ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਦਾ ਹਰ ਸਿਪਾਹੀ ਕਮਰਕੱਸੇ ਕਰੀ ਬੈਠਾ-ਜਥੇਦਾਰ ਤੀਰਥ ਸਿੰਘ ਮਾਹਲਾ

ਮੋਗਾ/ਚੰਦਪੁਰਾਣਾ,19 ਮਾਰਚ (ਜਸ਼ਨ)-ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਖਿਲਾਫ਼ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਅਤੇ ਰੋਸ ਮੁਜ਼ਾਹਰਾ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਦਾ ਹਰ ਸਿਪਾਹੀ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 20 ਮਾਰਚ ਨੂੰ ਚੰਡੀਗੜ ਪਹੰੁਚਣ ਲਈ ਕਮਰਕੱਸੇ ਕਰੀ ਬੈਠਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀਤੀ ਸ਼ਾਮ ਸ਼ੋ੍ਰਮਣੀ ਅਕਾਲੀ ਦਲ ਜ਼ਿਲਾ ਮੋਗਾ ਦੇ ਪ੍ਰਧਾਨ ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਪਿੰਡ ਚੰਦਪੁਰਾਣਾ ਵਿਖੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ । ਜੱਥੇਦਾਰ ਮਾਹਲਾ ਮਾਲਵੇ ਦੇ ਪ੍ਰਸਿੱਧ ਅਸਥਾਨ ਸ਼ਹੀਦ ਬਾਬਾ ਤੇਗਾ ਸਿੰਘ ਚੰਦਪੁਰਾਣਾ ਵਿਖੇ ਬਰਸੀ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਪਹੰੁਚੇ ਸਨ । ਸ: ਮਾਹਲਾ ਨੇ ਆਖਿਆ ਕਿ ਮੋਗੇ ਜ਼ਿਲੇ ਦੇ ਚਾਰੋ ਹਲਕਿਆਂ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ ਅਤੇ ਧਰਮਕੋਟ ਤੋਂ 20-20 ਬੱਸਾਂ ਦੇ ਕਾਫ਼ਲੇ ਹਲਕਾ ਇੰਚਾਰਜਾਂ ਦੀ ਅਗਵਾਈ ਵਿਚ ਚੰਡੀਗੜ ਲਈ ਰਵਾਨਾ ਹੋਣਗੇ ਅਤੇ ਚੰਡੀਗੜ ਦੇ 25 ਸੈਕਟਰ ਦੀ ਰੈਲੀ ਗਰਾਂੳੂਂਡ ਵਿਚ ਸਮੁੱਚੇ ਪੰਜਾਬ ਤੋਂ ਆਏ ਵਰਕਰ ਇਕੱਤਰ ਹੋਣਗੇ। ਉਹਨਾਂ ਆਖਿਆ ਕਿ ਬੱਸਾਂ ਵੱਖ ਵੱਖ ਪਿੰਡਾਂ ਵਿਚ ਪਹੰੁਚ ਚੁੱਕੀਆਂ ਹਨ ਅਤੇ 20 ਮਾਰਚ ਦਿਨ ਮੰਗਲਵਾਰ ਨੂੰ ਤੜਕਸਾਰ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਰਵਾਨਾ ਹੋਣਗੀਆਂ । ਇਸ ਸਬੰਧੀ ਅੱਜ ਸੀਨੀਅਰ ਅਕਾਲੀ ਆਗੂ ਰਾਜਵੰਤ ਸਿੰਘ ਮਾਹਲਾ ਨੇ ਦੱਸਿਆ ਕਿ ਜਥੇਦਾਰ ਤੀਰਥ ਸਿੰਘ ਮਾਹਲਾ ,ਜਥੇਦਾਰ ਤੋਤਾ ਸਿੰਘ ਅਤੇ ਬਰਜਿੰਦਰ ਸਿੰਘ ਬਰਾੜ ਵੱਖ ਵੱਖ ਹਲਕਿਆਂ ਤੋਂ ਕਾਫਲਿਆਂ ਦੀ ਅਗਵਾਈ ਕਰਨਗੇ।