ਕਾਂਗਰਸ ਦੇ ਰਾਜ ਵਿਚ ਲੋਕਾਂ ਨੂੰ ਟੈਕਸਾਂ ਦੇ ਬੋਝ ਹੇਠ ਪਵੇਗਾ ਪਿਸਣਾ--ਸਰਪੰਚ ਰਵੀਦੀਪ ਸਿੰਘ

ਮੋਗਾ, 27 ਮਾਰਚ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਦਾਰਾਪੁਰ ਦੇ ਸਰਪੰਚ ਰਵੀਦੀਪ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਤੇ ਕਾਂਗਰਸ ਸਰਕਾਰ ਨੇ ਟੈਕਸਾਂ ਦਾ ਬੋਝ ਲੱਦਣਾ ਆਰੰਭ ਦਿੱਤਾ ਹੈ। ਇੰਜੀਨੀਅਰ ਰਵੀਦੀਪ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆ ਆਖਿਆ ਕਿ ਬਜਟ ਹਰ ਪੱਖੋਂ ਮੁਲਾਜ਼ਮ, ਕਿਸਾਨ, ਮਜ਼ਦੂਰ ਅਤੇ ਵਪਾਰੀਆਂ ਦੇ ਵਿਰੁੱਧ ਭਾਵਨਾ ਵਾਲਾ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਨੇ ਰਾਖਵੀਆਂ ਰਾਸ਼ੀਆਂ ਲਈ ਸਰੋਤਾਂ ਬਾਰੇ ਸਪੱਸ਼ਟ ਨਾ ਦੱਸ ਕੇ ਪੰਜਾਬ ਦੇ ਲੋਕਾਂ ਨੂੰ ਅੰਕੜਿਆਂ ਦੀ ਖੇਡ ਵਿਚ ਉਲਝਾਉਣ ਦਾ ਯਤਨ ਕੀਤਾ ਹੈ, ਪਰ ਲੋਕ ਜਾਗਰੂਕ ਨੇ ਅਤੇ ਉਹ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਦੇ ਖੁਸ਼ਨੁਮਾ ਦਿਨਾਂ ਨੂੰ ਮੁੜ ਤੋਂ ਯਾਦ ਕਰਨ ਲੱਗੇ ਹਨ।*

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ