ਮਾਉਂਟ ਲਿਟਰਾ ਜ਼ੀ ਸਕੂਲ ਦਾ ਯੂ.ਐਸ.ਏ. ਦੇ ਸਕੂਲ ਨਾਲ ਹੋਇਆ ਸਮਝੌਤਾ-ਅਨੁਜ ਗੁਪਤਾ

ਮੋਗਾ, 27 ਮਾਰਚ (ਜਸ਼ਨ)-ਮਾਲਵਾ ਦੀ ਪ੍ਰਮੁੱਖ ਸਿੱਖਿਆ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਮੋਗਾ ਬੱਚਿਆ ਦੇ ਉੱਜਵ ਭਵਿੱਖ ਬਣਾਉਣ ਲਈ ਅਤੇ ਬੱਚਿਆ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਤਿਆਰ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਦੇ ਪਰੋਗਰਾਮ ਕਰਵਾ ਰਿਹਾ ਹੈ। ਇਸ ਸਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਮਾਉਟ ਲਿਟਰਾ ਜ਼ੀ ਸਕੂਲ ਮੋਗਾ ਦੇ ਵਿਦਿਆਰਥੀ ਯੂ.ਐਸ.ਏ ਸਥਿਤ ਨਾਸਾ ਦਾ ਦੌਰਾ ਕਰਕੇ ਆਏ ਅਤੇ ਉਥੇ ਦੇ ਵਿਗਿਆਨਕਾਂ ਨੂੰ ਮਿਲ ਕੇ ਆਪਣੇ ਗਿਆਨ ਵਿਚ ਵਾਧਾ ਕੀਤਾ। ਇਸਦੇ ਚੱਲਦੇ ਮਾਉਟ ਲਿਟਰਾ ਜ਼ੀ ਸਕੂਲ ਮੋਗਾ ਨੂੰ ਯੂ.ਐਸ.ਏ ਦੇ ਲੀ ਸਕੂਲ ਅਤੇ ਹਸਨ ਯੂਨੀਵਰਸਿਟੀ ਵੱਲੋਂ ਮਾਉਟ ਲਿਟਕਾ ਜ਼ੀ ਸਕੂਲ ਮੋਗਾ ਦੇ ਬੱਚਿਆਂ ਨੂੰ ਸਮਰ ਐਕਸਚੇਂਜ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵਿਦਿਆਰਥੀਆਂ ਨੂੰ ਪਲੈਟਫਾਰਮ ਮੁਹੱਈਆ ਕਰਵਾਉਣਾ  ਸੰਸਥਾ ਦੀ ਵੱਡੀ ਉਪਲਬਧੀ ਹੈ । ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਮਾਉਟ ਲਿਟਰਾ ਜ਼ੀ ਸਕੂਲ ਨੂੰ ਭਾਰਤ ਦਾ ਪਹਿਲਾ ਗ੍ਰੀਨ ਸਕੂਲ ਐਵਾਰਡ ਵੀ ਮਿਲਿਆ ਅਤੇ ਇਹ ਐਵਾਰਡ ਸਕੂਲ ਵੱਲੋਂ ਬੱਚਿਆਂ ਨੂੰ ਸੂਰਜ ਦੀ ਰੋਸ਼ਨੀ ਨਾਲ ਅਤੇ ਹਵਾ ਤੋਂ ਬਿਜਲੀ ਪੈਦਾ ਕਰਨ ਵਾਲਾ ਯੰਤਰ ਤਿਆਰ ਕਰਨ ਦੇ ਯਤਨਾ ਸਦਕਾ ਮਿਲਿਆ। ਇਸਦੇ ਨਾਲ ਹੀ ਸਕੂਲ ਨੂੰ ਸਿੱਖਿਆ ਦੇ ਖੇਤਰ ਵਿਚ ਕੀਤੇ ਗਏ ਯਤਨਾਂ ਚੱਲਦੇ ਬ੍ਰੇਨਫੀਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਸਕੂਲ ਮੈਨੇਜਮੈਂਟ ਬੱਚਿਆਂ ਦੀ ਪੜਾਈ ਦੇ ਨਾਲ-ਨਾਲ ਮੁਫਤ ਆਈਲੈਟਸ ਅਤੇ ਟੋਫਲ ਦੀ ਤਿਆਰੀ ਵੀ ਕਰਵਾਉਦਾ ਹੈ। ਉਹਨਾਂ ਕਿਹਾ ਕਿ ਸਕੂਲ ਮੋਗਾ ਦਾ ਪਹਿਲਾ ਅਜਿਹਾ ਸਕੂਲ ਹੈ ਜਿਸਨੇ ਮਾਪਿਆ ਦੀ ਸਹੂਲਤ ਲਈ ਸਕੂਲ ਦੀ ਐਪ ਵੀ ਤਿਆਰ ਕੀਤੀ ਹੈ, ਜਿਸ ਨਾਲ ਮਾਪੇ ਘਰ ਬੈਠ ਕੇ ਸਕੂਲ ਦਾ ਹੋਮਵਰਕ, ਟਾਈਮ ਟੇਬਲ, ਸਿਲੇਬਸ, ਬੱਸ ਦੀ ਟ੍ਰੈਕਿੰਗ ਕਰ ਸਕਦੇ ਹਨ। ਹਰ ਮਾਪੇ ਆਪਣੇ ਬੱਚੇ ਦੀ ਬੱਸ ਦਾ ਹਰ ਪਲ ਅਤੇ ਉਸਦੀ ਲੁਕੇਸ਼ਨ ਦਾ ਪਤਾ ਲਗਦਾ ਸਕਦੇ ਹਨ।