ਡੇਰਾ ਬਾਬਾ ਮੋਹਨਦਾਸ ਅਪਾਹਿਜ ਗਊਸ਼ਾਲਾ ਨੇ ਦੀਪਕ ਕੌੜਾ ਨੂੰ ਕੀਤਾ ਸਨਮਾਨਿਤ

ਮੋਗਾ, 27 ਮਾਰਚ (ਜਸ਼ਨ)-ਸਥਾਨਕ ਗਾਂਧੀ ਰੋਡ ਸਥਿਤ ਡੇਰਾ ਬਾਬਾ ਮੋਹਨ ਦਾਸ ਅਪਾਹਿਜ ਗਊਸ਼ਾਲਾ ਪ੍ਰਬੰਧਕ ਕਮੇਟੀ ਦੁਆਰਾ ਯੂਥ ਖੱਤਰੀ ਸਭਾ ਦੇ ਨਵ-ਨਿਉਕਤ ਪ੍ਰਧਾਨ ਦੀਪਕ ਕੌੜਾ ਨੂੰ ਸਨਮਾਨਿਤ ਕੀਤਾ ਗਿਆ। ਗਊਸ਼ਾਲਾ ਵਿੱਚ ਮੁੱਖ ਸੇਵਾਦਾਰ ਜਸਵੀਰ ਸ਼ਰਮਾ ਸੀਰਾ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਮੈਂਬਰਾਂ ਨੇ ਦੀਪਕ ਕੌੜਾ ਨੂੰ ਸਿਰੋਪਾਓ ਅਤੇ ਭਗਵਾਨ ਕਿ੍ਰਸ਼ਨ ਦਾ ਸਵਰੂਪ ਦੇ ਕੇ ਸਨਮਾਨਿਤ ਕੀਤਾ। ਜਸਵੀਰ ਸ਼ਰਮਾ ਨੇ ਦੱਸਿਆ ਦੀ ਦੀਪਕ ਕੌੜਾ ਗੳੂ ਮਾਤਾ ਅਤੇ ਗਊਸ਼ਾਲਾ ਦੀ ਸੇਵਾ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ । ਉਨਾਂ ਯੂਥ ਖੱਤਰੀ ਸਭਾ ਦੇ ਪ੍ਰਧਾਨ ਨਿਯੁਕਤ ਹੋਣ ’ਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ। ਦੀਪਕ ਕੌੜਾ ਅਤੇ ਸਮੂਹ ਸਭਾ ਦੇ ਮੈਂਬਰ ਸਮਾਜ ਸੇਵੀ ਕਾਰਜਾਂ ਰਾਹੀਂ ਆਪਣੀ ਵੱਖ ਪਹਿਚਾਣ ਬਣਾਉਣਗੇ।  ਧਾਰਮਿਕ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਕੌੜਾ ਧਾਰਮਿਕ ਸਮਾਗਮਾਂ ਅਤੇ ਆਯੋਜਨਾਂ ਵਿੱਚ ਵੱਧ ਚੜ ਕਰ ਭਾਗ ਲੈਂਦੇ ਹਨ ਅਤੇ ਪਰਿਵਾਰ ਦੇ ਪਦ ਚਿਨਾਂ ਉੱਤੇ ਚੱਲ ਰਹੇ ਹਨ।ਗਊਸ਼ਾਲਾ ਦੀ ਪੂਰੀ ਟੀਮ ਉਨਾਂ ਨੂੰ ਸਨਮਾਨਿਤ ਕਰਦੇ ਹੋਏ ਗੌਰਵ ਮਹਿਸੂਸ ਕਰ ਰਹੀ ਹੈ। ਦੀਪਕ ਕੌੜਾ ਨੇ ਗਊਸ਼ਾਲਾ ਦੇ ਸਮੂਹ ਮੈਂਬਰਾਂ ਦਾ ਦਿੱਤੇ ਗਏ ਸਨਮਾਨ ਲਈ ਧੰਨਵਾਦ ਕੀਤਾ ਅਤੇ ਸਮਾਜ ਸੇਵੀ ਕਾਰਜ ਕਰਨ ਦਾ ਸੰਕਲਪ ਲਿਆ। ਇਸ ਮੌਕੇ ਸਭਾ ਦੇ ਸੀਨੀਅਰ ਉਪ-ਪ੍ਰਧਾਨ ਮੋਹਿਤ ਧਵਨ, ਮਹਾਸਚਿਵ ਰਮਨ ਮੱਕੜ, ਸ਼ਿਵ ਟੰਡਨ, ਗੌਰਵ ਸ਼ਰਮਾ, ਵਿਨੋਦ ਗਰਗ, ਹਰਬੰਸ ਲਾਲ ਜਿੰਦਲ, ਮੁਕੇਸ਼ ਮਿੱਤਲ, ਪ੍ਰਸਿੱਧ ਸਮਾਜ ਸੇਵੀ ਰਾਜੇਸ਼ ਸ਼ਰਮਾ ਐਨਆਰਆਈ, ਅਨੁਰਾਗ ਅਗਰਵਾਲ, ਰਮਨ ਖਾਹਾ,ਨੀਰਜ, ਹਰੀਸ਼ ਬਾਂਸਲ, ਰਾਜ ਕੁਮਾਰ ਸਿੰਗਲਾ,ਵਿੱਕੀ ਨਾਰੰਗ,ਸੁਧੀਰ ਸੂਦ,ਵਿਕਰਮਜੀਤ, ਰਾਜੇਸ਼ ਗੁਪਤਾ, ਰਾਕੇਸ਼ ਸ਼ਰਮਾ, ਬਿੰਦਰ ਸਰਾਫ, ਅਮਨ ਮਿੱਤਲ, ਹੈਪੀ ਸਿਟੀ ਪਾਰਕ , ਸਰਬਜੀਤ,ਨਿਰਮਲ ਸਿੰਘ ਭੁੱਲਰ ਦੇ ਇਲਾਵਾ ਹੋਰ ਮੌਜੂਦ ਸਨ ।