ਚੰਗੀ ਸਿਹਤ ਲਈ ਸੰਪੂਰਣ ਪੌਸ਼ਟਿਕ ਭੋਜਨ, ਰੋਜ਼ਾਨਾ ਕਸਰਤ ਅਤੇ ਢੁੱਕਵੀ ਨੀਂਦ ਜਰੂਰੀ-: ਡਾ ਰੁਪਿੰਦਰ ਕੌਰ ਗਿੱਲ

ਮੋਗਾ, 7 ਅਪਰੈਲ (ਜਸ਼ਨ)-:ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਹੁਕਮਾ ਅਨੁਸਾਰ ਅਤੇ ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਜਿਲੇ ਅੰਦਰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਮੋਗਾ ਡਾ ਰੁਪਿੰਦਰ ਕੌਰ ਗਿੱਲ ਨੇ ਓ ਪੀ ਡੀ ਸੈਂਟਰ ਸਿਵਲ ਹਸਪਤਾਲ ਵਿੱਚ ਇੱਕਤਰ ਹੋਏ ਲੋਕਾਂ ਨਾਲ ਰੁਬਰੂ ਹੁੰਦੇ ਹੋਏ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਾਡਾ ਉਦੇਸ਼ ਸਭ ਲਈ ਚੰਗੀ ਸਿਹਤ ਸੰਭਾਲ ਕਰਨਾ ਹੈ ਅਤੇ ਚੰਗੀ ਸਿਹਤ ਲਈ ਜਾਗਰੂਕ ਹੋਣਾ ਬਹੁਤ ਜਰੂਰੀ ਹੈ ਇਸ ਲਈ ਰੋਜ਼ਾਨਾ ਸੰਪੂਰਣ ਪੌਸ਼ਟਿਕ ਭੋਜਨ, ਰੋਜ਼ਾਨਾ ਕਸਰਤ ਅਤੇ ਢੁੱਕਵੀ ਨੀਂਦ ਜਰੂਰੀ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਅਰਵਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਸਿਹਤ ਵਿਭਾਗ ਮੋਗਾ ਵੱਲੋਂ ਅੱਜ ਜਿਲੇ ਦੇ ਵੱਖ ਵੱਖ ਥਾਵਾਂ ਡਰੋਲੀ ਭਾਈ, ਢੁੱਡੀਕੇ, ਕੋਟ ਈਸੇ ਖਾਂ, ਠੱਠੀ ਭਾਈ ਅਤੇ ਪੱਤੋ ਹੀਰਾ ਸਿੰਘ ਬਲਾਕ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਵਿਸ਼ਵ ਸਿਹਤ ਦਿਵਸ ਮੌਕੇ ਪੋ੍ਰਗਰਾਮ ਕੀਤੇ ਜਾ ਰਹੇ ਹਨ ।
ਇਸੇ ਤਹਿਤ ਹੀ ਜਿਲੇ ਅੰਦਰ ਵੀ ਅੱਜ ਭਾਈ ਘਨੱਈਆ ਨਰਸਿੰਗ ਕਾਲਜ ਆਫ ਕੜਿਆਲ ਦੇ ਪਿ੍ਰਸੀਪਲ ਦਲਜੀਤ ਸਿੰਘ ਤੂਰ ਦੀ ਅਗਵਾਈ ਹੇਠ ਇੱਕ ਜਾਗਰੂਕਤਾ ਭਰੂਪਰ ਨਾਟਕ ਪੇਸ਼ ਕੀਤਾ ਗਿਆ ਜਿਸ ਵਿੱਚ ਲੋਕਾਂ ਨੂੰ ਸਿੱਧੇ ਤੌਰ ਤੇ ਸਿਹਤ ਨਾਲ ਸਬੰਧਤ ਖਾਣ ਪੀਣ ਅਤੇ ਪ੍ਰਹੇਜ ਬਾਰੇ ਜਾਗਰੂਕ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਿਹਤ ਪ੍ਰਤੀ ਵੀ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ । ਇਸ ਮੌਕੇ ਜਿਲਾ ਸਿਹਤ ਅਫਸਰ ਡਾ ਇੰਦਰਵੀਰ ਸਿੰਘ ਗਿੱਲ ਨੇ ਕਿਹਾ ਕਿ ਸਿਹਤ ਵਿਭਾਗ ਦਾ ਥੀਮ ਹੈ ਕਿ ਯੂਨੀਵਰਸਲ ਹੈਲਥ ਕਵਰੇਜ਼,ਹਰੇਕ ਲਈ, ਹਰੇਕ ਜਗਾ ’’ਸਾਰਿਆ ਲਈ ਸਿਹਤ’’ ਡਾ ਗਿੱਲ ਨੇ ਦੱਸਿਆ ਕਿ ਸਰਕਾਰ ਦੇ ਵਿਸ਼ੇਸ ਸਿਤਹ ਪ੍ਰੋਗਰਾਮ ਤੇ ਸਕੀਮਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।ਇਸ ਮੌਕੇ ਡਾ ਗਗਨਦੀਪ ਸਿੰਘ ਸਿਵਲ ਹਸਪਤਾਲ ਅਤੇ ਅੰਮਿ੍ਰਤ ਸ਼ਰਮਾ ,ਮੀਡੀਆ ਵਿੰਗ , ਹਰਪ੍ਰੀਤ ਸਿੰਘ ,ਤੋਂ ਇਲਾਵਾ ਹੋਰ ਸਟਾਫ , ਵਿਦਿਆਰਥੀ ਅਤੇ ਆਮ ਲੋਕ ਵੀ ਮੌਜੂਦ ਸਨ।


