ਵੋਟਰ ਜਾਗਰੂਕਤਾ ਕੈਂਪ ਦੌਰਾਨ ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਲਈ ਕੀਤਾ ਪ੍ਰੇਰਿਤ

ਮੋਗਾ,27 ਮਾਰਚ (ਜਸ਼ਨ)-ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ: ਦਿਲਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ ਜ਼ਿਲਾ ਮੋਗਾ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਸੁਰੇਸ਼ ਕੁਮਾਰ ਨੇ ਕੀਤਾ। ਉਹਨਾਂ ਨੇ ਕੈਂਪ ਵਿੱਚ ਹਾਜ਼ਰ ਵਿਦਿਆਰਥੀਆਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਵੋਟ ਬਣਾਉਣ ਲਈ ਪ੍ਰੇਰਿਆ। ਕਾਲਜ ਦੇ ਨੋਡਲ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਮੁਹਿੰਮ “ ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ“ ਤਹਿਤ 1 ਜਨਵਰੀ 2018 ਨੂੰ 18 ਸਾਲ ਜਾਂ ਵੱਧ ਉਮਰ ਵਾਲੇ ਵਿਦਿਆਰਥੀ  ਫਾਰਮ 6 ਭਰ ਕੇ ਆਪਣੀ ਵੋਟ ਬਣਵਾ ਸਕਦੇ ਹਨ। ਇਹ ਫਾਰਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ, ਬੂਥ ਲੈਵਲ ਅਫ਼ਸਰ (ਬੀ ਐੱਲ ਓ) ਕੋਲ , ਜਾਂ ਐੱਨਵੀਐੱਸਪੀ ਪੋਰਟਲ ’ਤੇ ਔਨਲਾਈਨ ਭਰੇ ਜਾ ਸਕਦੇ ਹਨ। ਇਸ ਮੌਕੇ ਵਿਭਾਗੀ ਮੁਖੀ ਧਰਮ ਸਿੰਘ, ਸੰਜੀਵ ਗੋਇਲ, ਜਸਵਿੰਦਰ ਸਿੰਘ, ਰਮਨ ਮੋਂਗਾ,ਸਰਬਜੀਤ ਸਿੰਘ,ਪਵਨ ਕੁਮਾਰ ਕੁਲਵੀਰ ਸਿੰਘ, ਕਰਮਜੀਤ ਸਿੰਘ, ਸਿਕੰਦਰ ਸਿੰਘ, ਗੁਰਮੇਲ ਸਿੰਘ ਸਮੇਤ ਵਿਦਿਆਰਥੀ ਹਾਜ਼ਰ ਸਨ।