ਡਾ: ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਵਿਖੇ ਜ਼ਿਲਾ ਪੱਧਰੀ ਸੈਮੀਨਾਰ ਹੋਇਆ

ਮੋਗਾ,24 ਮਾਰਚ (ਜਸ਼ਨ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਮੁਤਾਬਿਕ ਵਿਸ਼ਵ ਟੀ.ਬੀ.ਦਿਵਸ ਨੂੰ ਮੁੱਖ ਰੱਖਦੇ ਹੋਏ ਅੱਜ ਟੀ.ਬੀ. ਵਿਭਾਗ ਅਧੀਨ ਜਿਲਾ ਸਿਹਤ ਸੁਸਾਇਟੀ ( ਆਰ ਐਨ ਟੀ ਸੀ ਪੀ)  ਮੋਗਾ ਵੱਲੋਂ ਅੱਜ ਡਾ: ਸ਼ਾਮ ਲਾਲ ਥਾਪਰ ਨਰਿਸੰਗ ਕਾਲਜ ਮੋਗਾ ਵਿੱਚ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੇ ਵਿੱਚ ਜ਼ਿਲੇ ਭਰ ਦੇ ਵੱਖ ਵੱਖ ਨਰਸਿੰਗ ਕਾਲਜਾਂ ਭਾਈ ਘਨੱਈਆ ਨਰਸਿੰਗ ਕਾਲਜ ਕੜਿਆਲ, ਬਾਬਾ ਮੰਗਲ ਸਿੰਘ ਨਰਿਸੰਗ ਸਕੂਲ, ਲਾਲਾ ਲਾਜਪਤ ਰਾਏ ਨਰਸਿੰਗ ਸਕੂਲ, ਡਾ ਸ਼ਾਮ ਲਾਲ ਥਾਪਰ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਜਾਗਰੂਕਤਾ ਸੈਮੀਨਾਰ ਦੇ ਸ਼ੁਰੂਆਤੀ ਪਲਾ ਦੌਰਾਨ ਰਵੀ ਪ੍ਰਕਾਸ਼ ਸਕਸੈਨਾ ਪਿ੍ਰਸੀਪਲ ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਨੇ ਜੀ ਆਇਆਂ ਨੂੰ ਕਿਹਾ ਅਤੇ ਜ਼ਿਲਾ ਟੀ ਬੀ ਅਫਸਰ ਅਤੇ ਨੋਡਲ ਅਫਸਰ ਟੀ ਬੀ ਕੰਟਰੋਲ ਮੁੰਿਹਮ ਜਿਲਾ ਮੋਗਾ ਡਾ ਇੰਦਰਵੀਰ ਸਿੰਘ ਗਿੱਲ ਨੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਡਾ: ਇੰਦਰਵੀਰ ਸਿੰਘ ਗਿੱਲ ਨੇ ਕਿਹਾ ਕਿ ਇਸ ਵਾਰੀ ਦਾ ਥੀਮ ’’ਲੋੜੀਂਦੇ ਹਨ: ਸੰਸਾਰ ਨੂੰ ਟੀ.ਬੀ. ਮੁਕਤ ਕਰਨ ਵਾਲੇ ਆਗੂ ਤੁਸੀਂ ਇਤਿਹਾਸ ਬਣਾ ਸਕਦੇ ਹੋ।’’ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਜਿਲੇ ਦਾ ਹਰ ਇੱਕ ਨਾਗਰਿਕ ਟੀ.ਬੀ. ਖਿਲਾਫ ਜੰਗ ਵਿੱਚ ਮੋਹਰੀ ਭੂਮੀਕਾ ਨਿਭਾ ਸਕਦਾ ਹੈ। ਡਾ ਗਿੱਲ ਨੇ ਵਿਸਥਾਰ ਪੂਰਵਕ ਚਾਨਣਾ ਪਾਉਦੇ ਕਿਹਾ ਕਿ ਦੱਸਅਿਾ ਕਿ ਟੀ.ਬੀ. ਦੀ ਗੰਭੀਰ ਸਮੱਸਿਆ ਦਾ ਹੱਲ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਸ਼ਲਾਘਾਯੋਗ ਦੇ ਨਤੀਜੇ ਵੀ ਸਾਹਮਣੇ ਆਏ ਹਨ । ਜਦੋਂ ਤੋਂ ਆਰ ਐਨ ਟੀ ਸੀ ਪੀ ਪਰੋਗਰਾਮ ਦੀ ਸ਼ੁਰੂਆਤ ਹੋਈ ਹੈੇ ਟੀ.ਬੀ. ਦੇ ਮਰੀਜਾਂ ਦੀ ਠੀਕ ਹੋਣ ਸਫਲਤਾ ਦੀ ਦਰ ਪੱਚੀ ਪ੍ਰਤੀਸ਼ਤ ਤੋਂ ਵੱਧ ਕੇ 88 ਪ੍ਰਤੀਸ਼ਤ ਤੱਕ ਪਹੁੰਚ ਚੁੱਕੀ ਹੈ ਅਤੇ ਮੌਤ ਦੀ ਦਰ 29 ਤੋਂ ਪ੍ਰਤੀਸ਼ਤ ਤੋਂ ਘੱਟ ਕੇ 4 ਪ੍ਰਤੀਸ਼ਤ ਰਹਿ ਗਈ ਹੈ। ਉਨਾ ਕਿਹਾ ਕਿ ਇਸ ਨੂੰ ਹੋਰ ਟੀ.ਬੀ. ਦੇ ਮੁੰਕਮਲ ਖਾਤਮੇ ਲਈ ਵਿਸ਼ੇਸ ਉਪਰਾਲੇ ਅਤੇ ਸਖਤ ਕਦਮ ਚੁੱਕੇ ਹਨ।ਜਿਨਾਂ ਵਿੱਚ ਟੀ.ਬੀ. ਦੇ ਮਰੀਜ਼ਾ ਨੂੰ 500 ਰੁਪੈ ਮਹੀਨਾ ਵਿਤੀ ਸਹਾਇਤਾ ਅਤੇ ਪ੍ਰਾਇਵੇਟ ਸੈਕਟਰ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਸਿਹਤ ਵਿਭਾਗ ਨੂੰ ਸੂਚਨਾ ਦੇਣਾ ਲਾਜ਼ਮੀ ਕੀਤਾ ਹੈ। ਡਾ ਗਿੱਲ ਨੇ ਕਿਹਾ ਕਿ ਟੀ ਬੀ ਦੇ ਮਰੀਜਾਂ ਦੇ  ਇਲਾਜ ਸਮੇਂ ਦਰਪੇਸ ਚਨੌਤੀਆਂ ਦਾ ਸਹਾਮਣਾ ਕਰਨ ਲਈ ਆਰ ਐਨ ਟੀ ਸੀ ਪੀ ਪਰੋਗਰਾਮ ਵਿੱਚ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ।ਜਿਨਾਂ ਵਿੱਚ ਫਿਕਸ ਡੋਜ਼ ਕੌਮਬੀਨੇਸ਼ਨ, ਇੱਕ ਦਿਨ ਛੱਡ ਕੇ ਦਵਾਈ ਦੇਣ ਵਾਲੀ ਵਿਧੀ ਤੋਂ ਬਦਲ ਕੇ ਹਰ ਰੋਜ਼ ਦਵਾਈ ਦੇਣ ਦੀ ਸਹੂਲਤ ਅਤੇ ਟੀ. ਬੀ.ਜਾਂਚ ਕਰਨ ਦੇ ਹੋਰ ਸੂਖਮ ਤਰੀਕਿਆਂ ਦੀ ਸਹੂਲਤ ਦਾ ਵੀ ਪ੍ਰਬੰਧ ਹੈ ਤਾਂ ਜ਼ੋ ਐਮ ਡੀ ਐਰ ਟੀ.ਬੀ ਦੇ ਮਰੀਜ਼ ਟੀ.ਬੀ /  ਐਚ.ਆਈ. ਵੀ. ਅਤੇ ਬੱਚਿਆ ਵਿੱਚ ਟੀ.ਬੀ. ਲੱਭਣ ਆਸਾਨੀ ਹੋ ਸਕੇ। ਇਸ ਮੌਕੇ ਨੀਲ ਮਨੀ ਇੰਚਾਰਜ ਟੀ ਬੀ ਡਰੱਗ ਸਟੋਰ, ਸੀਨੀਅਰ ਲੈਬ ਟੈਕਨੀਸ਼ੀਅਨ ਜਸਵੀਰ ਸਿੰਘ, ਅਮਰਦੀਪ ਸਿੰਘ, ਵਿਪਨ ਕੁਮਾਰ, ਕਮਲਜੀਤ ਸਿੰਘ, ਕਵਿਤਾ ਮਹਿਰਾ ਟੀ.ਬੀ. /ਐਚ ਆਈ ਵੀ ਕੋਆਰਡੀਨੇਟਰ, ਅਤੇ ਹੋਰ ਸਟਾਫ ਵੀ ਮੌਜੂਦ ਸਨ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰੋ: ਸ੍ਰੀ ਮਤੀ ਕਿ੍ਰਸ਼ਨਾ ਹਾਡਾਂ ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।