ਕੈਨ ਏਸ਼ੀਆ ਇੰਮੀਗਰੇਸ਼ਨ ਸੰਸਥਾ ਵੱਲੋਂ ਮੋਗਾ ਵਿਖੇ ਫਰੀ ਸੈਮੀਨਾਰ 28 ਮਾਰਚ ਨੂੰ

ਮੋਗਾ,26 ਮਾਰਚ (ਜਸ਼ਨ)-ਕੈਨ ਏਸ਼ੀਆ ਵੱਲੋਂ ਮੋਗਾ ਫਿਰੋਜਰਪੁਰ ਰੋਡ ’ਤੇ ਸਥਿਤ ਕੈਨ ਏਸ਼ੀਆ ਇੰਮੀਗਰੇਸ਼ਨ ਦੇ ਦਫਤਰ ਵਿਖੇ ਕੈਨੇਡੀਅਨ ਇੰਮੀਗਰੇਸ਼ਨ ,ਸਟੱਡੀ ਅਤੇ ਪੀ ਆਰ ਦੇ ਕੇਸ ਲਗਾਉਣ ਸਬੰਧੀ ਜਾਣਕਾਰੀ ਦੇਣ ਵਾਸਤੇ 28 ਮਾਰਚ ਨੂੰ ਮੈਗਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਫਿਰੋਜ਼ਪੁਰ ਰੋਡ ’ਤੇ ਐੱਚ ਡੀ ਐੱਫ ਸੀ ਬੈਂਕ ਦੇ ਸਾਹਮਣੇ ਸਥਿਤ ਦਫਤਰ ਵਿਖੇ ਹੋਣ ਵਾਲੇ ਸੈਮੀਨਾਰ ਵਿਚ ਕੈਨ ਏਸ਼ੀਆ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਰੁਪਿੰਦਰ ਬਾਠ ਖੁਦ ਹਾਜ਼ਰ ਰਹਿਣਗੇ ਅਤੇ ਉਹ ਵੱਖ ਵੱਖ ਇੰਮੀਗਰੇਸ਼ਨ ਪ੍ਰੋਗਰਾਮਾਂ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇਣਗੇ। ਆਈ ਸੀ ਸੀ ਆਰ ਸੀ ਦੇ ਰਜਿਸਟਰਡ ਕੰਸਲਟੈਂਟ ਰੁਪਿੰਦਰ ਸਿੰਘ ਬਾਠ ਭਾਰਤ ਦੌਰੇ ’ਤੇ ਪਹੰੁਚੇ ਹੋਏ ਹਨ । ਸੈਮੀਨਾਰ ਦੌਰਾਨ ਰੁਪਿੰਦਰ ਸਿੰਘ ਬਾਠ ਕਨੇਡਾ ਦੇ ਸਟੂਡੈਂਟ ਪਾਰਟਨਰ ਪ੍ਰੋਗਰਾਮ ਬਾਰੇ ਵਿਸਥਾਰਤ ਜਾਣਕਾਰੀ ਮੁਹੱਈਆ ਕਰਵਾਉਣਗੇ। ਕੈਨ ਏਸ਼ੀਆ ਦੇ ਮੋਗਾ ਦਫਤਰ ਦੇ ਡਾਇਰੈਕਟਰ ਸਰਬਜੀਤ ਸਿੰਘ ਮੱਲੀ ਅਤੇ ਡਾਇਰੈਕਟਰ ਜਸ਼ਨਦੀਪ  ਸਿੰਘ ਖੋਸਾ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਵਧੀਆ ਬਣਾਉਣ ਲਈ ਹਰ ਸੰਭਵ ਜਾਣਕਾਰੀ ਦਿੱਤੀ ਜਾ ਰਹੀ ਹੈ। ਡਾਇਰੈਕਟਰ ਸਰਬਜੀਤ ਸਿੰਘ ਮੱਲੀ ਨੇ ਦੱਸਿਆ ਕਿ ਸੰਸਥਾ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਆਈਲੈਟਸ ਦੀਆਂ ਕਲਾਸਾਂ ਦੇ ਨਵੇਂ ਬੈਚ ਸ਼ੁਰੂ ਹਨ। ਉਹਨਾਂ ਦੱਸਿਆ ਕਿ ਆਈਲਜ਼ ’ਚੋਂ ਵਧੀਆ ਬੈਂਡ ਸਕੋਰ ਹਾਸਲ ਕਰਵਾਉਣ ਲਈ ਆਈ ਡੀ ਪੀ ਦੇ ਟਰੇਨਰ ਅਧਿਆਪਕਾਂ ਵੱਲੋਂ ਮੋਗਾ ਦਫਤਰ ਵਿਖੇ ਟਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਜਿਹੜੇ ਵਿਦਿਆਰਥੀ ਸਤੰਬਰ 2018 ਇਨਟੇਕ ਲਈ ਜਾਣਾ ਚਾਹੁੰਦੇ ਹਨ ਉਹ ਆਈਲਜ਼ ਦੀਆਂ ਕਲਾਸਾਂ ਲਗਾ ਸਕਦੇ ਹਨ । ਉਹਨਾਂ ਦੱਸਿਆ ਕਿ ਕੈਨ ਏਸ਼ੀਆ ਦੀ ਪੂਰੀ ਟੀਮ ਵਿਦਿਆਰਥੀਆਂ ਨੂੰ ਕਾਨੂੰਨੀ ਢੰਗ ਨਾਲ ਉਹਨਾਂ ਦੀ ਪੜਾਈ ਅਨੁਸਾਰ ਕੋਰਸ ਜਾਂ ਡਿਗਰੀ ਚੁਣਨ ਦੇ ਨਾਲ ਨਾਲ ਸਹੀ ਢੰਗ ਨਾਲ ਫਾਈਲ ਲਗਾਉਣ ਦੀਆਂ ਸੇਵਾਵਾਂ ਦੇ ਰਹੀ ਹੈ ਤਾਂ ਕਿ ਵਿਦਿਆਰਥੀ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰ ਸਕਣ।