ਡਾ: ਤੇਜਿੰਦਰ ਸਰਬਸੰਮਤੀ ਨਾਲ ਸੈਂਟਰਲ ਕੌਂਸਲ ਆਫ਼ ਹੋਮਿਓਪੈਥੀ ਲਈ ਚੁਣੇ ਗਏ

ਚੰਡੀਗੜ, 3 ਅਪ੍ਰੈਲ(ਪੱਤਰ ਪਰੇਰਕ)-ਡਾ: ਤੇਜਿੰਦਰ ਪਾਲ ਸਿੰਘ ਨੂੰ ਅੱਜ ਸਰਬਸੰਮਤੀ ਨਾਲ ਸੈਂਟਰਲ ਕੌਂਸਲ ਆਫ਼ ਹੋਮਿਓਪੈਥੀ ਲਈ ਚੁਣਿਆ ਗਿਆ ਹੈ। ਇਹ ਅਦਾਰਾ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਦੇ ਅੰਤਰਗਤ ਹੈ।ਉਨਾਂ ਦੀ ਚੋਣ ਸਬੰਧੀ ਐਲਾਨ ਡਾ. ਸੰਜੀਵ ਮਹਾਜਨ, ਰਿਟਰਨਿੰਗ ਅਫਸਰ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਰਜਿਸਟਰਾਰ ਨੇ ਕੇਂਦਰੀ ਨਿਰੀਖਕ ਡਾ. ਇੰਦਰਾਨਿਲ ਘੋਸ਼ ਮੋਂਡਲ, ਸਹਾਇਕ ਸਲਾਹਕਾਰ, ਆਯੂਸ਼ ਮੰਤਰਾਲਾ, ਭਾਰਤ ਸਰਕਾਰ ਦੀ ਮੌਜੂਦਗੀ ਵਿੱਚ ਕੀਤਾ। ਡਾ. ਮਹਾਜਨ ਅਨੁਸਾਰ ਸਿਰਫ਼ ਤਿੰਨ ਵਿਅਕਤੀਆਂ ਨੇ ਇਸ ਇਕ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਦੂਜੇ ਦੋ ਉਮੀਦਵਾਰ ਡਾ. ਪਰਮਜੀਤ ਸਿੰਘ ਰਾਣੂ ਅਤੇ ਡਾ. ਅੰਤਰੀਵ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰਾਂ ਨੂੰ ਵਾਪਸ ਲੈ ਲਿਆ ਜਿਸ ਨਾਲ ਡਾ. ਤੇਜਿੰਦਰ ਦੀ ਕੇਂਦਰੀ ਕੌਂਸਲ ਵਿਚ ਸਰਬਸੰਮਤੀ ਚੋਣ ਹੋ ਗਈ।ਡਾ.ਤੇਜਿੰਦਰ ਇਕ ਪ੍ਰਸਿੱਧ ਹੋਮਿਓਪੈਥਿਕ ਡਾਕਟਰ ਅਤੇ ਪੰਜਾਬ ਹੋਮਿਓਪੈਥਿਕ ਕੌਂਸਲ ਦੇ ਚੇਅਰਮੈਨ ਹਨ।