ਖੁਦਕੁਸ਼ੀਆਂ ਰੋਕਣ ’ਚ ਸਹਾਈ ਹੋਵੇਗਾ ਕੈਪਟਨ ਸਰਕਾਰ ਵੱਲੋਂ ਪੇਸ਼ ਕੀਤਾ ਬਜਟ : ਜਗਸੀਰ ਸਿੰਘ ਮੰਗੇਵਾਲਾ

ਮੋਗਾ, 27 ਮਾਰਚ (ਜਸ਼ਨ)-ਨਵੇਂ ਵਿੱਤੀ ਵਰੇ ਲਈ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤਾ ਬਜਟ ਬੇਸ਼ੱਕ ਸਰਵਪੱਖੀ ਵਿਕਾਸ ਦੀ ਆਸ ਬੰਨਾਉਂਦਾ ਹੈ, ਪਰ ਕਿਸਾਨਾਂ ਲਈ ਵਿਸ਼ੇਸ਼ ਤੌਰ ਤੇ ਐਲਾਨੀਆਂ ਸਹੂਲਤਾਂ ਸਦਕਾ ਕਿਸਾਨ ਖੁਦਕੁਸ਼ੀਆਂ ਦੇ ਦੌਰ ਨੂੰ ਠੱਲ ਜ਼ਰੂਰ ਪਏਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆ ਕੀਤਾ। ਉਨਾਂ ਕਿਹਾ ਕਿ ਖੇਤੀਬਾੜੀ ਸੈਕਟਰ ਲਈ ਮੁਫਤ ਬਿਜਲੀ ਵਾਸਤੇ 6256 ਕਰੋੜ ਰੁਪਏ, ਪਰਾਲੀ ਦੇ ਨਿਪਟਾਰੇ ਲਈ 100 ਕਰੋੜ, ਗੰਨੇ ਦੀ ਅਦਾਇਗੀ ਲਈ 180 ਕਰੋੜ  ਰੱਖਣ ਦੇ ਨਾਲ ਨਾਲ ਕੈਟਲਫੀਡ ਅਤੇ ਡੇਅਰੀ ਸਹਿਕਾਰਤਾ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਕੇ ਕੈਪਟਨ ਸਰਕਾਰ ਨੇ ਕਿਰਸਾਨੀ ਨੂੰ ਮੁੜ ਤੋਂ ਆਰਥਿਕ ਤੌਰ ਤੇ ਮਜ਼ਬੂਤ ਕਰਨ ਦਾ ਅਮਲ ਆਰੰਭ ਦਿੱਤਾ ਹੈ ਅਤੇ ਕਿਰਸਾਨੀ ਕਰਜ਼ਿਆਂ ਦੀ ਮੁਆਫੀ ਦੇ ਅਮਲ ਨੂੰ ਜਾਰੀ ਰੱਖਣ ਨਾਲ ਕਿਸਾਨ ਦਿਨੋਂ ਦਿਨ ਖੁਸ਼ਹਾਲ ਹੁੰਦੇ ਜਾਣਗੇ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ