ਕਮਲਜੀਤ ਸਿੰਘ ਮੋਗਾ ਨੂੰ ਮੀਤ ਪ੍ਰਧਾਨ ਬਣਾਉਣ ਨਾਲ ਹਰੇਕ ਵਰਕਰ ਦਾ ਮਾਣ ਵਧਿਆ--ਪ੍ਰੇਮ ਚੰਦ, ਜਗਦੀਸ਼ ਛਾਬੜਾ

ਮੋਗਾ, 8 ਅਪਰੈਲ (ਜਸ਼ਨ)- ਸ਼ੋ੍ਰਮਣੀ ਅਕਾਲੀ ਦਲ ਦੇ ਵਫਾਦਾਰ ਅਤੇ ਟਕਸਾਲੀ ਆਗੂ ਕਮਲਜੀਤ ਸਿੰਘ ਮੋਗਾ ਨੂੰ ਸ਼ੋ੍ਰਮਣੀ ਅਕਾਲੀ ਦਲ ਬੀ ਸੀ ਵਿੰਗ ਪੰਜਾਬ ਦਾ ਮੀਤ ਪ੍ਰਧਾਨ ਬਣਾਉਣ ਨਾਲ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜੇ ਹਰੇਕ ਵਰਕਰ ਦਾ ਮਾਣ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੌਂਸਲਰ ਪ੍ਰੇਮ ਚੰਦ ਚੱਕੀ ਵਾਲੇ,ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੋਗਾ ,ਦੀਪਇੰਦਰ ਸਿੰਘ ਸੰਧੂ ਕੌਂਸਲਰ ,ਚਰਨਜੀਤ ਸਿੰਘ ਝੰਡੇਆਣਾ ਕੌਂਸਲਰ ,ਮਨਜੀਤ ਸਿੰਘ ਧੰਮੂ ਕੌਂਸਲਰ ,ਗੋਵਰਧਨ ਪੋਪਲੀ ਕੌਂਸਲਰ ,ਕਾਲਾ ਬਜਾਜ ਕੌਂਸਲਰ ,ਸ਼ਿੰਦਰ ਸਿੰਘ ਗਿੱਲ ਕੌਂਸਲਰ ਅਤੇ ਪਰਮਜੀਤ ਸਿੰਘ ਮਲਹੋਤਰਾ ਨੇ ਕਮਲਜੀਤ ਸਿੰਘ ਮੋਗਾ ਨੂੰ ਸਨਮਾਨਿਤ ਕਰਨ ਉਪਰੰਤ ‘ਸਾਡਾ ਮੋਗਾ ਡੌਟ ਕੌਮ ’ ਨਾਲ ਕੀਤਾ । ਉਹਨਾਂ ਕਿਹਾ ਕਿ ਪਾਰਟੀ ਜਦੋਂ ਵੀ ਆਪਣੇ ਪੁਰਾਣੇ ਵਰਕਰਾਂ ਨੂੰ ਮਾਣ ਦਿੰਦੀ ਹੈ ਤਾਂ ਪਾਰਟੀ ਦਾ ਵੀ ਕੱਦ ਉੱਚਾ ਹੁੰਦਾ ਹੈ । ਇਸ ਮੌਕੇ ਕਮਲਜੀਤ ਸਿੰਘ ਮੋਗਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਇਕ ਖੇਤਰੀ ਪਾਰਟੀ ਹੈ ਅਤੇ ਸਮੂਹ ਵਰਕਰ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜ ਕੇ ਹਮੇਸ਼ਾਂ ਮਾਣ ਮਹਿਸੂਸ ਕਰਦੇ ਹਨ ਅਤੇ ਹਾਈ ਕਮਾਂਡ ਵੱਲੋਂ ਦਿੱਤੀ ਹਰ ਜ਼ਿੰਮੇਵਾਰੀ ਨੂੰ ਸੁਚੱਜੇ ਢੰਗ ਨਾਲ ਨਿਭਾਉਂਦੇ ਹਨ । ਇਸ ਮੌਕੇ ਕਮਲਜੀਤ ਸਿੰਘ ਮੋਗਾ ਦਾ ਨੂੰ ਵਧਾਈ ਦੇਣ ਵਾਲਿਆਂ ਵਿਚ ਵਿਨੀਤ ਚੋਪੜਾ ,ਅਮਰਜੀਤ ਸਿੰਘ ਖਾਲਸਾ, ਗੁਰਦੇਵ ਸਿੰਘ ,ਦੀਪ ਢਿੱਲੋਂ ,ਬਲਦੇਵ ਸਿੰਘ ਸਾਬਕਾ ਸਰਪੰਚ ,ਮਨਿੰਦਰ ਸਿੰਘ ਨੀਲਾ ,ਤੇਜਿੰਦਰ ਸਿੰਘ ਰਾਮਾ ਗਿੱਲ ਸੀਮੈਂਟ ਵਾਲੇ , ਜੁਗਰਾਜ ਸਿੰਘ ਸਿਵੀਆ ,ਬੱਗਾ ਸਿੰਘ ਬਰਾੜ ,ਬੂਟਾ ਸਿੰਘ ਦੌਲਤਪੁਰਾ ,ਜੋਗਿੰਦਰ ਸਿੰਘ ਲੋਹਾਲ ,ਬਲਵੰਤ ਸਿੰਘ ਲੁਹਾਮ ,ਜਸਵੰਤ ਸਿੰਘ ਮਾਸਟਰ ,ਦਰਸ਼ਨ ਸਿੰਘ ਸਰਪੰਚ ,ਰਣਜੀਤ ਸਿੰਘ ਕੋਕਰੀ ,ਅਮਰਜੀਤ ਸਿੰਘ ਜੰਡੂ ,ਜੋਗਿੰਦਰ ਸਿੰਘ ਝੰਡੇਆਣਾ ਸ਼ਰਕੀ ,ਬਲਵੀਰ ਸਿੰਘ ਸੈਦੋਕੇ ,ਨਛੱਤਰ ਸਿੰਘ ਰੰਧਾਵਾ, ਪਿ੍ਰੰਤਪਾਲ ਸਿੰਘ ਸੋਨੂੰ ,ਚਰਨਜੀਤ ਸਿੰਘ ਕਿੱਕੀ ਪ੍ਰਧਾਨ ,ਬਿੱਲਾ ਖੁਰਾਣਾ ਅਤੇ ਮਹਿੰਦਰ ਸਿੰਘ ਮਠਾੜੂ (ਗਵਾਲੀਅਰ) ਆਦਿ ਸ਼ਾਮਲ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


