ਤਪਦਿਕ ਮੁਕਤ ਸੰਸਾਰ ਲਈ ਆਗੂਆਂ ਦੀ ਲੋੜ: ਸਿਵਲ ਸਰਜਨ

ਮੋਗਾ, 21 ਮਾਰਚ ( ਜਸ਼ਨ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਕ ਵਿਸ਼ਵ ਟੀ.ਬੀ.ਦਿਵਸ ਨੂੰ ਮੁੱਖ ਰੱਖਦੇ ਹੋਏ ਅੱਜ ਟੀ.ਬੀ. ਵਿਭਾਗ ਅਧੀਨ ਜਿਲਾ ਸਿਹਤ ਸੁਸਾਇਟੀ ( ਆਰ ਐਨ ਟੀ ਸੀ ਪੀ)  ਮੋਗਾ ਵੱਲੋਂ ਸਿਵਲ ਸਰਜਨ ਮੋਗਾ ਡਾ: ਸ਼ੁਸੀਲ ਜੈਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਸ ਸਾਲ ਦੇ ਜਾਰੀ ਕੀਤੇ ਥੀਮ ’’ ਤਪਦਿਕ ਮੁਕਤ ਸੰਸਾਰ ਲਈ ਆਗੂਆਂ ਦੀ ਲੋੜ’’ ਦੇ ਅਧੀਨ ਜਾਗਰੂਕਤਾ ਬੈਨਰ ਰੀਲੀਜ਼ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਮੋਗਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟੀ. ਬੀ. ਦਾ ਕੋਈ ਮਰੀਜ਼ ਇਲਾਜ ਤੋ ਬਿਨਾ ਨਹੀਂ ਰਹਿਣਾ ਚਾਹੀਦਾ ਹੈ। ਉਨਾ ਨੇ ਪ੍ਰਾਇਵੇਟ ਪ੍ਰਕੈਟੀਸ਼ਨਰਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਟੀ.ਬੀ. ਦੇ ਸਾਰੇ ਮਰੀਜ਼ਾਂ ਬਾਰੇ ਸਿਹਤ ਵਿਭਾਗ ਨੂੰ ਜਾਣਕਾਰੀ ਦੇਣਾ ਯਕੀਨੀ ਬਨਾਉਣ। ਇਸ ਮੌਕੇ ਜਿਲਾ ਟੀ ਬੀ ਅਫਸਰ ਮੋਗਾ ਡਾ ਇੰਦਰਵੀਰ ਸਿੰੰਘ ਗਿੱਲ ਨੇ ਦੱਸਿਆ ਕਿ ਜਿਲਾ ਸਿਹਤ ਸੁਸਾਇਟੀ ਟੀ.ਬੀ ਵਿਭਾਗ ਵੱਲੋਂ 21 ਮਾਰਚ ਤੋਂ 31 ਮਾਰਚ ਤੱਕ ਵਿਸ਼ਵ ਟੀ ਬੀ ਦਿਵਸ ਮਨਾਇਆ ਜਾਵੇਗਾ। ਜਿਸ ਅਧੀਨ ਜਿਲੇ ਅੰਦਰ ਵੱਖ ਵੱਖ ਥਾਵਾਂ ਤੇ ਨੁੱਕੜ ਨਾਟਕ ਕਰਵਾਏ ਜਾ ਰਹੇ ਹਨ ਅਤੇ ਸਕੂਲਾਂ ,ਕਾਲਜਾ ਅਤੇ ਐਨ ਜੀ ਓ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਅਰੰਭੀ ਜਾ ਚੁੱਕੀ ਹੈ। ਡਾ ਗਿੱਲ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਹਰ ਥਾਂ ਤੇ ਟੀ ਬੀ ਤੇ ਜਾਗਰੂਕਤਾ ਕੀਤੀ ਜਾਵੇ ਅਤੇ ਟੀ ਬੀ ਨਾ ਫੈਲੇ, ਵਰਤੋਂ ਅਜਿਹੀ ਸਾਵਧਾਨੀ ਜ਼ਿੰਮੇਵਾਰ ਬੰਦੇ ਦੀ ਇਹ ਨਿਸ਼ਾਨੀ। ਉਨਾਂ ਕਿਹਾ ਕਿ 23 ਮਾਰਚ ਨੂੰ ਜਾਗਰੂਕਤਾ ਰੈਲੀ ਕੀਤੀ ਜਾਵੇਗੀ ਅਤੇ 24 ਮਾਰਚ ਨੁੂੰ ਜਿਲੇ ਅੰਦਰ ਜਾਗਰੂਕਤਾ ਸੈਮੀਨਾਰ ਵੀ ਕੀਤਾ ਜਾਵੇਗਾ। ਇਸ ਮੌਕੇ ਉਨਾਂ ਦੇ ਨਾਲ ਡਾ ਹਰਿੰਦਰ ਸ਼ਰਮਾ ਜਿਲਾ ਟੀਕਾਕਾਰਨ ਅਫਸਰ, ਡਾ ਰੁਿਪੰਦਰ ਕੌਰ ਗਿੱਲ ਜਿਲਾ ਪਰਿਵਾਰ ਭਲਾਈ ਅਫਸਰ, ਡਾ ਮਨੀਸ਼ ਅਰੋੜਾ ਜਿਲਾ ਐਪਡੀਮੋਲੋਜਿਸਟ, ਕਿ੍ਰਸ਼ਨਾ ਸ਼ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ, ਨੀਲ ਮਨੀ ਫਾਰਮਾਸਿਸਟ, ਜਸਬੀਰ ਸਿੰਘ , ਅਮਰਦੀਪ ਸਿੰਘ ਅਤੇ ਵਿਪਨ ਕੁਮਾਰ ਤੋਂ ਇਲਾਵਾ ਹੋਰ ਸਟਾਫ ਵੀ ਹਾਜ਼ਰ ਸਨ ।