ਖ਼ੂਨਦਾਨ ਕੈਂਪ ਵਿਚ 101 ਖ਼ੂਨਦਾਨੀਆਂ ਨੇ ਕੀਤਾ ਖ਼ੂਨਦਾਨ

ਮੋਗਾ,19 ਮਾਰਚ (ਜਸ਼ਨ)- ਮੋਗਾ ਵਿਖੇ ਸਮਾਜ ਸੇਵੀ ਕਾਰਜਾਂ ਦੁਆਰਾ ਆਪਣੀ ਅਲੱਗ ਪਹਿਚਾਣ ਰੱਖਣ ਵਾਲੀ ਪ੍ਰਸਿੱਧ ਸੰਸਥਾ ਯੂਥ ਅਰੋੜਾ ਮਹਾਂਸਭਾ ਵੱਲੋਂ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਪਹਿਲਾ ਵਿਸ਼ਾਲ ਖ਼ੂਨਦਾਨ ਕੈਂਪ ਦੁਸਹਿਰਾ ਗਰਾਉਂਡ ਸਥਿਤ ਮਿੱਤਲ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਖ਼ੂਨਦਾਨ ਕੈਂਪ ਵਿਚ 101 ਖ਼ੂਨਦਾਨੀਆਂ ਨੇ ਖ਼ੂਨਦਾਨ ਕਰਕੇ ਭਵਿੱਖ ਵਿਚ ਖ਼ੂਨ ਨਾਲ ਬਚਣ ਵਾਲੀਆਂ ਜਾਨਾਂ ਵਿਚ ਸਹਿਯੋਗ ਪਾਇਆ। ਖ਼ੂਨਦਾਨ ਕੈਂਪ ਦਾ ਉਦਘਾਟਨ ਸਮਾਜ ਸੇਵੀ ਐਨ.ਆਰ.ਆਈ. ਕਮਲਦੀਪ ਸ਼ਰਮਾ, ਰੌਸ਼ਨ ਲਾਲ ਪੁਰੀ, ਡਾ. ਸੰਜੀਵ ਮਿੱਤਲ, ਆਈ.ਐਮ.ਏ. ਪ੍ਰਧਾਨ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵਿਨੋਦ ਬਾਂਸਲ ਅਤੇ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਨੇ ਜੋਤੀ ਪ੍ਰਚੰਡ ਕਰਕੇ ਕੀਤਾ। ਜਾਣਕਾਰੀ ਦਿੰਦਿਆਂ ਯੂਥ ਅਰੋੜਾ ਮਹਾਂਸਭਾ ਦੇ ਪੰਜਾਬ ਉਪ ਪ੍ਰਧਾਨ ਸੰਜੀਵ ਨਰੂਲਾ ਨੇ ਦੱਸਿਆ ਕਿ ਯੂਥ ਅਰੋੜਾ ਮਹਾਂਸਭਾ ਬਿਰਾਦਰੀ ਦੇ ਨਾਲ ਨਾਲ ਸਮਾਜ ਸੇਵੀ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਯੂਥ ਅਰੋੜਾ ਮਹਾਂਸਭਾਂ ਵੱਲੋਂ ਸਮੂਹ ਮੈਂਬਰਾਂ ਦੀ ਇਕਜੁੱਟਤਾ ਦੇ ਨਾਲ ਨਾਲ ਸਮੇਂ ਸਮੇਂ ਤੇ ਸ਼ਹਿਰ ਵਿਚ ਧਾਰਕਿਮ ਅਤੇ ਸਮਾਜਿਕ ਕਾਰਜਾਂ ਵਿਚ ਸਹਿਯੋਗ ਪਾਇਆ ਜਾਂਦਾ ਹੈ। ਪ੍ਰਧਾਨ ਅਤੇ ਮਿੱਤਲ ਬਲੱਡ ਬੈਂਕ ਦੇ ਡਾ. ਸੰਜੀਵ ਮਿੱਤਲ ਨੇ ਯੂਥ ਅਰੋੜਾ ਮਹਾਂਸਭਾ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕੁਝ ਸਮੇਂ ਪਹਿਲਾ ਸਥਾਪਤ ਕੀਤੇ ਗਏ ਇਸ ਬਲੱਡ ਬੈਂਕ ਵਿਚ ਖ਼ੂਨਦਾਨੀਆਂ ਦੁਆਰਾ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਬਲੱਡ ਬੈਂਕ ਵਿਚ ਲੱਗਣ ਵਾਲੇ ਖ਼ੂਨਦਾਨ ਕੈਂਪਾਂ ਵਿਚ ਉਨਾਂ ਦੇ ਦੁਆਰਾ ਕੇਵਲ 100 ਯੂਨਿਟ ਬਲੱਡ ਦੇ ਹੀ ਲਏ ਜਾਂਦੇ ਹਨ। ਇਸ ਨਾਲ ਜ਼ਿਆਦਾ ਖ਼ੂਨਦਾਨ ਕਰਨ ਵਾਲਿਆਂ ਦੇ ਬਾਕੀ ਰਹਿੰਦੇ ਖ਼ੂਨਦਾਨੀਆਂ ਦੇ ਖ਼ੂਨ ਨੂੰ ਬਾਅਦ ਵਿਚ ਜ਼ਰੂਰਤ ਪੈਣ ਵਾਲੇ ਮਰੀਜ਼ਾਂ ਦੇ ਲਈ ਲਿਆ ਜਾਂਦਾ ਹੈ, ਕਿਉਂਕਿ 1 ਹਫਤੇ ਵਿਚ 100 ਦੇ ਕਰੀਬ ਯੂਨਿਟ ਜ਼ਰੂਰਤ ਪੈਣ ਵਾਲੇ ਮਰੀਜਾਂ ਨੂੰ ਦਿੱਤੇ ਜਾਂਦੇ ਹਨ। ਇਸ ਮੌਕੇ ਯੂਥ ਅਰੋੜਾ ਮਹਾਂਸਭਾ ਦੀ ਪੰਜਾਬ ਪ੍ਰਧਾਨ ਸੰਜੀਵ ਨਰੂਲਾ, ਜਿਲਾ ਪ੍ਰਧਾਨ ਸੰਜੀਵ ਗਰੋਵਰ, ਦਿਨੇਸ਼ ਕਟਾਰੀਆ, ਅਰੋੜਾ ਮਹਾਂਸਭਾ ਦੇ ਜਿਲਾ ਪ੍ਰਧਾਨ ਸੁਰਿੰਦਰ ਕਟਾਰੀਆ, ਕਮਲ ਕੁਮਾਰ, ਅਰੋੜਾ ਮਹਾਂਸਭਾ ਦੇ ਸਰਪ੍ਰਸਤ ਕੌਂਸਲਰ ਪ੍ਰੇਮ ਚੱਕੀ ਵਾਲਾ, ਜਗਦੀਸ਼ ਛਾਬੜਾ, ਅਸ਼ੋਕ ਧਮੀਜਾ, ਵਿਜੈ ਭੂਸ਼ਣ ਟੀਟੂ, ਰਮਨ ਮੱਕੜ, ਸ਼ਿਵ ਟੰਡਨ, ਰਮਨ ਸ਼ਾਹੀ, ਮੋਹਿਤ ਧਵਨ, ਹਰਸ਼ ਗੋਇਲ, ਸਰਵਜੀਤ ਅਰੋੜਾ, ਸੁਨੀਲ ਅਰੋੜਾ, ਰਾਜਨ ਬਾਬਾ, ਮੇਜਰ ਪ੍ਰਦੀਪ, ਜਤਿੰਦਰ ਬਹਿਲ, ਸੁਨੀਲ ਪੋਪਲੀ, ਸੌਰਵ ਪੋਪਲੀ, ਧਰਮਿੰਦਰ ਸਿੰਘ ਗੋਲਡੀ, ਆਸ਼ੂ ਬਾਬਾ, ਗਗਨ ਨੌਹਰੀਆ, ਸੁਭਾਸ਼ ਗਰੋਵਰ, ਰਾਜੀਵ ਗੁਲਾਟੀ, ਅਜੈ ਗੁਲਾਟੀ ਦੇ ਇਲਾਵਾ ਹੋਰ ਵੱਡੀ ਗਿਣਤੀ ਵਿਚ ਔਰਤਾਂ ਨੇ ਇਸ ਖ਼ੂਨਦਾਨ ਕੈਂਪ ਵਿਚ ਆਪਣਾ ਯੋਗਦਾਨ ਪਾਇਆ।