ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਦੀ ਖਿਡਾਰਨ ਪਾਵਰਲਿਫ਼ਟਿੰਗ ਵਿੱਚ ਫਿਰ ਮੋਹਰੀ

ਮੋਗਾ,21 ਮਾਰਚ (ਜਸ਼ਨ)- ਸੰਤ ਬਾਬਾ ਹਜੂਰਾ ਸਿੰਘ ਦੇ ਆਸ਼ੀਰਵਾਦ ਅਤੇ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਮੋਗਾ ਦੀ ਪਾਵਰਲਿਫ਼ਟਿੰਗ ਦੀ ਖਿਡਾਰਨ ਊਸ਼ਾ ਬੀ.ਏ. ਭਾਗ ਪਹਿਲਾ ਨੇ 30 ਵੀਂ ਵੂਮੈੱਨ ਜੂਨੀਅਰ ਨੈਸ਼ਨਲ ਚਂੈਪੀਅਨਸ਼ਿਪ, ਦਿੱਲੀ ਜੋ ਕਿ ਪੋਰਟ ਸਟੇਡੀਅਮ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਵਿਖੇ ਕਰਵਾਈ ਗਈ ਸੀ, ਵਿੱਚੋਂ ਸੋਨੇ ਦਾ ਤਮਗਾ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ। ਇਸ ਮਾਣਮੱਤੀ ਪ੍ਰਾਪਤੀ ਸਬੰਧੀ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਕਾਲਜ ਪਿ੍ਰੰਸੀਪਲ ਡਾ: ਸੁਖਵਿੰਦਰ ਕੌਰ ਨੇ ਦੱਸਿਆ ਕਿ ਪਾਵਰਲਿਫ਼ਟਿੰਗ ਦੀ ਖਿਡਾਰਨ ਊਸ਼ਾ ਨੇ ਪਹਿਲਾਂ ਵੀ ਨੈਸ਼ਨਲ ਅਤੇ ਆਲ-ਇੰਡੀਆ ਇੰਟਰ ਯੂਨੀਵਰਸਿਟੀ ਪੱਧਰ ਤੇ ਮੱਲਾਂ ਮਾਰੀਆਂ ਹਨ । ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ: ਮੱਖਣ ਸਿੰਘ ਅਤੇ ਪਿੰ੍ਰਸੀਪਲ ਡਾ: ਸੁਖਵਿੰਦਰ ਕੌਰ ਨੇ ਖੇਡ ਵਿਭਾਗ ਦੇ ਮੁਖੀ ਡਾ.ਸੁਖਜੀਤ ਕੌਰ ਢਿੱਲੋਂ, ਸਹਾਇਕ ਪ੍ਰੋਫ਼ੈਸਰ ਕਿਰਨਜੀਤ ਕੌਰ ਅਤੇ ਮਾਤਾ-ਪਿਤਾ ਤੇ ਕੋਚ ਨੂੰ ਤਹਿ ਦਿਲੋਂ ਮੁਬਾਰਕਾਂ ਦਿੱਤੀਆਂ। ਉਹਨਾਂ ਨੇ ਊਸ਼ਾ ਨੂੰ ਕਾਲਜ ਦਾ ਮਾਣ ਦੱਸਿਆ ਅਤੇ ਉਸਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ।


