ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਪੇਸ਼ ਕੀਤੇ ਬਜਟ ’ਚ ਕਿਸਾਨਾਂ, ਮਜ਼ਦੂਰਾਂ ,ਮੁਲਾਜ਼ਮਾ ਤੋਂ ਇਲਾਵਾ ਹਰ ਵਰਗ ਦੇ ਹਿਤਾਂ ਦਾ ਰੱਖਿਆ ਖਿਆਲ-ਕਰਨਲ ਬਾਬੂ ਸਿੰਘ

ਮੋਗਾ, 25 ਮਾਰਚ (ਜਸ਼ਨ)- ਕਾਂਗਰਸ ਦੇ ਜ਼ਿਲਾ ਪ੍ਰਧਾਨ ਮੋਗਾ, ਕਰਨਲ ਬਾਬੂ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪਿਛਲੇ ਇਕ ਸਾਲ ਤੋਂ ਕੀਤੇ ਸੁਚੇਤ ਅਤੇ ਸੰਜੀਦਾ ਯਤਨਾਂ ਸਦਕਾ ਨਾ ਸਿਰਫ ਸੂਬੇ ਨੂੰ ਮਾਲੀ ਸੰਕਟ ਵਿਚੋਂ ਉਭਾਰਨ ਵਿਚ ਸਫਲਤਾ ਹਾਸਲ ਕੀਤੀ ਹੈ ਬਲਕਿ ਸੂਬੇ ਦੇ ਕਿਸਾਨਾਂ ਮਜ਼ਦੂਰਾਂ ,ਮੁਲਾਜ਼ਮਾ ਅਤੇ ਹਰ ਵਰਗ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਦੂਰ ਅੰਦੇਸ਼ੀ ਸੋਚ ਵਾਲਾ ਬਜਟ ਪੇਸ਼ ਕੀਤਾ ਗਿਆ ਹੈ। ਕਰਨਲ ਬਾਬੂ ਸਿੰਘ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਇਸ ਬਜਟ ਨਾਲ ਨਾ ਸਿਰਫ਼ ਕਿਸਾਨ ਖੁਦਕੁਸ਼ੀਆਂ ਰੋਕਣ ਵਿਚ ਸਫਲਤਾ ਹਾਸਲ ਹੋਵੇਗੀ ਬਲਕਿ ਗਰੀਬ ਵਰਗ ਨੂੰ ਮਿਲ ਰਹੀਆਂ ਸਹੂਲਤਾਂ ਵਿਚ ਵਾਧਾ ਕਰਨ ਨਾਲ ਉਹਨਾਂ ’ਤੇ ਮਹਿੰਗਾਈ ਦਾ ਬੋਝ ਘਟੇਗਾ। ਉਹਨਾਂ ਆਖਿਆ ਕਿ ਅਨੁਸੂਚਿਤ ਜਾਤੀਆਂ ,ਪੱਛੜੀਆਂ ਸ਼ੈਣੀਆਂ ਅਤੇ ਘੱਟ ਗਿਣਤੀਆਂ ਦੀ ਭਲਾਈ ਲਈ ਵੱਖ ਵੱਖ ਭਲਾਈ ਸਕੀਮਾਂ ਵਾਸਤੇ 1235 ਕਰੋੜ ਰੁਪਏ ਦੀ ਰਾਸ਼ੀ ਅਤੇ ਅਸ਼ੀਰਵਾਦ ਸਕੀਮ ਤਹਿਤ ਧੀਆਂ ਦੇ ਵਿਆਹ ਲਈ 15 ਹਜ਼ਾਰ ਰੁਪਏ ਤੋਂ ਵਧਾ ਕੇ 21 ਹਜ਼ਾਰ ਰੁਪਏ ਦੇਣ ਦਾ ਫੈਸਲਾ ਲੈਂਦਿਆਂ 150 ਕਰੋੜ ਰੁਪਏ ਰਾਖਵੇਂ ਰੱਖ ਕੇ ਸੂਬਾ ਸਰਕਾਰ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ ਜੋ ਪੰਜਾਬ ਸਰਕਾਰ ’ਤੇ ਭਲਾਈ  ਸਕੀਮਾਂ ਨੂੰ ਬੰਦ ਕਰਨ ਦੇ ਦੋਸ਼ ਲਗਾਉਂਦੇ ਸਨ । 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ