ਸੱਤਵੀਂ ਕੁੱਲ ਹਿੰਦ ਮਹਿਲਾ ਕਲਾ ਪ੍ਰਦਰਸ਼ਨੀ ਦਾ ਸਿੱਖਿਆ ਮੰਤਰੀ ਵੱਲੋਂ ਉਦਘਾਟਨ

ਚੰਡੀਗੜ੍ਹ, 19 ਮਾਰਚ(ਜਸ਼ਨ) :‘‘ਮਹਿਲਾਵਾਂ ਅੰਦਰ ਬੇਸ਼ੁਮਾਰ ਪ੍ਰਤਿਭਾ ਹੁੰਦੀ ਹੈ, ਉਨ੍ਹਾਂ ਨੂੰ ਸਿਰਫ ਇਕ ਮੌਕਾ ਦੇਣ ਦੀ ਲੋੜ ਹੁੰਦੀ ਅਤੇ ਉਹ ਹਰ ਖੇਤਰ ਵਿੱਚ ਸਿਖਰਾਂ ਨੂੰ ਛੂਹਣ ਦੀ ਸਮਰੱਥਾ ਰੱਖਦੀਆਂ ਹੁੰਦੀਆਂ ਹਨ।’’ ਇਹ ਗੱਲ ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫਾਈਨ ਆਰਟਸ ਵਿਭਾਗ ਵਿਖੇ ਆਰਟਸਕੇਪ ਵੱਲੋਂ ਲਗਾਈ ਗਈ ਸੱਤਵੀਂ ਕੁੱਲ ਹਿੰਦ ਮਹਿਲਾ ਕਲਾ ਪ੍ਰਦਰਸ਼ਨੀ ਦੇ ਉਦਘਾਟਨ ਭਾਸ਼ਣ ਦੌਰਾਨ ਕਹੀ।

ਸ੍ਰੀਮਤੀ ਚੌਧਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਡੀ ਸਰਕਾਰ ਦੇ ਪਹਿਲੇ ਸਾਲ ਹੀ ਮਹਿਲਾ ਸਸ਼ਤੀਕਰਨ ਦੀ ਦਿਸ਼ਾ ਵਿੱਚ ਇਤਿਹਾਸਕ ਫੈਸਲਾ ਲੈਂਦਿਆਂ ਮਿਉਸਪੈਲਟੀਆਂ ਅਤੇ ਪੰਚਾਇਤਾਂ ਦੀਆਂ ਚੋਣਾਂ ਵਿੱਚ ਮਹਿਲਾਵਾਂ ਨੂੰ 50 ਫੀਸਦੀ ਰਾਖਵਾਂਕਰਨ ਦਿੱਤਾ ਗਿਆ। ਇਸ ਇਤਿਹਾਸਕ ਫੈਸਲੇ ਨਾਲ ਪੁਰਸ਼ਾਂ ਅਤੇ ਮਹਿਲਾਵਾਂ ਵਿਚਲਾ ਪਾੜਾ ਵੀ ਦੂਰ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਪ੍ਰਦਰਸ਼ਨੀ ਦਾ ਉਦਘਾਟਨ ਵੀ ਮੁੱਖ ਮੰਤਰੀ ਜੀ ਨੇ ਕਰਨਾ ਸੀ ਪ੍ਰੰਤੂ ਉਨ੍ਹਾਂ ਨੂੰ ਜ਼ਰੂਰੀ ਰੁਝੇਵਾਂ ਹੋਣ ਕਰਕੇ ਮੁੱਖ ਮੰਤਰੀ ਜੀ ਨੇ ਉਨ੍ਹਾਂ ਦੀ ਇਸ ਸਮਾਗਮ ਲਈ ਡਿੳੂਟੀ ਲਗਾਈ। ਉਨ੍ਹਾਂ ਕਿਹਾ, ‘‘ਮੈਨੂੰ ਇਸ ਸਮਾਗਮ ਵਿੱਚ ਆ ਕੇ ਬਹੁਤ ਖੁਸ਼ੀ ਹੋਈ ਜਿੱਥੇ ਆਰਟਸਕੇਪ ਵੱਲੋਂ ਮਹਿਲਾਵਾਂ ਦੀਆਂ ਉਮੀਦਾਂ ਨੂੰ ਖੰਭ ਲਾਉਦਿਆਂ ਉਨ੍ਹਾਂ ਵਿਚਲੀ ਪ੍ਰਤਿਭਾ ਦੇ ਨਿਖਾਰ ਲਈ ਵੱਡਾ ਮੰਚ ਮੁਹੱਈਆ ਕਰਵਾਇਆ ਗਿਆ। ਅੱਜ ਦੀ ਇਹ ਸ਼ਾਮ ਮੇਰੇ ਲਈ ਬਹੁਤ ਯਾਦਗਾਰੀ ਅਤੇ ਮਾਣਮੱਤੇ ਪਲਾਂ ਵਾਲੀ ਹੈ।’’
 ਸ੍ਰੀਮਤੀ ਚੌਧਰੀ ਨੇ ਕਿਹਾ ਕਿ ਅੱਜ ਹਰ ਖੇਤਰ ਵਿੱਚ ਮਹਿਲਾਵਾਂ ਬਾਜ਼ੀ ਮਾਰ ਰਹੀਆਂ ਹਨ, ਬੱਸ ਸਿਰਫ ਮੌਕਿਆਂ ਦੀ ਤਲਾਸ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਰਟਸਕੇਪ ਨੇ ਦੇਸ਼ ਭਰ ਦੀਆਂ ਕਲਾਕਾਰਾਂ ਨੂੰ ਬਿਹਤਰ ਮੰਚ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ ਕਿ 10 ਰੋਜ਼ਾ ਪ੍ਰਦਰਸ਼ਨੀ ਵਿੱਚ ਪੰਜਾਬ, ਚੰਡੀਗੜ੍ਹ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਜੰਮੂ ਅਤੇ ਕਸ਼ਮੀਰ, ਹਰਿਆਣਾ, ਦਿੱਲੀ, ਉਤਰ ਪ੍ਰਦੇਸ਼, ਗੁਜਰਾਤ, ਬਿਹਾਰ, ਛਤੀਸਗੜ੍ਹ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ, ਤੇਲੰਗਾਨਾ, ਅਸਾਮ ਤੇ ਕੇਰਲਾ ਤੋਂ 135 ਮਹਿਲਾ ਕਲਾਕਾਰਾਂ ਨੇ ਆਪਣੀ ਵੱਖ-ਵੱਖ ਕਲਾ ਿਤੀਆਂ ਦੀ ਪ੍ਰਦਰਸ਼ਨੀ ਲਗਾਈ ਹੈ ਜਿਸ ਨਾਲ ਹੋਰਨਾਂ ਕਲਾਕਾਰਾਂ ਨੂੰ ਵੀ ਪ੍ਰੋਤਸਾਹਨ ਮਿਲੇਗਾ।
ਸਿੱਖਿਆ ਮੰਤਰੀ ਨੇ ਵੱਖ-ਵੱਖ ਵਰਗਾਂ ਵਿੱਚ ਜੇਤੂ ਮਹਿਲਾ ਕਲਾਕਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਅਤੇ ਪ੍ਰਦਰਸ਼ਨੀ ਸਬੰਧੀ ਕੌਫੀ ਟੇਬਲ ਪੁਸਤਕ ਵੀ ਰਿਲੀਜ਼ ਕੀਤੀ। ਉਨ੍ਹਾਂ ਸਮਾਂ ਰੌਸ਼ਨ ਕਰ ਕੇ ਕਲਾ ਪ੍ਰਦਰਸ਼ਨੀ ਦਾ ਆਗਾਜ਼ ਕੀਤਾ ਅਤੇ ਸਾਰੀਆਂ ਕਲਾਿਤੀਆਂ ਨੂੰ ਨੀਝ ਲਾ ਕੇ ਵੀ ਵੇਖਿਆ। ਇਸ ਮੌਕੇ ਕਲਾਕਾਰਾਂ ਨੇ ਆਪੋ-ਆਪਣੀਆਂ ਕਲਾਿਤੀਆਂ ਕੋਲ ਖੜ੍ਹ ਕੇ ਮੁੱਖ ਮਹਿਮਾਨ ਨਾਲ ਤਸਵੀਰਾਂ ਵੀ ਖਿਚਵਾਈਆਂ।
ਇਸ ਮੌਕੇ ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ., ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਡੀਨ ਸ੍ਰੀਮਤੀ ਮੀਨਾਕਸ਼ੀ ਮਲਹੋਤਰਾ, ਫਾਈਨ ਆਰਟਸ ਵਿਭਾਗ ਦੇ ਚੇਅਰਮੈਨ ਸ੍ਰੀ ਤੀਰਥਾਂਕਰ ਭੱਟਾਚਾਰੀਆ, ਯੂਨੀਵਰਸਿਟੀ ਦੇ ਸਿੰਡੀਕੇਟ ਤੇ ਸੈਨੇਟ ਮੈਂਬਰ ਸ੍ਰੀ ਦਿਆਲ ਪ੍ਰਤਾਪ ਸਿੰਘ ਰੰਧਾਵਾ, ਆਰਟਸਕੇਪ ਦੇ ਮੁੱਖ ਪ੍ਰਮੋਟਰ ਸ੍ਰੀ ਸੂਰਜ ਮੁਖੀ ਸ਼ਰਮਾ, ਸਕੱਤਰ ਸ੍ਰੀਮਤੀ ਸਿਮਰਤ ਸ਼ਰਮਾ ਅਤੇ ਆਨਰੇਰੀ ਕੋਆਰਡੀਨੇਟਰ ਅੰਜਲੀ ਐਸ.ਅੱਗਰਵਾਲ ਵੀ ਹਾਜ਼ਰ ਸਨ।   
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ