ਯੁਵਾ ਕਾਂਗਰਸ ਵੱਲੋਂ ਰੋਡ ਸ਼ੋਅ ਕੱਢ ਕੇ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਵਸ

ਮੋਗਾ, 19 ਮਾਰਚ (ਜਸ਼ਨ)-ਯੂਥ ਕਾਂਗਰਸ ਮੋਗਾ ਦੀ ਵਿਸ਼ੇਸ਼ ਬੈਠਕ ਸ਼ਹਿਰੀ ਪ੍ਰਧਾਨ ਰਮਨ ਮੱਕੜ ਦੀ ਅਗਵਾਈ ਵਿਚ ਹੋਈ। ਜਾਣਕਾਰੀ ਦਿੰਦਿਆਂ ਸ਼ਹਿਰੀ ਪ੍ਰਧਾਨ ਯੁਵਾ ਕਾਂਗਰਸ ਰਮਨ ਮੱਕੜ ਨੇ ਦੱਸਿਆ ਕਿ ਯੁਵਾ ਕਾਂਗਰਸ ਵੱਲੋਂ ਪਾਰਟੀ ਦੀਆਂ ਨੀਤੀਆਂ ਅਤੇ ਗਤੀਵਿਧੀਆਂ ਨੂੰ ਆਮ ਲੋਕਾਂ ਤੱਕ ਪਹੰੁਚਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਪੰਜਾਬ ਦੀ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਨਿਭਾਅ ਰਹੀ ਹੈ। ਉਹਨਾਂ ਕਿਹਾ ਕਿ ਭਾਰਤ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਰੋਡ ਸ਼ੋਅ 23 ਮਾਰਚ ਨੂੰ ਸਵੇਰੇ 9 ਵਜੇ ਨਵੀਂ ਦਾਣਾ ਮੰਡੀ ਤੋਂ ਕੱਢਿਆ ਜਾਵੇਗਾ ਅਤੇ ਸਮੂਹ ਵਰਕਰ ਸਥਾਨਕ ਭਗਤ ਸਿੰਘ ਮਾਰਕੀਟ ਵਿਚ ਸਥਾਪਤ ਸ਼ਹੀਦ ਭਗਤ ਸਿੰਘ ਦੀ ਪ੍ਰਤਿਭਾ ਤੇ ਸ਼ਰਧਾ ਦੇ ਫੁੱਲ ਅਰਪਿਤ ਕਰਨਗੇ। ਇਹ ਰੋਡ ਸ਼ੋਅ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ ਸ਼ਹਿਰ ’ਚ ਹੁੰਦਾ ਹੋਇਆ ਗੀਤਾ ਭਵਨ ਚੌਂਕ ’ਚ ਸਮਾਪਤ ਹੋਵੇਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਰਮਨ ਮੱਕੜ, ਜਿਲਾ ਪ੍ਰਧਾਨ ਮਿੱਕੀ ਹੁੰਦਲ, ਵਿਕਰਮਜੀਤ ਸਿੰਘ ਪੱਤੋ ਸ਼ਹਿਰੀ ਇੰਚਾਰਜ, ਕਰਨ ਸਿੰਗਲਾ ਉਪ ਪ੍ਰਧਾਨ, ਿਸ਼ਨ ਗਾਂਧੀ ਜਨਰਲ ਸਕੱਤਰ, ਰਜਿੰਦਰਪਾਲ ਗਿੱਲ, ਮਨਿਕ ਗਰਗ, ਨਿਤੀਸ਼ ਗਰਗ, ਅਨੁਰਾਗ ਅਗਰਵਾਲ, ਪਰਮ ਗਾਬਾ, ਸੈਮ ਛਾਬੜਾ, ਰਜਤ ਘਾਲੀ, ਕੁਨਾਲ ਸ਼ਰਮਾ ਅਤੇ ਅਜੈ ਕਾਲਾ ਦੇ ਇਲਾਵਾ ਹੋਰ ਆਗੂ ਹਾਜ਼ਰ ਸਨ।