ਬਲਾਕ ਕਮੇਟੀ ਵੱਲੋਂ ਸਮਾਜਸੇਵੀ ਸੇਵਾਵਾਂ ਬਦਲੇ ਪ੍ਰਧਾਨ ਲੂੰਬਾਂ ਦਾ ਲੈਪਟੌਪ ਨਾਲ ਸਨਮਾਨ

ਮੋਗਾ, 27 ਮਾਰਚ (ਜਸ਼ਨ)- ਜਿਲਾ ਮੋਗਾ ਦੀ ਨਾਮਵਰ ਸਮਾਜਸੇਵੀ ਸੰਸਥਾ ਰੂਰਲ ਐੱਨ.ਜੀ.ਓ. ਦੇ ਜ਼ਿਲਾ ਪ੍ਰਧਾਨ ਮਹਿੰਦਰਪਾਲ ਲੂੰਬਾ ਨੂੰ ਉਨਾਂ ਦੀਆਂ ਦਹਾਕੇ ਭਰ ਤੋਂ ਸਮਾਜ ਲਈ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਲਈ ਸਨਮਾਨ ਵਜੋਂ ਬਲਾਕ ਬਾਘਾ ਪੁਰਾਣਾ ਦੀ ਕਮੇਟੀ ਵੱਲੋਂ ਲੈਪਟੌਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਅਵਤਾਰ ਸਿੰਘ ਘੋਲੀਆ ਨੇ ਦੱਸਿਆ ਕਿ ਪ੍ਰਧਾਨ ਲੂੰਬਾਂ ਜੀ ਨੇ ਪਹਿਲਾਂ ਵੀ ਨਿਰਆਸਰੇ, ਬੀਮਾਰ, ਗਰੀਬ ਤੇ ਹੋਰ ਲੋੜਵੰਦਾਂ ਦੀ ਮਦਦ ਕਰਨ ਜੋ ਰੋਲ ਨਿਭਾਇਆ ਸੀ ਉਸੇ ਨੂੰ ਦੇਖਦਿਆਂ ਜਿਲਾ ਮੋਗਾ ਦੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਉਨਾਂ ਨੂੰ ਚੌਥੀ ਵਾਰ ਮੁੜ ਜਿਲੇ ਦੀ ਵਾਗਡੋਰ ਸੌਂਪੀ ਹੈ। ਇਸ ਕਰਕੇ ਬਲਾਕ ਕਮੇਟੀ ਬਾਘਾ ਪੁਰਾਣਾ ਵੱਲੋਂ ਸੰਸਥਾਂ ਲਈ ਜਿਲੇ ਦੇ ਸਾਰੇ ਕਾਰਜਾਂ ‘ਚ ਵਰਤੋਂ ਆਉਣ ਵਾਲੇ ਲੈਪਟੌਪ ਦੀ ਘਾਟ ਨੂੰ ਮਹਿਸੂਸ ਕਰਦਿਆਂ ਇਹ ਸਨਮਾਨ ਚਿੰਨ ਚੁਣਿਆਂ। ਇਸ ਮੌਕੇ ਤਹਿਸੀਲਦਾਰ ਬਾਘਾ ਪੁਰਾਣਾ ਗੁਰਮੀਤ ਸਿੰਘ ਸਹੋਤਾ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਜਿਲਾ ਪ੍ਰਧਾਨ ਹਰਜਿੰਦਰ ਸਿੰਘ ਚੁਗਾਵਾਂ ਦੀ ਹਾਜਰੀ ‘ਚ ਮਹਿੰਦਰਪਾਲ ਲੂੰਬਾਂ ਨੂੰ ਲੈਪਟੌਪ ਸੌਂਪਦਿਆਂ ਸ. ਘੋਲੀਆ ਨੇ ਕਿਹਾ ਕਿ ਭਾਵੇਂ ਕਿ ਸ. ਲੂੰਬਾਂ ਦੀ ਬਹੁਪੱਖੀ ਸਖਸ਼ੀਅਤ ਅੱਗੇ ਇਹ ਸਨਮਾਨ ਬਹੁਤ ਛੋਟਾ ਹੈ ਪਰ ਸੰਸਥਾਂ ਦੀਆਂ ਗਤੀਵਿਧੀਆਂ ਤੇ ਰਿਕਾਰਡ ਨੂੰ ਸਾਂਭਣ ਲਈ ਯੋਗ ਸਨਮਾਨ ਹੈ। ਇਸ ਮੌਕੇ ਲੂੰਬਾਂ ਨੇ ਇਸ ਸਨਮਾਨ ‘ਤੇ ਬਲਾਕ ਬਾਘਾ ਪੁਰਾਣਾ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਹਮੇਸ਼ਾ ਉਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਮਾਜ ਦੀ ਭਲਾਈ ਲਈ ਤਤਪਰ ਰਹਿਣਗੇ। ਇਸ ਮੌਕੇ ਹਰਮਿੰਦਰ ਸਿੰਘ ਕੋਟਲਾ, ਰੇਸ਼ਮ ਸਿੰਘ ਜੀਤਾ ਸਿੰਘਵਾਲਾ, ਬਲਰਾਜ ਸਿੰਘ ਰਾਜੂ, ਕੁਲਵਿੰਦਰ ਸਿੰਘ ਜੀਤਾ ਸਿੰਘਵਾਲਾ, ਗੁਰਤੇਜ ਸਿੰਘ ਮਾੜੀ, ਜਗਰੂਪ ਸਰੋਆ, ਜਸਵੀਰ ਜੱਸਾ ਸਮਾਧ ਭਾਈ, ਡਾ. ਗੁਰਦੀਪ ਸਿੰਘ, ਮਨਜਿੰਦਰ ਸਿੰਘ ਆਲਮਵਾਲਾ, ਨੀਟਾ ਥਰਾਜ, ਨਵਦੀਪ ਸਿੰਘ ਘੋਲੀਆ, ਦੀਪਕ ਅਰੋੜਾ ਸਮਾਲਸਰ, ਸਰਬਜੀਤ ਥਰਾਜ, ਲਖਵਿੰਦਰ ਘੋਲੀਆ ਆਦਿ ਹਾਜ਼ਰ ਸਨ।