ਕੈਂਟਰ ਵਿਚੋਂ 20 ਗੱਟੇ ਭੁੱਕੀ ਪੋਸਤ ਬਰਾਮਦ, ਪੰਜਾਬ ਪੁਲਿਸ ਅਤੇ ਸਪੈਸ਼ਲ ਟਾਸਕ ਫੋਰਸ ਦੀ ਵੱਡੀ ਸਫਲਤਾ

ਮਹਿਣਾ, ਮੋਗਾ,25 ਮਾਰਚ(HARWINDER SINGH BABBU) -ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਤਸਕਰਾਂ ਖਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਮੋਗਾ ਨੇ ਗੁਪਤ ਸੂਚਨਾ ਦੇ ਆਧਾਰ ’ਤੇ 6 ਟਾਇਰੀ ਕੈਂਟਰ ਵਿਚੋਂ 20 ਗੱਟੇ ਭੁੱਕੀ ਪੋਸਤ ਬਰਾਮਦ ਕਰਦਿਆਂ ਕੈਂਟਰ ਸਵਾਰ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ । ਥਾਣਾ ਮਹਿਣਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਐੱਸ ਐੱਚ ਓ ਮਹਿਣਾ ਸ: ਪ੍ਰੀਤਮ ਸਿੰਘ , ਗਸ਼ਤ ’ਤੇ ਜਾ ਰਹੇ ਸਨ ਪਰ ਮਹਿਣਾ ਨੇੜੇ ਪੁੱਜਣ ’ਤੇ ਸਪੈਸ਼ਲ ਟਾਸਕ ਫੋਰਸ ਮੋਗਾ ਦੇ ਸਬ ਥਾਣੇਦਾਰ ਗੁਰਪ੍ਰੀਤ ਸਿੰਘ , ਨੇ ਐੱਸ ਐਚ ਓ ਪ੍ਰੀਤਮ ਸਿੰਘ ਨੂੰ ਦੱਸਿਆ ਕਿ ਉਹਨਾਂ ਨੂੰ ਮੁਖਬਰੀ ਦੇ ਆਧਾਰ ’ਤੇ ਸੂਚਨਾ ਮਿਲੀ ਹੈ ਕਿ ਗਗਨਦੀਪ ਸਿੰਘ ਗੱਗੂ ਪੁੱਤਰ ਬਿੰਦਰ ਸਿੰਘ ਜ਼ਿਲਾ ਮੁਕਤਸਰ ਅਤੇ ਗੁਰਮੁੱਖ ਸਿੰਘ ਵਿੱਕੀ ਪੁੱਤਰ ਭਜਨ ਸਿੰਘ ਵਾਸੀ ਫਤਿਹਗੜ ਕੋਰੋਟਾਣਾ ਨਸ਼ੇ ਦੀ ਤਸਕਰੀ ਕਰਦੇ ਹਨ ਅਤੇ ਦਰਸ਼ਨ ਸਿੰਘ ਉਰਫ਼ ਰਾਜੂ,ਉਰਫ਼ ਬਿੱਟੂ ਪੁੱਤਰ ਮੋਠਾ ਸਿੰਘ ਫਤਿਹਗੜ ਕੋਰੋਟਾਣਾ ਨਾਲ ਸਾਜਬਾਜ ਹੋ ਕੇ ਬਾਹਰਲੇ ਸੂਬਿਆਂ ਤੋਂ ਭੁੱਕੀ ਪੋਸਤ ਲਿਆ ਕੇ ਪੰਜਾਬ ਦੇ ਵੱਖ ਵੱਖ ਥਾਵਾਂ ’ਤੇ ਸਪਲਾਈ ਕਰਦੇ ਹਨ । ਉਹਨਾਂ ਦੱਸਿਆ ਕਿ ਸੂਚਨਾ ਮੁਤਾਬਕ ਅੱਜ ਵੀ ਅਸ਼ੋਕਾ ਲੇਲੈਂਡ 6 ਟਾਇਰੀ ਚਿੱਟੇ ਕੈਂਟਰ ਵਿਚ ਹੋਰ ਸਮਾਨ ਹੇਠ ਲੁਕੋ ਕੇ ਉਹਨਾਂ ਵੱਲੋਂ ਭੁੱਕੀ ਪੋਸਤ ਬਾਘਾਪੁਰਾਣਾ ਸਾਈਡ ਤੋਂ ਲੁਧਿਆਣਾ ਵੱਲ ਨੂੰ ਲੈ ਜਾਈ ਜਾ ਰਹੀ ਹੈ ।  ਇਸ ਸੂਚਨਾ ਦੇ ਆਧਾਰ ’ਤੇ ਸਬ ਇੰਸਪੈਕਟਰ ਅਤੇ ਐੱਸ ਐੱਚ ਓ ਨੇ ਸਾਥੀ ਕਰਮਚਾਰੀਆਂਹੈੱਡ ਕਾਂਸਟੇਬਲ ਮਨਜੀਤ ਸਿੰਘ , ਹੈੱਡ ਕਾਂਸਟੇਬਲ ਬਲਜਿੰਦਰ ਸਿੰਘ,ਹੌਲਦਾਰ ਕੁਲਵਿੰਦਰ ਸਿੰਘ ,ਹੌਲਦਾਰ ਗੁਰਚਰਨ ਸਿੰਘ ,ਸਿਪਾਹੀ ਰਣਜੀਤ ਸਿੰਘ ਅਤੇ ਸਿਪਾਹੀ ਪ੍ਰਭਜੋਤ ਸਿੰਘ ਆਦਿ  ਸਮੇਤ ਥਾਣਾ ਮਹਿਣਾ ਨੇੜੇ ਜੀ ਟੀ ਰੋਡ ’ਤੇ ਬੈਰੀਕੇਡ ਲਗਾ ਕੇ ਨਾਕਾਬੰਦੀ ਕਰ ਲਈ । ਸਵੇਰੇ 11.30 ਵਜੇ ਦੇ ਕਰੀਬ ਮੋਗਾ ਵਾਲੇ ਪਾਸਿਓਂ ਪੀ ਬੀ ਜ਼ੀਰੋ ਤਿੰਨ ਏ ਪੀ 6644 ਮਾਰਕਾ ਅਸ਼ੋਕਾ ਲੇਲੈਂਡ ਦਾ 6 ਟਾਇਰਾਂ ਵਾਲਾ ਚਿੱਟੇ ਰੰਗ ਦਾ ਕੈਂਟਰ ਆਉਣ ਤੇ ਪੁਲਿਸ ਨੇ ਕੈਂਟਰ ਰੋਕ ਕੇ ਡਰਾਈਵਰ ਗਗਨਦੀਪ ਸਿੰਘ ਗੱਗੂ ਅਤੇ ਗੁਰਮੁੱਖ ਸਿੰਘ ਉਰਫ਼ ਵਿੱਕੀ ਵਾਸੀ ਫਤਿਹਗੜ ਕੋਰੋਟਾਣਾ ਨੂੰ ਗਿ੍ਰਫਤਾਰ ਕਰ ਲਿਆ ਜਿਹਨਾਂ ਦੇ ਕਬਜ਼ੇ ਵਿਚੋਂ ਕੈਂਟਰ ਵਿਚਲੇ 20 ਗੱਟੇ ਭੁੱਕੀ ਪੋਸਤ ਦੇ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਅਗਲੇਰੀ ਤਫ਼ਤੀਸ਼ ਜਾਰੀ ਹੈ। *

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ