ਮਾੳੂਂਟ ਲਿਟਰਾ ਜ਼ੀ ਸਕੂਲ ਵਿਖੇ ਨਰਸਰੀ ਤੋਂ ਬਾਹਰਵੀਂ ਤੱਕ ਦੀਆਂ ਕਲਾਸਾਂ ਲਈ ਦਾਖਲੇ ਸ਼ੁਰੂ

ਮੋਗਾ, 17 ਮਾਰਚ (ਜਸ਼ਨ)- ਮਾੳੂਂਟ ਲਿਟਰਾ ਜ਼ੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਅੱਜ ਗੋਲਡ ਕੋਸਟ ਕਲੱਬ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਸਿਰਜਣਾ ਨੂੰ ਸਮਰਪਿਤ ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਨਰਸਰੀ ਤੋਂ ਬਾਹਰਵੀਂ ਤੱਕ ਦੀਆਂ ਕਲਾਸਾਂ ਲਈ ਦਾਖਲੇ ਸ਼ੁਰੂ ਹਨ । ਉਹਨਾਂ ਦੱਸਿਆ ਕਿ 10+1 ਅਤੇ 10+2 ਕਲਾਸਾਂ ਲਈ ਮੈਡੀਕਲ ,ਨਾਨ ਮੈਡੀਕਲ ,ਕਾਮਰਸ ਅਤੇ ਆਰਟਸ ਸਟਰੀਮ ਲਈ ਦਾਖਲਿਆਂ ਵਾਸਤੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਹੈ । ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮਾੳੂਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਅਮਰੀਕਾ ਦੇ ਪੁਲਾੜ ਖੋਜ ਕੇਂਦਰ ‘ਨਾਸਾ’ ਦੇ ਦੌਰੇ ਤੋਂ ਪ੍ਰਭਾਵਿਤ ਹੋ ਕੇ ਮੋਗਾ ,ਧਰਮਕੋਟ ,ਨਿਹਾਲ ਸਿੰਘ ਵਾਲਾ,ਬਾਘਾਪੁਰਾਣਾ ਅਤੇ ਸਮੁੱਚੀ ਬੈਲਟ ਨਾਲ ਸਬੰਧਤ ਮਾਪੇ ਆਪਣੇ ਬੱਚਿਆਂ ਨੂੰ ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਦਾਖਲ ਕਰਵਾਉਣ ਲਈ ਦਿਲਚਸਪੀ ਲੈ ਰਹੇ ਹਨ  ।

ਅਨੁਜ ਗੁਪਤਾ ਨੇ ਆਖਿਆ ਕਿ ਮਾੳੂਂਟ ਲਿਟਰਾ ਜ਼ੀ ਸਕੂਲ ਸੀ ਬੀ ਐੱਸ ਈ ਪੈਟਰਨ ’ਤੇ ਚੱਲਦਾ ਹੋਣ ਕਰਕੇ ਇਸ ਸਕੂਲ ਤੋਂ ਪਾਸ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵਿਦੇਸ਼ ਜਾਣ ਮੌਕੇ ਵੱਖ ਵੱਖ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਦਾਖਲੇ ਲਈ ਪਹਿਲ ਦਿੰਦੀਆਂ ਹਨ ਅਤੇ ਅੰਬੈਸੀਆਂ ਵਿਚ ਵੀਜ਼ਾ ਲੱਗਣ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ । ਉਹਨਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਵਿਦੇਸ਼ਾਂ ਵਿਚ ਜਾ ਕੇ ਸਿੱਖਿਆ ਹਾਸਲ ਕਰਨ ਅਤੇ ਸਫਲ ਜੀਵਨ ਸ਼ੈਲੀ ਅਪਨਾਉਣ ਦੇ ਰੁਝਾਨ ਕਰਕੇ ਆਸਟਰੇਲੀਆਂ ਅਤੇ ਕਨੇਡਾ ਆਦਿ ਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ ਜਿਸ ਕਰਕੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਦਾਖਲੇ ਅਤੇ ਵੀਜ਼ਾ ਲਾਉਣ ਦੀਆਂ ਸ਼ਰਤਾਂ ਪਹਿਲਾਂ ਨਾਲੋਂ ਸਖਤ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਰਵਈਏ ਨੂੰ ਦੇਖਦਿਆਂ ਹੋਇਆਂ ਮਾੳੂਂਟ ਲਿਟਰਾ ਜ਼ੀ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਿਪੰਸੀਪਲ ਅਤੇ ਸਟਾਫ਼ ਦੀ ਅਗਵਾਈ ਵਿਚ ਵਿਦਿਆਰਥੀਆਂ ਲਈ ਮੁੱਫਤ ਆਈਲੈਟਸ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਕਿ 10+2 ਪਾਸ ਕਰਦਿਆਂ ਹੀ ਵਿਦਿਆਰਥੀ ਆਈਲੈਟਸ ਕਲੀਅਰ ਕਰਕੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਸਕਣ।