰਾ ਬਣਾਈ ਗੲਂ ਤਾਂ ਪਤਾ ਲੱਗਿਆ ਕਿ ਸੱਜੇ ਪੈਰ ਵਿਚ ਤਿੰਨ ਥਾਂਵਾਂ ’ਤੇ ਫਰੈਕਚਰ ਹੈ । ਡਾਕਟਰ ਦੀ ਇਸ ਅਣਗਹਿਲੀ ਅਤੇ ਗਲਤ ਰਵੱਈਏ ਦੀ ਸ਼ਿਕਾਇਤ ਸਿਵਲ ਸਰਜਨ ,ਡੀ ਸੀ ,ਮੰਤਰੀ, ਮੁੱਖਮੰਤਰੀ ਅਤੇ ਐੱਸ ਐੱਸ ਪੀ ਨੂੰ ਭੇਜ ਦਿੱਤੀ ਗਈ ਹੈ । ‘ਸਾਡਾ ਮੋਗਾ ਡੌਟ ਕੌਮ ’ ਅਦੇ ਪ੍ਰਤੀਨਿੱਧ ਨੇ ਡਾਕਟਰ ਨਵਦੀਪ ਕੁਮਾਰ ਦੇ ਮੋਬਾਈਲ ਨੰਬਰ 98786-14807 ’ਤੇ ਬਾਰ ਬਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਡਾਕਟਰ ਸਾਹਿਬ ਨੇ ਫੋਨ ਚੁੱਕਣ ਦੀ ਜ਼ਹਿਮਤ ਨਹੀਂ ਉਠਾਈ।