ਸੁਨੀਲ ਜਾਖੜ ਅਤੇ ਮੰਤਰੀਆਂ ਦੇ ਘਰਾਂ ਅੱਗੇ 1 ਅਪ੍ਰੈਲ ਨੂੰ ਧਰਨੇ ਦੇਣਗੇ 4 ਮਹੀਨੇ ਤੋਂ ਤਨਖਾਹਾਂ ਤੋ ਵਾਂਝੇ ਐੱਸ.ਐੱਸ.ਏ./ਰਮਸਾ ਅਧਿਆਪਕ

ਮੋਗਾ, 20 ਮਾਰਚ  (ਜਸ਼ਨ)  ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਇਕਾਈ ਮੋਗਾ ਦੇ ਆਗੂਆ ਜੱਜਪਾਲ ਬਾਜੇ ਕੇ,ਗੁਰਪ੍ਰੀਤ ਅਮੀਂਵਾਲ ,ਸੁਖਜਿੰਦਰ ਸਿੰਘ ਅਤੇ ਨਵਦੀਪ ਬਾਜਵਾ ਨੇ ਦੱਸਿਆ ਕਿ  ਐੱਸ.ਐੱਸ.ਏ/ਰਮਸਾ ਅਧਿਆਪਕਾਂ, ਹੈੱਡਮਾਸਟਰਾਂ, ਲੈਬ ਅਟੈਂਡਟਾਂ ਦੀਆਂ ਨੌਕਰੀਆਂ ਪੂਰੀ ਤਨਖਾਹ ਸਮੇਤ ਭੱਤੇ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਵਾਉਣ ਲਈ  ਸੰਘਰਸ਼ ਨੂੰ ਜਾਰੀ ਰੱਖਦਿਆਂ 1 ਅਪ੍ਰੈਲ ਨੂੰ ਅਬੋਹਰ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ,ਅਮਿ੍ਰੰਤਸਰ ਸਾਹਿਬ ਵਿਖੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ,ਪਟਿਆਲਾ ਵਿਖੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਰੋਪੜ ਵਿਖੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਘਰਾਂ ਅੱਗੇ ਧਰਨੇ ਲਗਾਏ ਜਾਣਗੇ।ਇਸ ਮੌਕੇ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਬਿਨ੍ਹਾ ਵਿੱਤੀ ਐਮਰਜੈਂਸੀ ਐਲਾਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਦਿਨ-ਦਹਾੜੇ ਡਾਕਾ ਮਾਰਨ ਜਾ ਰਹੀ ਹੈ।ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਆਪਣੀ ਵਿੱਤੀ ਹਾਲਤ ਸੁਧਾਰਨ ਦੀ ਜਗ੍ਹਾ ਆਪਣੀ ਨਲਾਇਕੀ ਦਾ ਨਜ਼ਲਾ ਇਹਨਾਂ ਅਧਿਆਪਕਾਂ ਤੇ ਨਾ ਝਾੜੇ। ਸਿੱਖਿਆ, ਸਿਹਤ ਤੇ ਸੁਰੱਖਿਆ ਦਾ ਪ੍ਰਬੰਧ ਕਰਨਾ ਸਰਕਾਰ ਦਾ ਕੰਮ ਹੈ ਪਰ ਮੌਕੇ ਦੀ ਸਰਕਾਰ ਭਵਿੱਖ ਦੇ ਨਿਰਮਾਤਾ ਅਧਿਆਪਕਾਂ ਦੀਆਂ ਤਨਖਾਹਾਂ ਤੇ ਕੱਟ ਮਾਰ ਕੇ ਸਿੱਖਿਆਂ ਦਾ ਸੁਧਾਰ ਕਰਨ ਦਾ ਢੋਂਗ ਕਰ ਰਹੀ ਹੈ।ਉਹਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਖ਼ਜ਼ਾਨਾ ਖਾਲੀ ਹੈ ਤਾਂ ਮੁੱਖ ਮੰਤਰੀ ਆਪਣੀ ਤੇ ਆਪਣੇ ਮੰਤਰੀਆਂ ਦੇ ਤਨਖਾਹ-ਭੱਤਿਆਂ ਤੇ ਕੱਟ ਮਾਰਨ।ਉਹਨਾਂ ਕਿਹਾ ਸਰਕਾਰ ਆਈ ਸੀ ਕਿਸਾਨਾ ਦਾ ਕਰਜ਼ਾ ਮੁਆਫ ਕਰਨ ਦੇ ਮੁੱਦੇ ਤੇ ਪਰ ਉਲਟਾ ਅਧਿਆਪਕਾਂ ਨ੍ਹੰ ਖੂਦਕੂਸੀਆਂ ਦੇ ਰਾਹ ਤੋਰਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ।ਇਸ ਤੋ ਇਲਾਵਾ ਪਿਛਲੇ ਚਾਰ ਮਹੀਨੇ ਤੋਂ ਇਹ ਅਧਿਆਪਕ ਤਨਖਾਹਾਂ ਤੋ ਵਾਂਝੇ ਹਨ।ਜਿਸ ਕਾਰਨ ਇਹ ਅਧਿਆਂਪਕ ਆਰਥਿਕ ਤੇ ਮਾਨਸਿਕ ਪਰੇਸ਼ਾਨੀ ਵਿੱਚੋ ਲੰਘ੍ਹ ਰਹੇ ਹਨ।ਸਮੂਹ ਅਧਿਆਪਕਾ ਨੇ ਮੰਗ ਕੀਤੀ ਕਿ ਉਹਨਾ ਦੀਆ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੀਆਂ ਤਨਖਾਹਾਂ, ਭੱਤਿਆਂ ਅਤੇ ਸਹੂਲਤਾਂ ਸਮੇਤ ਰੈਗੂਲਰ/ਸ਼ਿਫਟ ਕੀਤਾ ਜਾਵੇ, ਆਗੂਆਂ ਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ।ਉਹਨਾਂ ਦੱਸਿਆ ਕਿ 25 ਮਾਰਚ ਨੂੰ ਲੁਧਿਆਣੇ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਇਤਹਾਸਿਕ ਸੂਬਾ ਪੱਧਰੀ ਰੈਲੀ ਵਿੱਚ ਪਰਿਵਾਰਾਂ ਸਮੇਤ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।ਇਸ ਸਮੇਂ ਹਰਮੇਲ ਦਾਸ,ਮਨਦੀਪ ਸਰਮਾ,ਗੁਰਮੀਤ ਬਹਿਲ ਸੰਦੀਪ ਕੁਮਾਰ,ਮਨਜੀਤ ਸਿੰਘ ਹਾਜਿਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ