ਯਾਦਗਾਰੀ ਹੋ ਨਿੱਬੜਿਆ ਪੰਜਾਬੀ ਸਹਿਤ ਸਭਾ ਬਰਗਾੜੀ ਦਾ ਰੂ-ਬਰੂ ਅ ਤੇ ਸਨਮਾਨ ਸਮਾਹੋਰ

ਬਰਗਾੜੀ 1 ਅਪ੍ਰੈਲ (ਪੱਤਰ ਪ੍ਰੇਰਕ) ਪੰਜਾਬੀ ਸਾਹਿਤ ਸਭਾ ਬਰਗਾੜੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਨੀ ਸੂਬੇਦਾਰ ਮੁਨਸ਼ੀ ਸਿੰਘ ਟੇਕ ਚੰਦ ਅਰਸ਼ੀ ਅਤੇ ਈਸ਼ਰ ਸਿੰਘ ਲੰਭਵਾਲੀ ਦੀ ਦੇਖ-ਰੇਖ ਹੇਠ ਅਤੇ ਸਭਾ ਦੇ ਪ੍ਰਧਾਨ ਸਤਨਾਮ ਬੁਰਜ ਹਰੀਕਾ ਅਤੇ ਮਨਪ੍ਰੀਤ ਸਿੰਘ ਬਰਗਾੜੀ ਦੀ ਅਗਵਾਈ ’ਚ ਅਤੇ ਗੁਰਪ੍ਰੀਤ ਸਿੰਘ ਮਾਨ ਮੌੜ ਦੇ ਵਿਸ਼ੇਸ਼ ਯਤਨਾ ਸਦਕਾ ਉੱਭਰਦੇ ਸ਼ਾਇਰ ਰਮਿੰਦਰ ਫਰੀਦਕੋਟੀ ਨਾਲ ਰੂ-ਬਰੂ ਅਤੇ ਸਨਮਾਨ ਸਮਾਰੋਹ ਦਸ਼ਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਕਰਵਾਇਆ ਗਿਆ। ਸਮਾਗਮ ਦੇ ਸ਼ੂਰੂ ਵਿੱਚ ਅਸ਼ੋਕ ਬਰਗਾੜੀ ਨੇ ਸਾਹਿਤ ਸਭਾ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਕੀਤੇ ਜਾ ਰਹੇ ਯਤਨਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆ ਆਖਿਆ। ਰਮਿੰਦਰ ਫਰੀਦਕੋਟੀ ਨੇ ਸਹਿਤਕਾਰਾਂ ਦੇ ਰੂ-ਬਰੂ ਹੁੰਦਿਆਂ ਕਿਹਾ ਕਿ ਸਾਹਿਤ ਲਿਖਣਾ ਬਹੁਤ ਹੀ ਜਿੰਮੇਵਾਰੀ ਵਾਲਾ ਕੰਮ ਹੈ ਅਤੇ ਚੰਗਾ ਸਾਹਿਤ ਲਿਖਣਾ ਪੜਨਾ ਅਤੇ ਸੁਣਨਾ ਇਕ ਨਰੋਏ ਸਮਾਜ ਦੀ ਸਿਰਜਣਾ ਕਰਦਾ ਹੈ। ਇਸ ਸਮੇਂ ਉਨਾਂ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਜਿਸ ਦੀ ਸਰੋਤਿਆਂ ਤੇ ਸਾਹਿਤਕਾਰਾਂ ਨੇ ਭਰਪੂਰ ਸ਼ਲਾਘਾਂ ਕੀਤੀ। ਸਮਾਗਮ ਦੇ ਦੂਜੇ ਪੜਾਅ ’ਚ ਕਵੀ ਦਰਬਾਰ ਹੋਇਆ ਜਿਸ ਵਿੱਚ ਟੇਕਚੰਦ ਅਰਸ਼ੀ ਹਰੀ ਸਿੰਘ ਸੁੱਖੇਵਾਲਾ ਹਰਭਗਵਾਨ ਸਿੰਘ ਕਰੀਰਵਾਲੀ ਨੈਣਪਾਲ ਮਾਨ ਰਮਨ ਸਰਾਵਾਂ ਗੁਰਭੇਜ ਬਹਿਬਲ ਜਗਤਾਰ ਭਾਈਰੂਪਾ ਕੁਲਵਿੰਦਰ ਸਿੰਘ ਚਾਨੀ ਜਸਵਿੰਦਰ ਮੰਡ ਬਲਦੇਵ ਫੌਜੀ ਭਗਤਾ ਆਦਿ ਹਾਜ਼ਰ ਸਾਹਿਤਕਾਰਾ ਨੇ ਆਪਣੀਆਂ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਸਮੇਂ ਸਾਹਿਤ ਸਭਾ ਬਰਗਾੜੀ ਵੱਲੋਂ ਰਮਿੰਦਰ ਫਰੀਦਕੋਟੀ ਨੂੰ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪ੍ਰੇਮ ਸਿੰਘ ਬਰਗਾੜੀ ਸੁਖਦੇਵ ਸਿੰਘ ਸੇਵ ਢਿੱਲੋਂ ਮਾ. ਜੋਗਿੰਦਰ ਸਿੰਘ ਖਾਲਸਾ ਗੁਰਪ੍ਰੀਤ ਸਿੰਘ ਵੈਦ ਗੁਰਵਿੰਦਰ ਸਿੰਘ ਬੁਰਜ ਹਰੀਕਾ ਸੁਖਪ੍ਰੀਤ ਸਿੰਘ ਬਹਿਬਲ ਵਰਿੰਦਰ ਝੱਖੜਵਾਲਾ ਮਨਜਿੰਦਰ ਸਿੰਘ ਬਰਗਾੜੀ ਸੁਰਿੰਦਰ ਸਿੰਘ ਝੱਖੜਵਾਲਾ ਆਦਿ ਹਾਜ਼ਰ ਸਨ।


